ਔਟਵਾ, 6 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਸਰਕਾਰ ਨੇ ਉਨਟਾਰੀਓ, ਬ੍ਰਿਟਿਸ਼ ਕੋਲੰਬੀਆ ਅਤੇ ਸਸਕੈਚੇਵਨ ਵਿਚ ਪੈਂਦੀਆਂ ਤਿੰਨ ਪਾਰਲੀਮਾਨੀ ਸੀਟਾਂ 'ਤੇ 11 ਦਸੰਬਰ ਨੂੰ ਜ਼ਿਮਨੀ ਚੋਣ ਕਰਵਾਉਣ ਦਾ ਐਲਾਨ ਕਰ ਦਿਤਾ ਹੈ। ਇਨ•ਾਂ ਵਿਚੋਂ ਇਕ ਸੀਟ ਸਾਬਕਾ ਲੋਕ ਸੇਵਾਵਾਂ ਮੰਤਰੀ ਜੂਡੀ ਫ਼ੂਟ ਦੇ ਅਸਤੀਫ਼ਾ ਦੇਣ ਕਾਰਨ ਖ਼ਾਲੀ ਹੋਈ ਸੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਨਟਾਰੀਓ ਦੀ ਸਕਾਰਬ੍ਰੋਅ-ਐਜਿਨਕੋਰਟ, ਬ੍ਰਿਟਿਸ਼ ਕੋਲੰਬੀਆ ਦੀ ਸਰੀ-ਵਾਈਟ ਰੌਕ, ਸਸਕੈਚੇਵਨ ਦੀ ਬੈਟਲਫ਼ੋਰਡਜ਼-ਲਾਇਡਮਿੰਸਟਰ ਅਤੇ ਨਿਊਫ਼ਾਊਂਡਲੈਂਡ ਤੇ ਲੈਬਰੇਡਾਰ ਵਿਚ ਪੈਂਦੀ ਬੋਨਾਵਿਸਟਾ-ਬਿਊਰਿਨ-ਟ੍ਰਿਨੀਟੀ ਸੀਟਾਂ ਤੋਂ ਨਵੇਂ ਮੈਂਬਰਾਂ ਦੀ ਚੋਣ ਲਈ 11 ਦਸੰਬਰ ਨੂੰ ਵੋਟਾਂ ਪੈਣਗੀਆਂ।

ਹੋਰ ਖਬਰਾਂ »