ਰੋਹਤਕ,31 ਅਕਤੂਬਰ (ਹ.ਬ.) : ਸਾਧਵੀ ਨਾਲ ਜਬਰ ਜਨਾਹ ਦੇ ਦੋਸ਼ੀ ਗੁਰਮੀਤ ਰਾਮ ਰਹੀਮ ਨੂੰ ਸੁਨਾਰੀਆ ਜੇਲ੍ਹ ਵਿਚ ਪਤਨੀ ਹਰਜੀਤ ਕੌਰ ਪਰਿਵਾਰ ਦੇ ਹੋਰਨਾਂ ਮੈਂਬਰਾਂ ਨਾਲ ਸੋਮਵਾਰ ਨੂੰ ਮੁਲਾਕਾਤ ਕਰਨ ਪਹੁੰਚੀ। ਡੇਰਾ ਸੱਚਾ ਸੌਦਾ ਸਿਰਸਾ ਦੀ ਗੱਦੀ ਨੂੰ ਲੈ ਕੇ ਗੁਰਮੀਤ ਰਾਮ ਰਹੀਮ ਨੂੰ ਪਰਵਾਰਕ ਮੈਂਬਰਾਂ ਨੇ ਚਰਚਾ ਕੀਤੀ। ਜੇਲ੍ਹ ਵਿਚ ਮੁਲਾਕਾਤ ਤੋਂ ਬਾਅਦ ਪਰਿਵਾਰ ਦੇ ਮੈਂਬਰ ਗੱਡੀ ਵਿਚ ਸਵਾਰ ਹੋ ਕੇ ਸਿਰਸਾ ਵੱਲ ਰਵਾਨਾ ਹੋ ਗਏ। ਇਸ ਸਮੇਂ ਸੱਚਾ ਸੌਦਾ ਦੇ ਮੁਖੀ ਰਹੇ ਗੁਰਮੀਤ ਦੀ ਪਤਨੀ ਹਰਜੀਤ ਕੌਰ, ਪੁੱਤਰ ਜਸਮੀਤ, ਨੂੰਹ ਹੁਸਨਪ੍ਰੀਤ, ਧੀ ਚਰਨਪ੍ਰੀਤ ਅਤੇ ਜਵਾਈ ਰੂਹ ਏ ਮੀਤ ਦੁਪਹਿਰ ਦੋ ਵਜੇ ਸੁਨਾਰੀਆ ਜੇਲ੍ਹ ਪਹੁੰਚੇ। ਜੇਲ੍ਹ ਵਿਚ ਉਨ੍ਹਾਂ ਦੀਆਂ ਗੱਡੀਆਂ ਦੀ ਜਾਂਚ ਕੀਤੀ ਗਈ। ਫੇਰ ਜੇਲ੍ਹ ਪ੍ਰਸ਼ਾਸਨ ਨੇ ਮੁਲਾਕਾਤ ਲਈ ਪਰਵਾਰਕ ਮੈਂਬਰਾਂ ਨੂੰ ਅੰਦਰ ਭੇਜ ਦਿੱਤਾ। ਇਸ ਦੌਰਾਨ ਪਰਵਾਰਕ ਮੈਂਬਰ ਸੁਨਾਰੀਆ ਜੇਲ੍ਹ  ਲਗਭਗ ਪੌਣਾ ਘੰਟਾ ਰੁਕੇ ਅਤੇ ਤਿੰਨ ਵੱਜ ਕੇ 40 ਮਿੰਟ 'ਤੇ ਵਾਪਸ ਰਵਾਨਾ ਹੋ ਗਏ। ਸੂਤਰਾਂ ਦੀ ਮੰਨੀਏ ਤਾਂ ਜੇਲ੍ਹ ਵਿਚ ਗੁਰਮੀਤ ਦੇ ਪਰਵਾਰਕ ਮੈਂਬਰਾਂ ਨੇ ਡੇਰੇ ਦੀ ਕਮਾਂਡ ਸੌਂਪਣ ਅਤੇ ਹੋਰਨਾਂ ਪਰਵਾਰਕ ਮੁੱਦਿਆਂ 'ਤੇ ਚਰਚਾ ਕੀਤੀ।

ਹੋਰ ਖਬਰਾਂ »