ਬਰੈਂਪਟਨ, 8 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਬਰੈਂਪਟਨ ਦੇ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਪੀਲ ਰੀਜਨਲ ਕੌਂਸਲ ਦੇ ਵਾਰਡ 9 ਅਤੇ 10 ਤੋਂ ਚੋਣ ਲੜਨ ਦਾ ਐਲਾਨ ਕੀਤਾ ਹੈ। ਸਨ ਪੈਕ ਬੁਲੇਵਾਰਡ ਵਿਖੇ ਗੁਰਦਵਾਰਾ ਜੋਤ ਪ੍ਰਕਾਸ਼ ਵਿਚ ਸਮਾਗਮ ਦੌਰਾਨ ਉਨ•ਾਂ ਨੇ ਕੌਂਸਲਰ ਵਜੋਂ ਆਪਣੇ ਪਹਿਲੇ ਕਾਰਜਕਾਲ ਦੀਆਂ ਪ੍ਰਾਪਤੀਆਂ ਗਿਣਾਈਆਂ। ਗੁਰਪ੍ਰੀਤ ਸਿੰਘ ਢਿੱਲੋਂ ਉਸ ਪੈਨਲ (ਬਲੂ ਰਿਬਨ) ਦੇ ਵੀ ਮੈਂਬਰ ਸਨ ਜਿਸ ਨੇ ਸ਼ਹਿਰ ਵਿਚ ਨਵੀਂ ਯੂਨੀਵਰਸਿਟੀ ਲਿਆਉਣ ਵਿਚ ਮਦਦ ਕੀਤੀ।
ਉਨ•ਾਂ ਕਿਹਾ, ''2014 ਵਿਚ ਮੈਂ ਆਪਣੇ ਵਾਰਡ ਦੇ ਵੋਟਰਾਂ ਨਾਲ ਵਾਅਦਾ ਕੀਤਾ ਸੀ ਕਿ ਸਿਟੀ ਹਾਲ ਵਿਚ ਵੱਡੀਆਂ ਤਬਦੀਲੀਆਂ ਲਿਆਂਦੀਆਂ ਜਾਣਗੀਆਂ। ਬਰੈਂਪਟਨ ਦੇ ਲੋਕ ਨਵੀਂ ਲੀਡਰਸ਼ਿਪ ਨੂੰ ਮੌਕਾ ਦਿਤੇ ਜਾਣ, ਰੁਜ਼ਗਾਰ ਦੇ ਮੌਕੇ ਵਧਾਉਣ ਅਤੇ ਸ਼ਹਿਰ ਵਿਚ ਯੂਨੀਵਰਸਿਟੀ ਸਥਾਪਤ ਕਰਨ ਦੀ ਮੰਗ ਕਰ ਰਹੇ ਸਨ। ਮਿਲ-ਜੁਲ ਕੇ ਅਸੀਂ ਵੱਡੀਆਂ ਤਬਦੀਲੀਆਂ ਸੰਭਵ ਬਣਾਈਆਂ ਪਰ ਫ਼ਿਰ ਵੀ ਬਰੈਂਪਟਨ ਵਿਚ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ ਅਤੇ ਅਜਿਹੇ ਮਸਲਿਆਂ ਦਾ ਰੀਜਨਲ ਪੱਧਰ 'ਤੇ ਸੁਲਝਾਇਆ ਜਾਣਾ ਚਾਹੀਦਾ ਹੈ ਜੋ ਸਾਡੇ ਲੋਕਾਂ ਨੂੰ ਪ੍ਰਭਾਵਤ ਕਰ ਰਹੇ ਹਨ।''

ਹੋਰ ਖਬਰਾਂ »