ਵਾਸ਼ਿੰਗਟਨ : 7 ਨਵੰਬਰ : (ਪੱਤਰ ਪ੍ਰੇਰਕ) : ਬਰਜੀਨੀਆ ਦੀ ਔਰਤ ਬ੍ਰਿਸਮੈਨ ਨੂੰ ਆਪਣੀ ਨੌਕਰੀ ਤੋਂ ਹੱਥ ਧੋਣੇ ਪਏ। ਉਨ੍ਹਾਂ ਦੀ ਗਲਤੀ ਸਿਰਫ਼ ਇੰਨੀ ਸੀ ਕਿ ਉਨ੍ਹਾਂ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਫ਼ਲੇ ਵਾਲੀ ਗੱਡੀ ਵੱਲ ਉਂਗਲੀ ਕਰਕੇ ਕੁਝ ਬੋਲਿਆ ਤੇ ਇਸ਼ਾਰਾ ਕੀਤਾ। ਇਹ ਔਰਤ ਸਰਕਾਰੀ ਕੰਪਨੀ 'ਚ ਐਲਐਲਸੀ 'ਚ ਮਾਰਕੀਟਿੰਗ ਦੀ ਨੌਕਰੀ ਕਰਦੀ ਸੀ। ਵਾਇਟ ਹਾਊਸ ਦੇ ਇੱਕ ਫੋਟੋਗ੍ਰਾਫ਼ਰ ਨੇ ਉਸ ਸਮੇਂ ਉਨ੍ਹਾਂ ਦੀ ਫੋਟੋ ਲਈ, ਜਦੋਂ ਉਨ੍ਹਾਂ ਨੇ ਟਰੰਪ ਦੀ ਕਾਰ ਦੇ ਕਾਫ਼ਲੇ ਵੱਲ ਉਂਗਲੀ ਦਿਖ਼ਾਈ। ਇਸ ਤਸਵੀਰ ਦੇ ਸਾਹਮਣੇ ਆਉਣ ਤੋਂ ਬਾਅਦ ਉਸ ਦੇ ਮਾਲਕਾਂ ਨੇ ਦੱਸਿਆ ਕਿ ਜੂਲੀ ਨੇ ਆਪਣੀ ਪ੍ਰੋਫਾਇਲ 'ਚ ਇਸ ਫੋਟੋ ਦੀ ਵਰਤੋਂ ਕਰਕੇ ਕੰਪਨੀ ਦੀ ਸੋਸ਼ਲ ਮੀਡੀਆ ਨੀਤੀ ਦੀ ਉਲੰਘਣ ਕੀਤੀ ਹੈ। ਦੱਸ ਦੀਏ ਕਿ ਇਹ 50 ਸਾਲਾ ਔਰਤ ਦੋ ਬੱਚਿਆਂ ਦੀ ਮਾਂ ਹੈ ਅਤੇ ਕਿਸੇ ਨੇ ਇਨ੍ਹਾਂ ਦੀ ਕਾਫ਼ਲੇ ਵੱਲ ਉਂਗਲੀ ਦਿਖ਼ਾਉਂਦਿਆਂ ਫੋਟੋ ਲੈ ਲਈ ਸੀ। ਬ੍ਰਿਸਮੈਨ ਨੇ ਦੱਸਿਆ ਕਿ ਉਨ੍ਹਾਂ ਦੇ ਮਾਲਕਾਂ ਨੇ ਕਿਹਾ ਕਿ ਉਹ ਖ਼ੁਦ ਨੂੰ ਮੇਰੇ ਤੋਂ ਵੱਖ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਟਰੰਪ ਦੀ ਗੱਡੀਆਂ ਦੇ ਕਾਫ਼ਲੇ ਨੂੰ ਆਪਣੇ ਕੋਲੋਂ ਲੰਘਦਿਆਂ ਦੇਖਿਆ ਤਾਂ ਉਹ ਬੁਖਲਾਹਟ 'ਚ ਆ ਗਈ, ਕਿਉਂਕਿ ਡੀਏਸੀਏ ਰੈਸੀਪੇਟੈਂਟਸ ਨੂੰ ਬਾਹਰ  ਕੀਤਾ ਜਾ ਰਿਹਾ ਸੀ ਅਤੇ ਓਬਾਮਾ ਕੇਅਰ ਨੂੰ ਵਾਪਸ ਕਰ ਲਿਆ ਗਿਆ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਨੂੰ ਆਪਣੇ ਕੀਤੇ 'ਤੇ ਕੋਈ ਪਛਤਾਵਾ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਂ ਜੋ ਕੀਤੇ ਹੈ ਠੀਕ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਇਸ ਗੱਲ ਦਾ ਦੁਖ ਹੈ ਕਿ ਸਾਡਾ ਦੇਸ਼ ਹਾਲੇ ਕਿੱਥੇ ਹੈ। ਮੈਂ ਇਸ ਘਟਨਾ ਨਾਲ ਪੂਰੀ ਤਰ੍ਹਾਂ ਗੁਸਾਈ ਹਾਂ।

ਹੋਰ ਖਬਰਾਂ »