ਚੰਡੀਗੜ• : 9 ਨਵੰਬਰ : (ਪੱਤਰ ਪ੍ਰੇਰਕ) : ਢਾਈ ਸਾਲ ਪੁਰਾਣੇ ਕੌਮਾਂਤਰੀ ਹੈਰੋਇਨ ਤਸਕਰੀ ਮਾਮਲੇ 'ਚ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਤੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਨੇ ਫਾਜ਼ਿਲਕਾ ਜ਼ਿਲ•ਾ ਵਧੀਕ ਸੈਸ਼ਨ ਅਦਾਲਤ ਵੱਲੋਂ ਸੰਮਨ ਭੇਜਣ ਤੇ ਗੈਰ ਜ਼ਮਾਨਤੀ ਵਾਰੰਟ ਜਾਰੀ ਕਰਨ ਨੂੰ ਹਾਈ ਕੋਰਟ 'ਚ ਚੁਣੌਤੀ ਦਿੱਤੀ ਹੈ। ਅੱਜ ਇਸ ਮਾਮਲੇ 'ਚ ਆਖ਼ਰੀ ਬਹਿਸ ਤੋਂ ਬਾਅਦ ਅਦਾਲਤ ਨੇ ਅਰਜ਼ੀ 'ਤੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਦੱਸ ਦੀਏ ਕਿ ਇਸ ਤੋਂ ਪਹਿਲਾਂ ਹਾਈ ਕੋਰਟ ਨੇ ਫੈਸਲਾ ਆਉਣ ਤੱਕ ਗੈਰ ਜ਼ਮਾਨਤੀ ਵਾਰੰਟ 'ਤੇ ਰੋਕ ਲਾਉਂਦਿਆਂ ਪੰਜਾਬ ਸਰਕਾਰ ਤੋਂ ਜਵਾਬ ਤਲਬ ਕੀਤਾ ਸੀ।
ਹਾਈ ਕੋਰਟ ਦਾਇਰ ਅਰਜ਼ੀ 'ਚ ਖਹਿਰਾ ਨੇ ਕਿਹਾ ਕਿ ਜ਼ਿਲ•ਾ ਅਦਾਲਤ ਨੂੰ ਉਨ•ਾਂ ਖਿਲਾਫ਼ ਮਾਮਲਾ ਚਲਾਉਣ ਦੀ ਇਜਾਜ਼ਤ ਦੇਣਾ ਤੇ ਸੰਮਨ ਭੇਜਣਾ ਗੈਰ ਕਾਨੂੰਨੀ ਹੈ। ਉਨ•ਾਂ ਕਿਹਾ ਕਿ ਇਹ ਸਿਆਸਤ ਨਾਲ ਜੁੜਿਆ ਮਾਮਲਾ ਹੈ। ਉਨ•ਾਂ ਕਿਹਾ ਕਿ ਜਦੋਂ ਇਸ ਮਾਮਲੇ 'ਚ ਟਰਾਇਲ ਪੂਰਾ ਹੋ ਚੁੱਕਿਆ ਹੈ ਤੇ ਮੁਖ ਦੋਸ਼ੀ ਨੂੰ ਸਜ਼ਾ ਹੋ ਚੁੱਕੀ ਹੈ ਤਾਂ ਕਿਸੇ ਸਹਿ ਦੋਸ਼ੀ ਖਿਲਾਫ਼ ਮਾਮਲਾ ਚਲਾਇਆ ਜਾ ਸਕਦਾ ਹੈ। ਉਨ•ਾਂ ਹਾਈ ਕੋਰਟ ਨੂੰ ਜਾਣੂ ਕਰਵਾਇਆ ਕਿ ਉਹ ਜ਼ਿਲ•ਾ ਅਦਾਲਤ ਦੇ ਫੈਸਲੇ 'ਤੇ ਰੋਕ ਲਾਏ।
ਦੱਸ ਦੀਏ ਕਿ ਮਾਰਚ 2015 'ਚ ਸੁਖਪਾਲ ਸਿੰਘ ਖਹਿਰਾ ਦੇ ਕਰੀਬੀ ਤੇ ਭੁੱਲਥ ਮਾਰਕਿਟ ਕਮੇਟੀ ਦੇ ਚੇਅਰਮੈਨ ਗੁਰਦੇਵ ਸਿੰਘ ਸਮੇਤ 10 ਹੋਰਾਂ ਨੂੰ ਫਾਜ਼ਿਲਕਾ ਪੁਲਿਸ ਨੇ ਪਾਕਿਸਤਾਨ ਤੋਂ ਹੈਰੋਇਨ ਤੇ ਸੋਨਾ ਤਸਕਰੀ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੇ ਤਸਕਰੀ 'ਚ ਦੋ ਕਿਲੋਗ੍ਰਾਮ ਹੈਰੋਇਨ, 24 ਸੋਨੇ ਦੇ ਬਿਸਕੁਟ, ਇੱਕ ਪਾਕਿਸਤਾਨੀ ਮੋਬਾਇਲ ਸਿਮ ਤੇ ਇੱਕ ਸਫ਼ਾਰੀ ਗੱਡੀ ਬਰਾਮਦ ਕੀਤੀ ਸੀ। ਸਰਗਨਾ ਗੁਰਦੇਵ ਸਿੰਘ ਫਾਜ਼ਿਲਕਾ ਦੇ ਰਸਤੇ ਰਾਹੀਂ ਪਾਕਿਸਤਾਨ ਤੋਂ ਹੈਰੋਇਨ ਮੰਗਾਉਂਦਾ ਸੀ। ਆਪਣੇ ਗਿਰੋਹ ਦੇ ਜ਼ਰੀਏ ਹੈਰੋਇਨ ਇੰਗਲੈਂਡ 'ਚ ਮੇਜਰ ਸਿੰਘ ਨੂੰ ਭੇਜੀ ਜਾਂਦੀ ਸੀ। ਮੇਜਰ ਸਿੰਘ ਦੇ ਪਾਕਿਸਤਾਨੀ 'ਚ ਤਸਕਰ ਇਮਤਿਆਜ ਅਲੀ ਨਾਲ ਸਬੰਧ ਸਨ। ਉਸ ਸਮੇਂ  ਖਹਿਰਾ ਦਾ ਨਾਮ ਵੀ ਸਾਹਮਣੇ ਆਇਆ ਸੀ। ਹਾਲਾਂਕਿ ਪੁਲਿਸ ਨੇ ਖਹਿਰਾ ਖਿਲਾਫ਼ ਕੇਸ ਦਰਜ ਨਹੀਂ ਸੀ ਕੀਤਾ। 

ਹੋਰ ਖਬਰਾਂ »