ਚੰਡੀਗੜ੍ਹ, 25 ਅਕਤੂਬਰ (ਹ.ਬ.) : ਸੀਬੀਆਈ ਨੇ ਹੱਤਿਆ ਦੀ ਕੋਸ਼ਿਸ਼ ਦੇ ਮਾਮਲੇ ਵਿਚ ਤਿੰਨ ਨੌਜਵਾਨਾਂ ਨੂੰ ਕੇਸ ਵਿਚੋਂ ਕੱਢਣ ਦੇ ਨਾਂ 'ਤੇ ਦੋ ਲੱਖ ਰਿਸ਼ਵਤ ਲੈਂਦੇ ਸਬ ਇੰਸਪੈਕਟਰ ਨੂੰ ਸੈਕਟਰ 31 ਦੀ ਮਾਰਕੀਟ ਵਿਚ ਰੰਗੇ ਹੱਥੀਂ ਦਬੋਚਿਆ ਹੈ। ਫੜੇ ਗਏ ਸਬ ਇੰਸਪੈਕਟਰ ਦੀ ਪਛਾਣ ਸੈਕਟਰ 31 ਥਾਣੇ ਵਿਚ ਤਾਇਨਾਤ ਮੋਹਨ ਸਿੰਘ ਦੇ ਰੂਪ ਵਿਚ ਹੋਈ ਹੈ। ਸੀਬੀਆਈ, ਸਬ ਇੰਸਪੈਕਟਰ ਨੂੰ ਫੜ ਕੇ ਸੈਕਟਰ 31 ਥਾਣੇ ਵਿਚ ਲੈ ਗਈ ਅਤੇ ਹੱਤਿਆ ਦੀ ਕੋਸ਼ਿਸ਼ ਨਾਲ ਜੁੜਿਆ ਸਾਰਾ ਰਿਕਾਰਡ ਜ਼ਬਤ ਕੀਤਾ। ਸ਼ਿਕਾਇਤਕਰਤਾ ਪ੍ਰੇਮ ਨੇ ਦੱਸਿਆ ਕਿ ਸਬ ਇੰਸਪੈਕਟਰ ਨੂੰ ਉਨ੍ਹਾਂ ਨੇ ਰਿਸ਼ਵਤ ਦੀ ਪਹਿਲੀ ਕਿਸ਼ਤ ਦੋ ਲੱਖ ਰੁਪਏ ਦਿੱਤੀ ਸੀ, ਜਦ ਕਿ ਉਨ੍ਹਾਂ ਦੇ ਤਿੰਨ ਨੌਕਰਾਂ ਨੂੰ ਕੇਸ ਵਿਚੋਂ ਬਾਹਰ ਕੱਢਣ ਦਾ ਸੌਦਾ 9 ਲੱਖ ਵਿਚ ਹੋਇਆ ਸੀ।  ਸੀਬੀਆਈ ਨੇ ਦੱਸਿਆ ਕਿ 8 ਲੱਖ ਰੁਪਏ ਥਾਣਾ ਮੁਖੀ ਜਸਵਿੰਦਰ ਕੌਰ ਨੂੰ ਅਤੇ 1 ਲੱਖ ਰੁਪਏ ਸਬ ਇੰਸਪੈਕਟਰ ਨੇ ਰਿਸ਼ਵਤ ਦੇ ਰੱਖਣੇ ਸਨ। ਸੀਬੀਆਈ ਡੇਰਾਬਸੀ ਦੇ ਪ੍ਰੇਮ ਕੁਮਾਰ ਦੀ ਸ਼ਿਕਾਇਤ 'ਦੇ ਸਬ ਇੰਸਪੈਕਟਰ 'ਤੇ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕਰ ਲਿਆ। ਚੰਡੀਗੜ੍ਹ ਪੁਲਿਸ ਨੇ ਸਬ ਇੰਸਪੈਕਟਰ ਨੂੰ ਮੁਅੱਤਲ ਕਰ ਦਿੱਤਾ ਹੈ।  ਜਦ ਕਿ ਥਾਣਾ ਮੁਖੀ ਦਾ ਤਬਾਦਲਾ ਕਰ ਦਿੱਤਾ ਗਿਆ ਹੈ।
 

ਹੋਰ ਖਬਰਾਂ »

ਚੰਡੀਗੜ