ਮੁੰਬਈ : 24 ਅਕਤੂਬਰ : (ਪੱਤਰ ਪ੍ਰੇਰਕ) : ਸਲਮਾਨ ਖ਼ਾਨ ਦੀ ਪਿਛਲੀ ਰਿਲੀਜ਼ ਫ਼ਿਲਮ 'ਟਿਊਬਲਾਇਟ' ਭਾਵੇਂ ਰੋਸ਼ਨੀ ਨਾ ਫੈਲਾ ਸਕੀ, ਪਰ ਫ਼ਿਲਮ 'ਚ ਆਪਣੇ ਕਿਰਦਾਰ ਦੀ ਤਰ੍ਹਾਂ ਸਲਮਾਨ ਖ਼ਾਨ ਦਾ ਯਕੀਨ ਬਿਲਕੁਲ ਘੱਟ ਨਹੀਂ ਹੋਇਆ। ਹੁਣ 2019 ਦੀ ਈਦ ਉਨ੍ਹਾਂ ਨੇ ਆਪਣੇ ਲਈ ਹੁਣੇ ਤੋਂ ਬੁਕ ਕਰਵਾ ਲਈ ਹੈ। ਦੋ ਸਾਲ ਬਾਅਦ ਈਦ 'ਤੇ ਸਲਮਾਨ 'ਭਾਰਤ' ਲੈ ਕੇ ਆ ਰਹੇ ਹਨ, ਜਿਹੜੀ ਇੱਕ ਕੋਰੀਅਨ ਫ਼ਿਲਮ ਦਾ ਰੀਮੇਕ ਹੈ। ਪਿਛਲੇ ਕਾਫ਼ੀ ਅਰਸੇ ਤੋਂ ਉਹ ਈਦ 'ਤੇ ਆਉਂਦੇ ਰਹੇ ਹਨ ਅਤੇ ਬਾਕਸ ਆਫ਼ਿਸ 'ਤੇ ਛਾਏ ਰਹੇ ਹਨ। ਇਸ ਸਾਲ ਕਬੀਰ ਖ਼ਾਨ ਨਿਰਦੇਸ਼ਕ ਟਿਊਬਲਾਇਟ ਰਿਲੀਜ਼ ਹੋਈ, ਜਿਹੜੀ ਬਾਕਸ ਆਫ਼ਿਸ 'ਤੇ ਔਸਤ ਰਹੀ। ਸਲਮਾਨ ਦੀ ਈਦ 'ਤੇ ਆਉਣ ਵਾਲੀਆਂ ਫ਼ਿਲਮਾਂ ਦੀ ਸਕਸੈਸ 'ਤੇ ਇੱਕ ਪੰਛੀ ਝਾਤ ਮਾਰਾਂਗੇ, ਪਰ ਇਸ ਤੋ ਪਹਿਲਾਂ ਤੁਹਾਨੂੰ 'ਭਾਰਤ' ਬਾਰੇ ਦੱਸ ਦੀਏ। 'ਭਾਰਤ' ਦਾ ਨਿਰਮਾਣ ਸਲਮਾਨ ਦੇ ਜੀਜਾ ਅਤੁਲ ਅਗਨੀਹੋਤਰੀ ਕਰ ਰਹੇ ਹਨ। ਭਾਵ ਇੱਕ ਪ੍ਰਕਾਰ ਨਾਲ ਇਹ ਸਲਮਾਨ ਦਾ ਹੋਮ ਪ੍ਰੋਡਕਸ਼ਨ ਹੈ। ਫ਼ਿਲਮ ਦਾ ਨਿਰਦੇਸ਼ਨ ਸਲਮਾਨ ਦੇ 'ਸੁਲਤਾਨ' ਡਾਇਰੈਕਟਰ ਅਲੀ ਅਬਾਸ ਜਫ਼ਰ ਨੂੰ ਸੌਂਪਿਆ ਗਿਆ ਹੈ, ਜਿਨ੍ਹਾਂ ਦੇ ਨਿਰਦੇਸ਼ਨ 'ਚ ਬਣ ਰਹੀ ਸਲਮਾਨ ਦੀ ਫ਼ਿਲਮ 'ਟਾਇਗਰ ਜ਼ਿੰਦਾ ਹੈ' ਇਸੇ ਸਾਲ ਕ੍ਰਿਸਮਸ 'ਤੇ ਆ ਰਹੀ ਹੈ।
'ਭਾਰਤ' 2014 'ਚ ਆਈ ਸਾਊਥ ਕੋਰੀਅਨ ਫ਼ਿਲਮ 'ਓਡੇ ਟੂ ਮਾਈ ਫਾਦਰ' ਦਾ ਅਧਿਕਾਰਤ ਰੀਮੇਕ ਹੈ। ਇਸ ਫ਼ਿਲਮ ਦੀ ਕਹਾਣੀ 1950 ਤੋਂ ਅੱਜ ਦੇ ਦੌਰ ਤੱਕ ਸਫ਼ਰ ਕਰਦੀ ਹੈ ਅਤੇ ਇਸੇ ਦੌਰਾਨ ਕਈ ਮਹੱਤਵਪੂਰਨ ਇਤਿਹਾਸਕ ਘਟਨਾਵਾਂ ਨੂੰ ਕਾਮਨ ਮੈਨ ਦੇ ਨਜ਼ਰੀਏ ਨਾਲ ਦਿਖ਼ਾਇਆ ਗਿਆ ਹੈ। 'ਭਾਰਤ' ਦੇ ਸਕਰੀਨਪਲੇਅ 'ਚ ਬਦਲਾਅ ਕਰਦਿਆਂ ਇਸ ਨੂੰ ਸੰਭਾਵਤ :ਹਿੰਦੁਸਤਾਨੀ ਨਜ਼ਰੀਏ ਨਾਲ ਦਿਖਾਇਆ ਜਾਵੇਗਾ। ਰਿਪੋਰਟ ਮੁਤਾਬਕ ਭਾਰਤ ਦੀ ਕਹਾਣੀ  1947 ਤੋਂ ਸ਼ੁਰੂ ਹੋ ਕੇ 2000 'ਚ ਖ਼ਤਮ ਹੋਵੇਗੀ। ਜ਼ਾਹਿਰ ਹੈ ਕਿ ਇਸ ਫ਼ਿਲਮ 'ਚ ਦਰਸ਼ਕਾਂ ਨੂੰ ਸਲਮਾਨ ਦੇ ਕਈ ਰੰਗ ਦੇਖਣ ਨੂੰ ਮਿਲਣਗੇ। ਹੁਣ ਤੱਕ ਲੋਕ ਟਿਊਬਲਾਇਟ ਨੂੰ ਸਲਮਾਨ ਦੀ ਮੋਸਟ ਐਕਸਪੇਰੀਮੈਂਟਲ ਫ਼ਿਲਮ ਕਹਿੰਦੇ ਹਨ, ਪਰ ਲੱਗਦਾ ਹੈ ਕਿ ਭਾਰਤ ਸਲਮਾਨ ਦੇ ਕੈਰੀਅਰ ਦੀ ਸਭ ਤੋਂ ਵੱਖ ਫ਼ਿਲਮ ਹੋਣ ਵਾਲੀ ਹੈ। ਸਲਮਾਨ ਨੂੰ ਲੈ ਕੇ ਅਤੁਲ ਇਸ ਤੋਂ ਪਹਿਲਾਂ ਬਾਡੀਗਾਰਡ ਬਣਾ ਚੁੱਕੇ ਹਨ, ਜਿਹੜੇ 2011 ਦੀ ਈਦ 'ਤੇ ਰਿਲੀਜ਼ ਹੋਈ ਸੀ ਅਤੇ ਸਫ਼ਲ ਰਹੀ ਸੀ। ਫ਼ਿਲਮ ਨੇ 149 ਕਰੋੜ ਦਾ ਕੁਲੈਕਸ਼ਨ ਕੀਤਾ ਸੀ।
ਜੇਕਰ ਪਿਛਲੇ ਕੁਝ ਸਾਲਾਂ 'ਚ ਈਦ 'ਤੇ ਰਿਲੀਜ਼ ਹੋਣ ਵਾਲੀ ਸਲਮਾਨ ਦੀ ਬਾਕੀ ਫ਼ਿਲਮਾਂ ਦੀ ਗੱਲ ਕਰੀਏ ਤਾਂ ਇਨ੍ਹਾਂ 'ਚ 2016 ਦੀ 'ਸੁਲਤਾਨ' ਸ਼ਾਮਲ ਹੈ। ਜਿਸ ਨੇ 250 ਕਰੋੜ ਤੋਂ ਜ਼ਿਆਦਾ ਜਮ੍ਹਾਂ ਕੀਤੇ ਸਨ। 2015 'ਚ ਬਜ਼ਰੰਗੀ ਭਾਈਜਾਨ ਨੂੰ ਦਰਸ਼ਕਾਂ ਨੇ 350 ਕਰੋੜ ਦੀ ਈਦ ਦਿੱਤੀ ਸੀ। 2014 'ਚ 'ਕਿਕ' ਈਦ 'ਤੇ ਰਿਲੀਜ਼ ਹੋਈ ਸੀ, ਜਿਸ ਨੇ 232 ਕਰੋੜ ਜਮ੍ਹਾਂ ਕੀਤੇ। 2012 'ਚ 'ਏਕ ਥਾ ਟਾਇਗਰ' ਈਦ 'ਤੇ ਰਿਲੀਜ਼ ਹੋਈ ਅਤੇ 199 ਕਰੋੜ ਦੀ ਕਲੈਸ਼ਨ ਕੀਤੀ। 2010 'ਚ ਆਈ 'ਦਬੰਗ' ਨੇ 140 ਕਰੋੜ ਦਾ ਸ਼ਾਨਦਾਰ ਕਲੈਕਸ਼ਨ ਕੀਤਾ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.