ਜਲੰਧਰ, 11 ਨਵੰਬਰ (ਹ.ਬ.) : ਭੋਗਪੁਰ-ਆਦਮਪੁਰ ਰੋਡ 'ਤੇ ਪਿੰਡ ਮਾਣਕ ਰਾਏ ਦੇ ਕੋਲ ਸ਼ੁੱਕਰਵਾਰ ਦੁਪਹਿਰ ਪੌਣੇ ਤਿੰਨ ਵਜੇ ਫ਼ਿਲਮੀ ਸਟਾਈਲ ਵਿਚ ਲੁਟੇਰੇ ਕੈਸ਼ ਵੈਨ ਤੋਂ 1 ਕਰੋੜ 16 ਲੱਖ 50 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ। ਕਰੀਬ 7 ਲੁਟੇਰੇ ਬਗੈਰ ਨੰਬਰ ਪਲੇਟ ਦੀ ਕਾਰ ਅਤੇ ਤਿੰਨ ਬਾਈਕ 'ਤੇ ਆਏ ਸੀ। ਇਸ ਦੌਰਾਨ ਗਾਰਡ ਸਮੇਤ 5 ਮੁਲਾਜ਼ਮਾਂ ਨੂੰ ਸੜਕ 'ਤੇ ਹੀ ਕਾਫੀ ਦੇਰ ਤੱਕ ਬੰਧਕ ਬਣਾਈ ਰੱਖਿਆ। ਪੁਲਿਸ ਦਾ ਦਾਅਵਾ ਹੈ ਕਿ ਮੁਠਭੇੜ ਵਿਚ ਇਕ ਸ਼ੱਕੀ ਲੁਟੇਰਾ ਗੰਭੀਰ ਜ਼ਖਮੀ ਹੋ ਗਿਆ। ਡੀਆਈਜੀ ਜਸਕਰਨ ਸਿੰਘ ਨੇ ਦੱਸਿਆ ਕਿ ਘਟਨਾ ਦੇ ਤੁਰੰਤ ਬਾਅਦ ਹੀ ਹਾਈ ਅਲਰਟ  ਕਰ ਦਿੱਤਾ ਗਿਆ ਸੀ। ਪੀੜਤਾਂ ਨੇ ਦੱਸਿਆ ਸੀ ਕਿ ਵਾਰਦਾਤ ਵਿਚ ਚਿੱਟੇ ਰੰਗ ਦੀ ਬਗੈਰ ਨੰਬਰ ਕਾਰ ਇਸਤੇਮਾਲ ਹੋਈ ਹੈ। ਅਜਿਹੀ ਹੀ ਕਾਰ ਕਰਤਾਰਪੁਰ ਵਿਚ ਨਾਕੇ ਤੋਂ ਨਿਕਲੀ ਤਾਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਉਹ ਨਹੀਂ ਰੁਕੀ। ਇਸ 'ਤੇ ਪੁਲਿਸ ਨੇ ਕਰੀਬ 5 ਕਿਲੋਮੀਟਰ ਪਿੱਛਾ ਕੀਤਾ। ਪਿੰਡ ਦੇ ਚੀਮਾ ਦੇ ਕੋਲ ਫਾਇਰਿੰਗ ਕਰ ਦਿੱਤੀ, ਜਿਸ ਨਾਲ ਕਾਰ ਚਲਾ ਰਹੇ ਰਣਜੀਤ ਸਿੰਘ ਨਿਵਾਸੀ ਕਪੂਰਥਲਾ ਨੂੰ ਤਿੰਨ ਗੋਲੀਆਂ ਲੱਗੀਆਂ ਤੇ ਕਾਰ ਖੇਤਾਂ ਵਿਚ ਉਤਰ ਗਈ। ਕਾਰ ਤੋਂ ਕੈਸ਼ ਤਾਂ ਨਹੀਂ ਮਿਲਿਆ ਪ੍ਰੰਤੂ ਨੰਬਰ ਪਲੇਟ ਮਿਲੀ ਹੈ। ਹਾਲਾਤ ਰਣਜੀਤ ਦੇ ਖ਼ਿਲਾਫ਼ ਹਨ ਇਸ ਲਈ ਸ਼ੱਕੀ ਲੁਟੇਰਾ ਮੰਨਿਆ ਜਾ ਰਿਹਾ ਹੈ।

ਹੋਰ ਖਬਰਾਂ »