ਫਿਰੋਜ਼ਪੁਰ, 7 ਨਵੰਬਰ (ਹ.ਬ.) : ਫਿਰੋਜਪੁਰ-ਫਾਜ਼ਿਲਕਾ ਸੜਕ ਤੇ ਪਿੰਡ ਕਰਿਓਂ ਦੇ ਕੋਲ ਇੱਕ ਭਿਆਨਕ ਹਾਦਸਾ ਵਾਪਰ ਗਿਆ ਜਿਸ ਵਿੱਚ 10 ਲੋਕਾਂ ਦੀ ਮੌਤ ਹੋ ਗਈ ਜਦਕਿ ਦਰਜਨ ਦੇ ਕਰੀਬ ਲੋਕ ਜ਼ਖਮੀ ਹੋ ਗਏ। ਸੰਘਣੀ ਧੁੰਦ ਕਾਰਨ ਰੋਡਵੇਜ਼ ਦੀ ਬੱਸ ਸਾਹਮਣਿਓਂ ਆ ਰਹੇ ਟਰਾਲੇ ਨਾਲ ਟਕਰਾਅ ਕੇ ਦਰੱਖਤ ਵਿੱਚ ਵੱਜੀ। ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਦੇ ਪਰਖੱਚੇ ਉੱਡ ਗਏ ਅਤੇ ਡਰਾਈਵਰ ਸਾਈਡ ਤੋਂ ਲੈਕੇ ਪਿਛਲੇ ਟਾਇਰ ਤੱਕ ਦਾ ਬੱਸ ਦਾ ਹਿੱਸਾ ਪੂਰੀ ਤਰ੍ਹਾਂ ਤਹਿਸ ਨਹਿਸ ਹੋ ਗਿਆ। ਪਿੰਡ ਵਾਸੀਆਂ ਦੀ ਮਦਦ ਨਾਲ ਆਉਂਦੇ ਜਾਂਦੇ ਵਾਹਨਾਂ ਰਾਹੀਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਨੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ ਦੀ ਰਫਤਾਰ ਕਾਫੀ ਤੇਜ਼ ਸੀ। ਇਸ ਬੱਸ ਵਿੱਚ ਜ਼ਿਆਦਾਤਰ ਜਲਾਲਾਬਾਦ, ਫਾਜ਼ਿਲਕਾ ਇਲਾਕੇ ਦੇ ਸਰਕਾਰੀ ਮੁਲਾਜ਼ਮ ਹੀ ਸਨ। ਦੱਸਿਆ ਜਾ ਰਿਹਾ ਕਿ ਬੱਸ ਵਿੱਚ ਸਵਾਰ ਤਕਰੀਬਨ ਸਾਰੀਆਂ ਹੀ ਸਵਾਰੀਆਂ ਜ਼ਖਮੀ ਹੋ ਗਈਆਂ। ਜਿਹਨਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

ਹੋਰ ਖਬਰਾਂ »