ਰਿਚਬੋਰੋ, 25 ਅਕਤੂਬਰ (ਹ.ਬ.) : ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੀ ਸਭ ਤੋਂ ਵੱਡੀ ਧੀ ਇਵਾਂਕਾ ਟਰੰਪ ਨੇ ਸਰਕਾਰ ਦੀ ਨਵੀਂ ਕਰ ਯੋਜਨਾ ਨੂੰ ਅਮਰੀਕੀ ਪਰਿਵਾਰ ਦੀ ਜ਼ਰੂਰਤਾਂ ਦੇ ਮੁਤਾਬਕ ਦੱਸਿਆ। ਇਸ ਸਬੰਧ ਵਿਚ ਉਨ੍ਹਾਂ ਨੇ ਅਪਣੇ ਰਾਸ਼ਟਰਪਤੀ ਦੀ ਸੀਨੀਅਰ ਸਲਾਹਕਾਰ, ਇਕ ਕੰਮਕਾਜੀ ਮਾਂ ਹੋਣ ਦਾ ਉਦਾਹਰਣ ਵੀ ਦਿੱਤਾ।
ਇਵਾਂਕਾ ਨੇ ਫਿਲਾਡੇਲਫੀਆ ਵਿਚ ਅਮਰੀਕਾ ਦੀ ਵਿੱਤ ਮੰਤਰੀ ਜੋਵਿਤਾ ਦੇ ਨਾਲ ਟਾਊਨਹਾਲ ਤਰੀਕੇ ਦੀ ਇਕ ਬੈਠਕ ਵਿਚ ਹਿੱਸਾ ਲਿਆ। ਇਸ ਵਿਚ ਰਿਪਬਲਿਕਨ ਨੇਤਾ ਨੈਨ ਹੈਵਰਥ ਵੀ ਮੌਜੂਦ ਰਹੀ। ਇਵਾਂਕਾ ਨੇ ਕਰ ਸੁਧਾਰ ਨੂੰ ਇੱਕ ਮਹੱਤਵਪੂਰਣ ਕਾਨੂੰਨ ਦੱਸਿਆ ਅਤੇ ਕਿਹਾ ਕਿ ਨਵੀਂ ਟੈਕਸ ਯੋਜਨਾ ਅਮਰੀਕੀਆਂ ਦੀ ਰੋਜ਼ਾਨਾ ਦੀ ਜ਼ਿੰਦਗੀ ਨੂੰ ਬਦਲਣ ਵਿਚ ਮਦਦ ਕਰੇਗਾ। ਉਨ੍ਹਾਂ ਕਿਹਾ ਕਿ ਇਸ ਕਰ ਯੋਜਨਾ ਵਿਚ ਕੋਈ ਖਾਮੀ ਨਹੀਂ ਹੈ। ਮੇਰਾ ਮੰਨਣਾ ਹੈ ਕਿ ਇਹ ਦੇਸ਼ ਵਿਚ ਨੌਕਰੀਆਂ  ਪੈਦਾ ਹੋਣ ਅਤੇ ਸਾਡੀ ਮੱਧ ਵਰਗੀ ਜਨਤਾ ਨੂੰ ਰਾਹਤ ਦੇਣ ਵਾਲੇ ਹੋਣਗੇ। ਇਵਾਂਕਾ ਨੇ ਕਿਹਾ ਕਿ ਇਹ ਸਾਡੀ ਇੱਕ ਦੇਸ਼ ਦੇ ਤੌਰ 'ਤੇ ਪਛਾਣ ਹੈ। ਮਾਂ ਹੋਣ ਦੇ ਅਨੁਭਵ ਨੂੰ ਸਾਂਝਾ ਕਰਦੇ ਹੋਏ ਇਵਾਂਕਾ ਨੇ ਕਿਹਾ ਕਿ ਉਹ ਬੱਚਿਆਂ ਦੀ ਦੇਖਭਾਲ ਦੀ ਵਧਦੀ ਲਾਗਤ ਨਾਲ ਮਾਪਿਆਂ ਦੇ ਸਾਹਮਣੇ ਆਉਣ ਵਾਲੀ ਚੁਣੌਤੀਆਂ ਨੂੰ ਚੰਗੀ ਤਰ੍ਹਾਂ ਸਮਝਦੀ ਹੈ।

ਹੋਰ ਖਬਰਾਂ »