ਟੋਰਾਂਟੋ, 27 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਨੌਜਵਾਨਾਂ ਵੱਲੋਂ ਪਾਰਟੀਆਂ ਕਰਨ ਦਾ ਰਿਵਾਜ ਨਵਾਂ ਨਹੀਂ ਪਰ ਸੋਸ਼ਲ ਮੀਡੀਆ 'ਤੇ ਜਦੋਂ ਪਾਰਟੀਆਂ ਦੀ ਖ਼ਬਰ ਫ਼ੈਲਦੀ ਹੈ ਤਾਂ ਲੁਟੇਰੇ ਜਾਂ ਹੋਰ ਗ਼ੈਰਸਮਾਜਕ ਅਨਸਰ ਹਿੰਸਾ ਦੇ ਮਕਸਦ ਨਾਲ ਉਥੇ ਪੁੱਜ ਜਾਂਦੇ ਹਨ। ਟੋਰਾਂਟੋ ਪੁਲਿਸ ਨੇ ਇਸ ਰੁਝਾਨ ਨੂੰ ਠੱਲ• ਪਾਉਣ ਲਈ ਅੱਲ•ੜਾਂ ਅਤੇ ਉਨ•ਾਂ ਦੇ ਮਾਪਿਆਂ ਨਾਲ ਮੁਲਾਕਾਤ ਕਰ ਰਹੀ ਹੈ ਤਾਂ ਕਿ ਸੋਸ਼ਲ ਮੀਡੀਆ ਦੇ ਖ਼ਤਰਿਆਂ ਬਾਰੇ ਸੁਚੇਤ ਕੀਤਾ ਜਾ ਸਕੇ।
ਸਟਾਫ਼ ਸਾਰਜੈਂਟ ਜੇਮਜ਼ ਹੌਗਨ ਨੇ ਦੱਸਿਆ ਕਿ ਇੰਟਰਨੈਟ ਅਤੇ ਸੋਸ਼ਲ ਮੀਡੀਆਂ ਦੀ ਕੋਈ ਹੱਦ ਨਹੀਂ ਹੈ। ਮਾਮੂਲੀ ਤੌਰ 'ਤੇ ਇੰਟਰਨੈਟ ਦੀ ਵਰਤੋਂ ਬਾਰੇ ਜਾਣਕਾਰੀ ਰੱਖਣ ਵਾਲਿਆਂ ਨੂੰ ਵੀ ਪਤਾ ਲੱਗ ਜਾਂਦਾ ਹੈ ਕਿ ਕਿਸੇ ਥਾਂ 'ਤੇ ਅੱਲ•ੜਾਂ ਇਕੱਠ ਹੋਣ ਵਾਲਾ ਹੈ। ਅਜਿਹੇ ਵਿਚ ਲੁੱਟ ਜਾਂ ਹਮਲੇ ਦੀ ਵਾਰਦਾਤ ਦਾ ਖ਼ਦਸ਼ਾ ਬਹੁਤ ਵਧ ਜਾਂਦਾ ਹੈ। ਪਿਛਲੇ ਦਿਨੀਂ ਹੋਈ ਇਕ ਪਾਰਟੀ ਦੌਰਾਨ 15 ਸਾਲ ਦੇ ਅੱਲ•ੜ ਨੂੰ ਛੁਰਾ ਮਾਰ ਦਿਤਾ ਗਿਆ ਸੀ। ਟੋਰਾਂਟੋ ਦੇ ਲੋਕ ਆਪਣੇ ਬੱਚਿਆਂ ਨੂੰ ਲੈ ਕੇ ਵਿਸ਼ੇਸ਼ ਮੀਟਿੰਗਾਂ ਵਿਚ ਸ਼ਾਮਲ ਹੋ ਰਹੇ ਹਨ ਤਾਂਕਿ ਉਨ•ਾਂ ਨੂੰ ਜ਼ਮੀਨੀ ਹਕੀਕਤ ਬਾਰੇ ਜਾਣੂ ਕਰਵਾਇਆ ਜਾ ਸਕੇ। ਲੋਕ ਸੰਪਰਕ ਕੰਪਨੀ ਚਲਾਉਣ ਵਾਲੀ ਜੈਸਿਕਾ ਗਰੀਨ ਵੀ ਲੋਕਾਂ ਨੂੰ ਸੋਸ਼ਲ ਮੀਡੀਆ ਦੀ ਸੁਰੱਖਿਅਤ ਤਰੀਕੇ ਨਾਲ ਵਰਤੋਂ ਦੇ ਗੁਰ ਦੱਸ ਰਹੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਰੋਜ਼ਡੇਲ-ਮੂਰ ਇਲਾਕੇ ਵਿਚ ਪਿਛਲੇ ਸਾਲ ਲੁੱਟ ਦੀਆਂ 12 ਵਾਰਦਾਤਾਂ ਵਾਪਰੀਆਂ ਸਨ ਜਦਕਿ ਇਸ ਸਾਲ ਇਹ ਗਿਣਤੀ ਵਧ ਕੇ 19 ਹੋ ਗਈ ਅਤੇ ਸਾਲ ਦੇ ਦੋ ਮਹੀਨੇ ਹਾਲੇ ਬਾਕੀ ਹੈ। ਇਸੇ ਤਰ•ਾਂ ਤਾਲੇ ਤੋੜ ਕੇ ਘਰ ਵਿਚ ਦਾਖ਼ਲ ਹੋਣ ਦੇ ਮਾਮਲੇ 18 ਫ਼ੀ ਸਦੀ ਤੱਕ ਵਧ ਗਏ ਅਤੇ ਕੁੱਟ ਮਾਰ ਦੇ ਮਾਮਲਿਆਂ 5 ਫ਼ੀ ਸਦੀ ਦਰਜ ਕੀਤਾ ਗਿਆ ਹੈ। ਸੈਕਸ ਹਮਲਿਆਂ ਦੀ ਗਿਣਤੀ ਵਿਚ ਪਿਛਲੇ ਸਾਲ ਦੇ ਮੁਕਾਬਲੇ 50 ਫ਼ੀ ਸਦੀ ਕਮੀ ਆਈ ਹੈ ਅਤੇ ਚੋਰੀ ਦੇ ਮਾਮਲੇ ਵਿਚ 60 ਫ਼ੀ ਸਦੀ ਤੱਕ ਘਟ ਗਏ ਹਨ। 

ਹੋਰ ਖਬਰਾਂ »