ਪਠਾਨਕੋਟ : 8 ਨਵੰਬਰ : (ਪੱਤਰ ਪ੍ਰੇਰਕ) : ਗੁਦਰਾਸਪੁਰ ਤੋਂ ਨਵੇਂ ਚੁਣੇ ਗਏ ਸਾਂਸਦ ਸੁਨੀਲ ਜਾਖੜ ਨੇ ਅੱਜ ਭਾਜਪਾ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਨੋਟਬੰਦੀ ਅਤੇ ਵਸਤੂ ਸੇਵਾ ਕਰ (ਜੀਐਸਟੀ) ਨਾਲ ਹਜ਼ਾਰਾਂ ਲੋਕਾਂ ਦੀਆਂ ਨੌਕਰੀਆਂ ਗਈਆਂ ਹਨ ਅਤੇ ਮੋਦੀ ਸਰਕਾਰ ਨੇ ਨੌਜਵਾਨਾਂ ਦਾ ਭਵਿੱਖ ਬਰਬਾਦ ਕਰ ਦਿੱਤਾ ਹੈ। ਉਨ•ਾਂ ਇਨ•ਾਂ ਸ਼ਬਦਾਂ ਦਾ ਪ੍ਰਗਟਾਵਾ ਨੋਟਬੰਦੀ ਦੇ ਇੱਕ ਸਾਲ ਪੂਰੇ ਹੋਣ 'ਤੇ ਵਿਰੋਧ 'ਚ 'ਕਾਲਾ ਦਿਵਸ' ਮਨਾਉਣ ਦੇ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕੀਤਾ। ਉਨ•ਾਂ ਦੋਸ਼ ਲਾਇਆ ਕਿ ਨੋਟਬੰਦੀ ਅਤੇ ਜੀਐਸਟੀ ਨਾਲ ਕਈ ਕਾਰਖ਼ਾਨੇ ਬੰਦ ਹੋਏ ਹਨ ਅਤੇ ਨਵੇਂ ਕਾਰਖ਼ਾਨੇ ਨਹੀਂ ਲੱਗ ਰਹੇ, ਜਿਸ ਨਾਲ ਹਜ਼ਾਰਾਂ ਨੌਕਰੀਆਂ ਖ਼ਤਮ ਹੋਈਆਂ ਹਨ।
ਕਾਂਗਰਸੀ ਸਾਂਸਦ ਨੇ ਇਹ ਵੀ ਕਿਹਾ ਕਿ ਨੋਟਬੰਦੀ 'ਤੇ ਜਿਸ ਤਰੀਕੇ ਨਾਲ ਅਮਲ ਕੀਤਾ ਗਿਆ, ਉਸ ਨਾਲ ਰਿਜ਼ਰਵ ਬੈਂਕ ਦੀ ਛਬੀ ਵੀ ਧੁੰਦਲੀ ਹੋਈ ਹੈ। ਉਨ•ਾਂ ਕਿਹਾ ਕਿ ਮੋਦੀ ਸਰਕਾਰ ਦੀਆਂ ਇਨ•ਾਂ ਆਰਥਿਕ ਨੀਤੀਆਂ ਦਾ ਨਤੀਜਾ ਲੋਕਾਂ ਨੂੰ ਕਾਫ਼ੀ ਲੰਬੇ ਅਰਸੇ ਤੱਕ ਭੁਗਤਣਾ ਪਵੇਗਾ। ਇਸੇ ਦੌਰਾਨ ਕਾਂਗਰਸ ਦੇ ਨੇਤਾਵਾਂ ਤੇ ਕਾਰਕੁਨਾਂ ਨੇ ਹੱਥਾਂ 'ਤੇ ਕਾਲੀਆਂ ਪੱਟੀਆਂ ਬੰਨ ਕੇ ਗਾਂਧੀ ਬੁੱਤ ਲਾਗੇ ਪ੍ਰਦਰਸ਼ਨ ਵੀ ਕੀਤਾ। ਪਠਾਨਕੋਟ ਦੇ ਵਿਧਾਇਕ ਅਮਿਤ ਵਿਜ ਨੇ ਇਸ ਮੌਕੇ 'ਤੇ ਸਵਾਲ ਕੀਤਾ ਕਿ ਮੋਦੀ ਸਰਕਾਰ ਜਸ਼ਨ ਮਨਾ ਰਹੀ ਹੈ, ਕੀ ਇਹ ਜਸ਼ਨ ਉਨ•ਾਂ ਲੋਕਾਂ ਦੀ ਮੌਤ 'ਤੇ ਹੈ, ਜਿਨ•ਾਂ ਦੀ ਨੋਟਬੰਦੀ ਦੌਰਾਨ ਬੈਂਕਾਂ ਦੀਆਂ ਲਾਇਨਾਂ ਜਾਂ ਏਟੀਐਮ ਦੀਆਂ ਕਤਾਰਾਂ 'ਚ ਖੜ• ਕੇ ਮੌਤ ਹੋਈ ਹੈ ਜਾਂ ਫ਼ਿਰ ਉਨ•ਾਂ ਦੇ ਜਿਨ•ਾਂ ਦੇ ਕਾਰੋਬਾਰ ਖ਼ਤਮ ਹੋਏ ਹਨ ਜਾਂ ਜਿਨ•ਾਂ ਦੀਆਂ ਨੌਕਰੀਆਂ ਖਤਮ ਹੋਈਆਂ ਹਨ।

ਹੋਰ ਖਬਰਾਂ »