ਮਾਰਾਵੀ : 23 ਅਕਤੂਬਰ : (ਪੱਤਰ ਪ੍ਰੇਰਕ) : ਪੰਜ ਮਹੀਨਿਆਂ ਦੀ ਚੱਲੀ ਜੱਦੋ ਜਹਿਦ ਬਾਅਦ ਆਖ਼ਰਕਾਰ ਸੋਮਵਾਰ ਨੂੰ ਫ਼ਿਲੀਪੀਨਜ਼ ਨੇ ਮਾਰਾਵੀ ਸ਼ਹਿਰ ਇਸਲਾਮ ਅੱਤਵਾਦੀਆਂ ਤੋਂ ਆਜ਼ਾਦ ਕਰਵਾ ਲਿਆ ਹੈ। ਦੱਸ ਦੀਏ ਕਿ ਇਸ ਸੰਘਰਸ਼ 'ਚ ਇੱਕ ਹਜ਼ਾਰ ਤੋਂ ਜ਼ਿਆਦਾ ਲੋਕ ਮਾਰੇ ਗਏ। ਫੌਜ ਨੂੰ ਸ਼ਹਿਰ 'ਤੇ ਕਬਜ਼ੇ ਲਈ ਮਾਰੂ ਹਥਿਆਰਾਂ ਦੇ ਨਾਲ ਨਾਲ ਤੋਪਾਂ ਦੀ ਵੀ ਵਰਤੋਂ ਕਰਨੀ ਪਈ। ਅੱਤਵਾਦੀਆਂ ਨੂੰ ਹੈਲੀਕਾਪਟਰਾਂ ਨਾਲ ਵੀ ਨਿਸ਼ਾਨਾ ਬਣਾਇਆ ਗਿਆ। ਵੈਸੇ ਸੋਮਵਾਰ ਨੂੰ ਸਵੇਰੇ ਹੀ ਕਈ ਇਲਾਕਿਆਂ 'ਚ ਫਾਇÎਰੰਗ ਦੀਆਂ ਆਵਾਜ਼ਾਂ ਸੁਣਾਈ ਦੇਣ ਲੱਗ ਪਈਆਂ ਸਨ। ਇੱਕ ਮਸਜ਼ਿਦ 'ਚ ਅੱਗ ਦੀਆਂ ਲਪਟਾਂ ਉਠਦੀਆਂ ਦੇਖੀਆਂ ਗਈਆਂ। ਦੋ ਇਮਾਰਤਾਂ 'ਚੋਂ 40 ਅੱਤਵਾਦੀਆਂ ਤੇ ਦੋ ਔਰਤਾਂ ਦੀਆਂ ਲਾਸ਼ ਬਰਾਮਦ ਕੀਤੀਆਂ ਗਈਆਂ। ਸ਼ਹਿਰ 'ਚ ਇਹ ਦੋ ਇਮਾਰਤਾਂ ਬਚੀਆਂ ਸਨ, ਜਿੱਥੋਂ ਫਾਇਰਿੰਗ ਹੋ ਰਹੀ ਸੀ। 
ਰਾਸ਼ਟਰਪਤੀ ਰੋਡਿਰਗੋ ਦੇ ਬੁਲਾਰੇ ਅਨਰਸਟੋ ਅਬੇਲਾ ਨੇ ਮਾਰਾਵੀ ਸ਼ਹਿਰ ਨੂੰ ਅਜ਼ਾਦ ਹੋਣ ਦਾ ਐਲਾਨ ਕਰਦਿਆਂ ਕਿਹਾ ਕਿ ਫਿਲੀਪੀਨਜ਼ ਅਤੇ ਸਮੁੱਚੇ ਦੱਖਣੀ ਪੂਰਬ ਏਸ਼ੀਆ ਲਈ ਖ਼ਤਰਾ ਬਣੇ ਅੱਤਵਾਦੀਆਂ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਰੱਖਿਆ ਮੰਤਰੀ ਡੇਫਿਨ ਲੋਰੇਨਜਾਨਾ ਸੁਰੱਖਿਆ ਬਲ ਹੁਣ ਅੱਤਵਾਦੀ ਸੰਗਠਨਾਂ ਦੀਆਂ ਜੜ•ਾਂ ਨੂੰ ਭਾਲਣ 'ਚ ਲੱਗੇ ਹੋਏ ਹਨ। ਕੁੱਲ 154 ਦਿਨ ਚੱਲੀ ਫੌਜ ਅਤੇ ਹਵਾਈ ਫੌਜ ਦੀ ਕਾਰਵਾਈ ਦੀ ਸ਼ੁਰੂਆਤ ਅੱਤਵਾਦੀ ਸਰਗਨਾ ਹੈਪੀਲੋਨ ਨੂੰ ਗ੍ਰਿਫ਼ਤਾਰ ਕਰਨ ਗਏ ਫੌਜ ਦੇ ਜਵਾਨਾਂ 'ਤੇ ਹਮਲੇ ਤੋਂ ਬਾਅਦ ਸ਼ੁਰੂ ਹੋਈ। ਇਸਲਾਮਿਕ ਸਟੇਟ (ਆਈਐਸ) ਨਾਲ ਜੁੜੇ ਇਸ ਅੱਤਵਾਦੀ ਸਰਗਨਾ 'ਤੇ ਅਮਰੀਕਾ ਨੇ ਵੀ 50 ਲੱਖ ਡਾਲਰ (33 ਕਰੋੜ ਰੁਪਏ) ਦਾ ਇਨਾਮ ਰੱਖਿਆ ਸੀ। ਦੱਸ ਦੀਏ ਕਿ ਅੱਤਵਾਦੀ ਹੈਪੀਲੋਨ ਨੂੰ ਪਿਛਲੇ ਹਫ਼ਤੇ ਹੀ ਮਾਰਾਵੀ ਸ਼ਹਿਰ 'ਚ ਮਾਰ ਗਿਰਾਇਆ ਸੀ, ਉਸ ਤੋਂ ਬਾਅਦ ਮਾਰਾਵੀ ਸ਼ਹਿਰ ਦੇ ਜਲਦ ਆਜ਼ਾਦ ਹੋਣ ਦਾ ਐਲਾਨ ਕੀਤਾ ਸੀ।
ਮੁਸਲਿਮ ਗਿਣਤੀ ਵਾਲੇ ਸ਼ਹਿਰ 'ਚ ਚੱਲੇ ਲੰਬੇ ਸੰਘਰਸ਼ 'ਚ 920 ਅੱਤਵਾਦੀ ਮਾਰੇ ਗਏ ਸਨ, ਜਦਕਿ ਫੌਜ ਅਤੇ ਪੁਲਿਸ ਦੇ ਜਵਾਨ ਸ਼ਹੀਦ ਹੋਏ ਸਨ। ਹਿੰਸਾ 'ਚ 45 ਨਾਗਰਿਕਾਂ ਨੂੰ ਵੀ ਜਾਨ ਤੋਂ ਹੱਥ ਧੋਣੇ ਪਏ ਸਨ। ਵੱਡੇ ਪੈਮਾਨੇ 'ਤੇ ਲੜਾਈ ਲੱਗਣ ਕਾਰਨ ਤਿੰਨ ਲੱਖ ਤੋਂ ਜ਼ਿਆਦਾ ਲੋਕਾਂ ਨੂੰ ਸ਼ਹਿਰ ਛੱਡ ਕੇ ਜਾਣਾ ਪਿਆ ਸੀ। ਹਜ਼ਾਰਾਂ ਲੋਕਾਂ ਨੂੰ ਅੱਤਵਾਦੀ ਢਾਲ ਬਣਾ ਕੇ ਫੌਜ 'ਤੇ ਹਮਲੇ ਕਰ ਰਹੇ ਸਨ, ਪਰ  ਜ਼ਰੂਰੀ ਵਸਤੂਆਂ ਦੀ ਅਪੂਰਤੀ ਰੋਕ ਕੇ ਫੌਜ ਨੇ ਅੱਤਵਾਦੀਆਂ ਦੀ ਘੇਰਾਬੰਦੀ ਨੂੰ ਖ਼ਤਮ ਕੀਤਾ। ਤੋਪਾਂ ਅਤੇ ਹੈਲੀਕਾਪਟਰਾਂ ਨਾਲ ਬੰਬਾਰੀ ਦੇ ਚੱਲਦਿਆਂ ਸ਼ਹਿਰ ਦੀਆਂ ਇਮਾਰਤਾਂ ਤੇ ਸੜਕਾਂ ਨੂੰ ਭਾਰੀ ਨੁਕਸਾਨ ਹੋਇਆ। ਫੌਜੀ ਕਾਰਵਾਈ ਦੇ ਉਪ ਮੁਖ ਕਰਨਲ ਰੋਮੀਓ ਬਾਰਨਰ ਨੇ ਕਿਹਾ ਕਿ ਕੁਝ ਅੱਤਵਾਦੀ ਹਾਲੇ ਵੀ ਜ਼ਿੰਦਾ ਹੋ ਸਕਦੇ ਹਨ, ਜਿਹੜੇ ਆਪਣੇ ਹਥਿਆਰ ਸੁੱਟ ਕੇ ਆਮ ਲੋਕਾਂ 'ਚ ਸ਼ਾਮਲ ਹੋ ਗਏ ਹੋਣਗੇ। ਉਨ•ਾਂ ਕਿਹਾ ਕਿ ਜੇਕਰ ਉਹ ਫੌਜ ਜਾਂ ਆਮ ਲੋਕਾਂ 'ਤੇ ਹਮਲਾ ਕਰਦੇ ਹਨ ਤਾਂ ਅਸੀਂ ਉਨ•ਾਂ ਦਾ ਵੀ ਸਫਾਇਆ ਕਰ ਦੇਵਾਂਗੇ। 

ਹੋਰ ਖਬਰਾਂ »