ਵਾਸ਼ਿੰਗਟਨ, 1 ਨਵੰਬਰ (ਹ.ਬ.) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੈਨਾ ਵਿਚ ਕਿੰਨਰਾਂ ਦੀ ਭਰਤੀ ਬੰਦ ਕਰਨ ਦੇ ਆਦੇਸ਼ 'ਤੇ ਡਿਸਟ੍ਰਿਕਟ ਕੋਰਟ ਨੇ ਰੋਕ ਲਗਾ ਦਿੱਤੀ ਹੈ। ਜੱਜ ਕੋਲੀਨ ਨੇ ਕੁਝ ਪਟੀਸ਼ਨਾਂ 'ਤੇ ਇਹ ਫ਼ੈਸਲਾ ਕੀਤਾ। ਜੱਜ ਨੇ ਸੈਨਾ ਵਿਚ ਭਰਤੀ ਨਾਲ ਸਬੰਧਤ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਆਦੇਸ਼ ਵਾਲੀ ਸਥਿਤੀ ਬਣਾਈ ਰੱਖਣ ਦੇ ਹੁਕਮ ਦਿੱਤੇ। ਅਗਸਤ ਵਿਚ ਦਾਇਰ ਪਟੀਸ਼ਨਾਂ ਵਿਚ ਕਿਹਾ ਗਿਆ ਕਿ ਰਾਸ਼ਟਰਪਤੀ ਟਰੰਪ ਦੇ ਨਿਰਦੇਸ਼ ਸੱਚਮੁਚ ਸੈਨਾ 'ਤੇ ਸੰਭਾਵਤ ਪ੍ਰਭਾਵ ਜਾਂ ਬਜਟ ਦੀ ਸਮੱÎਸਆ 'ਤੇ ਆਧਾਰਤ ਨਹੀਂ ਸੀ, ਬਲਕਿ ਕਿੰਨਰਾਂ ਨੂੰ ਸਵੀਕਾਰ ਨਹੀਂ ਕਰਨ ਦੀ ਇੱਛਾ ਨਾਲ ਪ੍ਰੇਰਤ ਸੀ। ਜੱਜ ਨੇ ਪਟੀਸ਼ਨਰਕਤਾਵਾਂ ਦੀ ਇਸ ਦਲੀਲ ਨਾਲ ਸਹਿਮਤੀ ਜਤਾਈ। ਟਰੰਪ ਨੇ ਜੁਲਾਈ ਵਿਚ ਸੈਨਾ ਵਿਚ ਕਿੰਨਰਾਂ ਦੀ ਭਰਤੀ ਬੰਦ ਕਰਨ ਦਾ ਹੁਕਮ ਜਾਰੀ ਕੀਤਾ ਸੀ। ਜੂਨ 2016 ਵਿਚ ਓਬਾਮਾ ਨੇ ਸੈਨਾ ਵਿਚ ਭਰਤੀ ਨੀਤੀ ਵਿਚ ਬਦਲਾਅ ਕਰਦੇ ਹੋਏ ਕਿੰਨਰਾਂ ਦੀ ਭਰਤੀ ਸ਼ੁਰੂ ਕਰਨ ਦੀ ਤਜਵੀਜ਼ ਕੀਤੀ ਸੀ।

ਹੋਰ ਖਬਰਾਂ »