ਹੁਸਿਆਰਪੁਰ : 8 ਨਵੰਬਰ (ਪੱਤਰ ਪ੍ਰੇਰਕ) : ਫਗਵਾੜਾ ਰੋਡ 'ਤੇ ਦੁਪਹਿਰ ਬਾਅਦ ਪਿੰਡ ਮਰਨਾਈਆਂ  ਬਿਜਲੀ ਘਰ ਸਾਹਮਣੇ ਇੱਕ ਕਾਰ ਦੇ ਦਰੱਖ਼ਤ ਨਾਲ ਟਕਰਾਉਣ ਕਾਰਨ ਇੱਕ ਵਿਅਕਤੀ ਦੀ ਮੌਤ ਤੇ 6 ਦੇ ਜ਼ਖ਼ਮੀ ਹੋਣ ਦਾ ਸਮਾਚਾਰ ਮਿਲਿਆ ਹੈ। ਦੱਸ ਦੀਏ ਕਿ ਹਾਦਸੇ ਦੇ ਸ਼ਿਕਾਰ ਪਰਿਵਾਰਕ ਮੈਂਬਰ ਹਨ ਤੇ ਇਹ ਭੈਣੀ ਸਾਹਿਬ ਮੱਥਾ ਟੇਕ ਵਾਪਸ ਪਰਤ ਰਹੇ ਸਨ। ਇਹ ਪਰਿਵਾਰ ਗੁਰਦਾਸਪੁਰ ਜ਼ਿਲ•ੇ ਦੇ ਪਿੰਡ ਕਿਲਾ ਲਾਲ ਸਿੰਘ ਦਾ ਰਹਿਣ ਵਾਲਾ ਹੈ । ਜ਼ਖ਼ਮੀਆਂ ਨੂੰ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ ਭਰਤੀ ਕਰਵਾਇਆ ਗਿਆ।
ਜਾਣਕਾਰੀ ਅਨੁਸਾਰ ਗੁਰਦਾਸਪੁਰ ਦੇ ਪਿੰਡ ਕਿਲਾ ਲਾਲ ਸਿੰਘ (ਡੇਰਾ ਬਾਬਾ ਨਾਨਕ) ਵਾਸੀ ਅਮਨਪ੍ਰੀਤ ਸਿੰਘ ਆਪਣੇ ਪਰਿਵਾਰ ਨਾਲ ਬੀਤੇ ਦਿਨੀਂ ਗੁਰਦੁਆਰਾ ਸ੍ਰੀ ਭੈਣੀ ਸਾਹਿਬ ਮੱਥਾ ਟੇਕਣ ਗਿਆ ਸੀ। ਅਮਨਪ੍ਰੀਤ ਸਿੰਘ ਨਾਲ ਉਨ•ਾਂ ਦੀ ਪਤਨੀ ਹਰਜੀਤ ਕੌਰ, ਦੋ ਲੜਕੀਆਂ ਅਮਰ ਕੌਰ, ਅਵਨੀਤ ਕੌਰ ਤੇ ਚਚੇਰਾ ਭਾਈ ਨਰਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਸਨ। ਮੰਗਲਵਾਰ ਨੂੰ ਮੱਥਾ ਟੇਕਣ ਤੋਂ ਬਾਅਦ ਰਸਤੇ 'ਚ ਜ਼ਿਆਦਾ ਧੁੰਦ ਹੋਣ ਕਾਰਨ ਇਹ ਸਾਰੇ ਰਾਤ ਗੁਰਦੁਆਰਾ ਸਾਹਿਬ 'ਚ ਹੀ ਰੁਕ ਗਏ ਤੇ ਬੁੱਧਵਾਰ ਨੂੰ ਆਪਣੇ ਪਿੰਡ ਲਈ ਰਵਾਨਾ ਹੋਏ। ਇਨ•ਾਂ ਦੀ ਕਾਰ ਜਿਵੇਂ ਹੀ ਫਗਵਾੜਾ ਤੋਂ ਹੁਸ਼ਿਆਰਪੁਰ ਅਤੇ ਮਰਨਾਈਆਂ ਪਿੰਡ ਲਾਗੇ ਪਹੁੰਚੀ ਤਾਂ ਕਾਰ ਚਲਾ ਰਹੇ ਗੁਰਪ੍ਰੀਤ ਸਿੰਘ ਦਾ ਕਾਰ ਤੋਂ ਸੰਤੁਲਨ ਵਿਗੜ ਗਿਆ, ਜਿਸ ਕਾਰਨ ਕਾਰ ਦਰੱਖ਼ਤ ਨਾਲ ਜਾ ਟਕਰਾਈ। ਹਾਦਸੇ ਤੋਂ ਬਾਅਦ ਪੁਲਿਸ ਤੇ ਨੇੜਲੇ ਲੋਕਾਂ ਨੇ ਸਾਰਿਆਂ ਨੂੰ ਕਾਰ ਤੋਂ ਬਾਹਰ ਕੱਢਿਆ ਤੇ ਗੰਭੀਰ ਹਾਲਤ 'ਚ ਹਸਪਤਾਲ ਭਰਤੀ ਕਰਵਾਇਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਾਰ ਚਲਾ ਰਹੇ ਗੁਰਪ੍ਰੀਤ ਸਿੰਘ ਦੀ ਤਾਂ ਮੌਕੇ 'ਤੇ ਹੀ ਮੌਤ ਹੋ ਗਈ। ਦੂਜੇ ਪਾਸੇ ਹਸਤਪਾਲ 'ਚ ਇਲਾਜ ਕਰ ਰਹੇ ਡਾਕਟਰਾਂ ਨੇ ਦੱਸਿਆ ਕਿ ਕਮਲਜੀਤ ਕੌਰ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਇਸ ਨੂੰ ਚੰਡੀਗੜ• ਰੈਫ਼ਰ ਕਰ ਦਿੱਤਾ ਹੈ।  

ਹੋਰ ਖਬਰਾਂ »