ਵਾਸ਼ਿੰਗਟਨ, 28 ਅਕਤੂਬਰ (ਹ.ਬ.) : ਦੱਖਣੀ ਕੋਰੀਆ ਦੇ ਦੌਰੇ ਤੇ ਆਏ ਅਮਰੀਕੀ ਰੱਖਿਆ ਮੰਤਰੀ ਜੇਮਸ ਮੈਟਿਸ ਨੇ ਕੁਝ ਹਲਕੇ ਅਤੇ ਕੂਟਨੀਤਕ ਅੰਦਾਜ਼ ਵਿੱਚ ਕਿਹਾ ਕਿ ਉਹ ਉੱਤਰ ਕੋਰੀਆ ਨਾਲ ਯੁੱਧ ਨਹੀਂ ਚਾਹੁੰਦੇ।ਪਰ ਪਰਮਾਣੂ ਰੋਕ ਪੂਰਣ ਤੌਰ ਤੇ ਚਾਹੁੰਦੇ ਹਾਂ। ਉਹਨਾਂ ਨੇ ਨਾਲ ਹੀ ਚੇਤਾਵਨੀ ਭਰੇ ਲਹਿਜ਼ੇ ਵਿੱਚ ਇਹ ਵੀ ਕਿਹਾ ਕਿ ਭਾਵੇਂ ਉਹ ਯੁੱਧ ਨਹੀਂ ਚਾਹੁੰਦੇ ਪਰ ਜੇਕਰ ਅਮਰੀਕਾ ਨੂੰ ਛੇੜਿਆ ਗਿਆ ਤਾਂ ਦੁਸ਼ਮਣ ਨੂੰ ਬਖਸ਼ਿਆ ਨਹੀਂ ਜਾਏਗਾ।ਇਸੇ ਦੌਰਾਨ ਅਮਰੀਕੀ ਵਿੱਤ ਵਿਭਾਗ ਨੇ ਮਨੁੱਖੀ ਅਧਿਕਾਰਾਂ ਦਾ ਦੁਰਉਪਯੋਗ ਦਾ ਹਵਾਲਾ ਦਿੰਦੇ ਹੋਏ ਉੱਤਰ ਕੋਰੀਆ ਦੀਆਂ 3 ਕੰਪਨੀਆਂ ਅਤੇ 7 ਲੋਕਾਂ ਤੇ ਨਵੇਂ ਬੈਨ ਲਗਾ ਦਿੱਤੇ ਹਨ। ਮੈਟਿਸ ਨੇ ਦੱਖਣ ਕੋਰੀਆ ਦਾ ਇਹ ਦੌਰਾ ਅਜਿਹ ਸਮੇਂ ਵਿੱਚ ਆਇਆ ਹੈ ਜਦ ਪੂਰਾ ਕੋਰੀਆਈ ਦੀਪ ਸਮੂਹ ਯੁੱਧ ਦੇ ਤਨਾਅ ਤੋਂ ਲੰਘ ਰਿਹਾ ਹੈ।ਅਤੇ ਉੱਤਰ ਕੋਰੀਆ ਲਗਾਤਾਰ ਅਮਰੀਕਾ ਨੂੰ ਤਬਾਹ ਕਰਨ ਦੀ ਧਮਕੀ ਦੇ ਰਿਹਾ ਹੈ। ਅਮਰੀਕਾ ਦੇ ਰੱਖਿਆ ਮੰਤਰੀ ਨੇ ਕਿਹਾ ਕਿ ਉਹਨਾਂ ਦਾ ਮਕਸਦ ਯੁੱਧ ਕਰਨਾ ਨਹੀਂ ਹੈ ਪਰ ਉੱਤਰ ਕੋਰੀਆ ਦੀਆਂ ਉਕਸਾਉਣ ਵਾਲੀਆਂ ਗਤੀਵਿਧੀਆਂ ਨਾਲ ਪੂਰਾ ਦੀਪ ਸਮੂਹ ਅਤੇ ਸਮੁੱਚੇ ਵਿਸ਼ਵ ਨੂੰ ਖਤਰਾ ਪੇਦਾ ਹੋ ਗਿਆ ਹੈ। ਅਜਿਹੇ ਵਿੱਚ ਦੀਪ ਦੇ ਪਰਮਾਣੂ ਹੱਤਿਆਰਾਂ ਤੇ ਰੋਕ ਬਿਨਾਂ ਉਹ ਆੋਣੀਆਂ ਕੋਸ਼ਿਸ਼ਾਂ ਨੂੰ ਨਹੀਂ ਰੋਕੇਗਾ। ਦੂਜੇ ਪਾਸੇ ਅਮਰੀਕਾ ਦੇ ਵਿੱਤ ਵਿਭਾਗ ਨੇ ਉੱਤਰ ਕੋਰੀਆ ਦੀਆਂ 3 ਕੰਪਨੀਆਂ ਸਮੇਤ 7 ਲੋਕਾਂ ਤੇ ਨਵੇਂ ਬੈਨ ਲਗਾ ਦਿੱਤੇ ਹਨ। ਅਮਰੀਕਾ ਨੇ ਉੱਤਰ ਕੋਰੀਆ ਦੇ ਸੈਨਿਕ ਸੁਰੱਖਿਆ ਅਧਿਕਾਰੀ ਅਤੇ ਰੁਜ਼ਗਾਰ ਮੰਤਰੀ ਜੋਂਗ ਸੌਂਗ ਸੂ, ਚੀਨ ਦੇ ਸ਼ੇਨਯਾਂਗ ਵਿੱਚ ਉਤਰ ਕੋਰੀਆ ਦੇ ਮਹਾਂਵਣਿਜ ਦੂਤ ਅਤੇ ਵੀਅਤਨਾਮ ਵਿੱਚ ਉਤਰ ਕੋਰੀÀਾ ਦੇ ਦੂਤਘਰ ਦੇ ਇੱਕ ਡਿਪਲੋਮੈਟ ਤੇ ਮਨੁੱਖ ਿਅਧਿਆਕਰਾਂ ਦੇ ਦੁਰਉਪਯੋਗ ਦੇ ਦੋਸ਼ ਲਗਾਉਂਦਿਆਂ ਬੈਨ ਲਗਾਇਆ ਹੈ ਜਿਸਦੇ ਚਲਦਿਆਂ ਅਮਰੀਕਾ ਵਿੱਚ ਇਹਨਾਂ ਲੋਕਾਂ ਦੀਆਂ ਜਾਇਦਾਦਾਂ ਨੂੰ ਫ੍ਰੀਜ਼ ਕੀਤਾ ਜਾਏਗਾ ਅਤੇ ਕਿਸੇ ਵੀ ਅਮਰੀਕੀ ਦੇ ਨਾਲ ਇਹਨਾਂ ਦੇ ਨਾਲ ਲੈਣ ਦੇਣ ਤੇ ਬੈਨ ਹੋਏਗਾ।

ਹੋਰ ਖਬਰਾਂ »