ਸੋਨੀਪਤ : 26 ਅਕਤੂਬਰ : (ਪੱਤਰ ਪ੍ਰੇਰਕ) : ਇੱਕ ਨੌਜਵਾਨ ਨੇ ਆਪਣੀ ਹੀ ਭੈਣ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ ਹੈ। ਇਹ ਲੜਕੀ ਅੰਡਰ19 ਟੀਮ ਦੀ ਖਿਡਾਰਨ ਹੈ, ਪਰ ਭਰਾ ਮਾਰਨਾ ਚਾਹੁੰਦਾ ਹੈ। ਇਹ ਮਾਮਲਾ ਹਰਿਆਣਾ ਦੇ ਸੋਨੀਪਤ ਦਾ ਹੈ। ਇਸ ਨੌਜਵਾਨ ਨੂੰ ਆਪਣੇ ਭੈਣ ਦਾ ਸਟੇਟ ਲੇਵਲ 'ਤੇ ਖੇਡਣਾ ਚੰਗਾ ਨਾ ਲੱਗਿਆ, ਇਸ ਨੇ ਆਪਣੀ ਭੈਣ ਨੂੰ ਖੇਡ ਛੁਡਾਉਣ ਲਈ ਗੋਲੀ ਮਾਰਨ ਦੀ ਧਮਕੀ ਦਿੱਤੀ ਹੈ।ਦੱਸ ਦੀਏ ਕਿ ਇਹ ਮਹਿਲਾ ਕ੍ਰਿਕਟਰ ਪ੍ਰਦੇਸ਼ ਅੰਡਰ19 ਟੀਮ 'ਚ ਸ਼ਾਮਲ ਹੋ ਕੇ ਟੂਰਨਾਮੈਂਟ ਖੇਡ ਚੁੱਕੀ ਹੈ। ਖਿਡਾਰਣ ਨੇ ਕਿਹਾ ਕਿ ਧਮਕੀ ਤੋਂ ਬਾਅਦ ਕੋਈ ਉਸ ਦੀ ਮੱਦਦ ਨਹੀਂ ਕਰ ਰਿਹਾ, ਜਦਕਿ ਮੈਂ ਖੇਡਣਾ ਚਾਹੁੰਦੀ ਹਾਂ। ਇਸ ਖਿਡਾਰਣ ਨੇ ਪਰਿਵਾਰ ਵਾਲਿਆਂ ਤੋਂ ਦੂਰੀ ਬਣਾ ਕੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਅਤੇ ਸੁਰੱਖਿਆ ਦੀ ਮੱਦਦ ਮੰਗੀ, ਜਿਸ ਦੀ ਪੁਲਿਸ ਜਾਂਚ ਕਰ ਰਹੀ ਹੈ।
ਸਟੇਟ ਲੇਵਲ ਦੀ ਮਹਿਲਾ ਕ੍ਰਿਕਟਰ ਨੇ ਸਦਰ ਥਾਣੇ 'ਚ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਕਿਹਾ ਕਿ ਉਹ ਕਈ ਵਾਰ ਪ੍ਰਦੇਸ਼ ਲਈ ਖੇਡ ਚੁੱਕੀ ਹੈ, ਪਰ ਉਸ ਦੇ ਭਰਾ ਨੂੰ ਕ੍ਰਿਕਟ ਖੇਡਣਾ ਪਸੰਦ ਨਹੀਂ ਹੈ। ਉਹ ਉਸ 'ਤੇ ਖੇਡ ਛੱਡਣ ਲਈ ਦਬਾਅ ਬਣਾਉਂਦਾ ਹੈ ਅਤੇ ਉਸ ਨੂੰ ਮਾਰਨ ਦੀ ਧਮਕੀ ਦਿੰਦਾ ਹੈ। ਖਿਡਾਰਣ ਨੇ ਕਿਹਾ ਕਿ ਇਸੇ ਵਜ੍ਹਾ ਨਾਲ ਉਸ ਦੀ ਪੜ੍ਹਾਈ ਵੀ ਅੱਧ ਵਿਚਾਲੇ ਰਹੀ, ਕਿਉਂਕਿ ਉਹ ਪ੍ਰੈਕਟਿਸ ਕਰਨ ਨਹੀਂ ਸੀ ਜਾਂਦੀ, ਉਸ ਦਾ ਭਰਾ ਉਸ ਨਾਲ ਮਾਰਕੁੱਟ ਕਰਦਾ ਸੀ। ਉਹ ਕ੍ਰਿਕਟ 'ਚ ਕੈਰੀਅਰ ਬਣਾਉਣ ਦੇ ਨਾਲਨਾਲ ਪੜ੍ਹਨਾ ਚਾਹੁੰਦੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.