ਹੋਬੋਕੈਨ ਸ਼ਹਿਰ ਦੇ ਲੋਕਾਂ ਨੇ ਨਸਲੀ ਨਫ਼ਰਤ ਫੈਲਾਉਣ ਵਾਲਿਆਂ ਨੂੰ ਮੂੰਹ ਨਾ ਲਾਇਆ
ਹੋਬੋਕੈਨ, , 8 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਨਿਊ ਜਰਸੀ ਸੂਬੇ ਵਿਚ ਰਵਿੰਦਰ ਸਿੰਘ ਭੱਲਾ ਪਹਿਲੇ ਸਿੱਖ ਮੇਅਰ ਬਣ ਗਏ ਹਨ। ਉਨ•ਾਂ ਨੇ ਹੋਬੋਕੈਨ ਸ਼ਹਿਰ ਦੇ ਮੇਅਰ ਦੀ ਚੋਣ ਦੌਰਾਨ 5 ਉਮੀਦਵਾਰਾਂ ਨੂੰ ਹਰਾਇਆ। ਰਵੀ ਭੱਲਾ ਦੀ ਜਿੱਤ ਉਨ•ਾਂ ਨਸਲਵਾਦੀਆਂ ਦੇ ਮੂੰਹ 'ਤੇ ਚਪੇੜ ਹੈ ਜਿਨ•ਾਂ ਨੇ ਚੋਣ ਪ੍ਰਚਾਰ ਸਿੱਖ ਉਮੀਦਵਾਰ ਨੂੰ ਖਾੜਕੂ ਦੱਸਣ ਵਾਲੇ ਪਰਚੇ ਵੰਡੇ ਸਨ। ਰਵੀ ਭੱਲਾ ਨੇ 6 ਉਮੀਦਵਾਰਾਂ ਦੀ ਦੌੜ ਵਿਚ ਸਭ ਨੂੰ ਪਛਾੜਦਿਆਂ ਮੇਅਰ ਦੀ ਕੁਰਸੀ 'ਤੇ ਕਬਜ਼ਾ ਕਰ ਲਿਆ। 
ਇਥੇ ਦਸਣਾ ਬਣਦਾ ਹੈ ਕਿ ਭਾਰਤੀ ਮੂਲ ਦੇ ਰਵੀ ਭੱਲਾ ਦਾ ਜਨਮ ਨਿਊ ਜਰਸੀ ਵਿਚ ਹੋਇਆ । ਮੌਜੂਦਾ ਮੇਅਰ ਡਾਅਨ ਜ਼ਿੰਮਰ ਨੇ ਰਵੀ ਭੱਲਾ ਦੀ ਹਮਾਇਤ ਕੀਤੀ ਜਿਨ•ਾਂ ਨੇ ਦੋ ਵਾਰ ਲਗਾਤਾਰ ਮੇਅਰ ਵਜੋਂ ਸੇਵਾਵਾਂ ਨਿਭਾਉਣ ਪਿੱਛੋਂ ਤੀਜੇ ਕਾਰਜਕਾਲ ਲਈ ਚੋਣ ਨਾ ਲੜਨ ਦਾ ਹੈਰਾਨੀਜਨਕ ਫੈਸਲਾ ਲਿਆ।ਰਵੀ ਭੱਲਾ ਜੋ ਕਿ ਸਿਟੀ ਕੌਂਸਲ ਨਾਲ ਜੁੜੇ ਹੋਏ ਸਨ ਵਿੱਚ ਕੰਮ ਕਰਦੇ ਹਨ, ਨੇ ਆਪਣੇ ਸਮਰਥਕਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਆਪਣੀ ਜਿੱਤ ਦੀ ਐਲਾਨ ਗਾਰਡਨ ਸਟ੍ਰੀਟ ਦੇ ਮੋਰਾਨ ਪੱਬ ਵਿਚ ਕੀਤਾ। ਆਪਣੇ ਸਮਰਥਕਾਂ ਨਾਲ ਭਰੇ ਬਾਰ ਨੂੰ ਸੰਬੋਧਨ ਕਰਦਿਆਂ ਰਵੀ ਨੇ ਸਭ ਦਾ ਧਨਵਾਦ ਕਰਦਿਆਂ ਕਿਹਾ, ''ਮੈਂ, ਉਹਨਾਂ ਲੋਕਾਂ ਦਾ ਬਹੁਤ ਧਨਵਾਦੀ ਹਾਂ ਜਿਹਨਾਂ ਨੇ ਮੇਰੇ ਉਛੇ ਵਿਸ਼ਵਾਸ ਕੀਤਾ, ਮੇਰੇ ਭਾਈਚਾਰੇ ਵਿਚ ਵਿਸ਼ਵਾਸ ਜਤਾਇਆ ਅਤੇ ਆਪਣੇ ਦੇਸ਼ ਤੇ ਵਿਸ਼ਵਾਸ ਜਤਾਇਆ। ਇਹੀ ਅਸਲ ਅਮਰੀਕਾ ਹੈ।ਅਤੇ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਇਸ ਸ਼ਹਿਰ ਦੇ ਵਿਕਾਸ ਲਈ ਮਿਲ ਕੇ ਕੰਮ ਕਰੀਏ।''

ਹੋਰ ਖਬਰਾਂ »