ਚੰਡੀਗੜ੍ਹ,30 ਅਕਤੂਬਰ (ਹ.ਬ.) : ਪੀੜਤਾਂ ਲਈ ਤੇਜ਼ੀ ਨਾਲ ਕੀਤੀ ਗਈ ਕਸਰਤ ਲਾਹੇਵੰਦ ਹੁੰਦੀ ਹੈ। ਇਸ ਨਾਲ ਦਿਮਾਗ ਵਿਚ ਗਲੂਕੋਜ਼ ਮੈਟਾਬਾਲਿਜ਼ਮ ਘੱਟ ਹੋਣ ਲੱਗਦਾ ਹੈ। ਟੁਰਕੂ ਯੂਨੀਵਰਸਿਟੀ, ਫਿਨਲੈਂਡ ਦੇ ਸ਼ੋਧਕਰਤਾਵਾਂ ਨੇ ਅਧਿਐਨ ਕੀਤਾ ਕਿ ਕਿਸ ਤਰ੍ਹਾਂ ਕਸਰਤ ਨੇ ਸਰੀਰਕ ਤੌਰ 'ਤੇ ਨਾਕਾਮ ਇਨਸੁਲਿਨ ਪ੍ਰਤੀਰੋਧੀ ਲੋਕਾਂ ਦੇ ਦਿਮਾਗ ਵਿਚ ਗਲੂਕੋਜ਼ ਮੈਟਾਬਾਲਿਜ਼ਮ ਨੂੰ ਘੱਟ ਕਰਨ ਵਿਚ ਭੂਮਿਕਾ ਨਿਭਾਈ। ਸੇਰੇਬ੍ਰਲ ਬਲੱਡ  ਫਲੋ ਐਂਡ ਮੈਟਾਬਾਲਿਜ਼ਮ ਜਰਨਲ ਵਿਚ ਪ੍ਰਕਾਸ਼ਤ ਸ਼ੋਧ ਵਿਚ ਦੱਸਿਆ ਗਿਆ ਹੈ ਕਿ ਤੇਜ਼ ਕਸਰਤ ਕਰਨ ਨਾਲ ਟਾਈਪ ਟੂ ਸ਼ੂਗਰ ਨਾਲ ਪੀੜਤ ਲੋਕਾਂ ਦੇ ਦਿਮਾਗ ਵਿਚ ਗਲੂਕੋਜ਼ ਮੈਟਾਬਾਲਿਜ਼ਮ ਘਟਣ ਲੱਗਾ। ਪਹਿਲਾਂ ਦੇ ਅਧਿਐਨਾਂ ਤੋਂ ਇਹ ਪਤਾ ਲੱਗਾ ਸੀ ਕਿ ਟਾਈਪ ਟੂ ਸ਼ੂਗਰ ਵਾਲੇ ਲੋਕਾਂ ਦੇ ਦਿਮਾਗ ਵਿਚ ਗਲੂਕੋਜ਼ ਤੇ ਫੈਟੀ ਐਸਿਡ ਵਧਿਆ ਹੋਇਆ ਹੁੰਦਾ ਹੈ। ਇਸ ਵਿਚ ਤਾਂ ਹੀ ਕਮੀ ਆ ਸਕਦੀ ਹੈ ਜਦੋਂ ਸਰੀਰ ਦਾ ਵਜ਼ਨ ਘਟਦਾ ਹੈ। ਨਵੇਂ ਅਧਿਐਨ ਤੋਂ ਪਤਾ ਲੱਗਾ ਕਿ ਕਸਰਤ ਨਾਲ ਕੈਟੋਨਸ ਤੇ ਲੈਕਟੇਟ ਬਣਨ ਲੱਗੇ ਜਿਨ੍ਹਾਂ ਦੇ ਦਿਮਾਗ ਨੇ ਊਰਜਾ ਦੇ ਵਸੀਲੇ ਦੇ ਰੂਪ ਵਿਚ ਵਰਤੋਂ ਕੀਤੀ।

ਹੋਰ ਖਬਰਾਂ »