ਗੁਰਦਾਸਪੁਰ, 11 ਨਵੰਬਰ (ਹ.ਬ.) : ਵਿਜੀਲੈਂਸ ਨੇ ਤੈਨਾਤ ਮਹਿਲਾ ਮੁਲਾਜ਼ਮ ਨਾਲ ਰੇਪ ਮਾਮਲੇ ਵਿਚ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ  ਲੰਗਾਹ ਦੀ ਨਿਆਇਕ ਹਿਰਾਸਤ 22 ਨਵੰਬਰ ਤੱਕ ਵਧਾ ਦਿੱਤੀ ਗਈ ਹੈ। ਸ਼ੁੱਕਰਵਾਰ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਉਨ੍ਹਾਂ ਦੀ ਪੇਸ਼ੀ ਹੋਈ। ਦੱਸ ਦੇਈਏ ਕਿ 28 ਸਤੰਬਰ ਨੂੰ ਪੀੜਤ ਮਹਿਲਾ ਨੇ ਐਸਐਸਪੀ ਨੂੰ ਸ਼ਿਕਾਇਤ ਕੀਤੀ ਸੀ ਕਿ ਲੰਗਾਹ ਕਰੀਬ ਅੱਠ ਸਾਲ ਤੋਂ ਉਸ ਨਾਲ ਰੇਪ ਕਰਦਾ ਆ ਰਿਹਾ ਹੈ। ਮਹਿਲਾ ਨੇ ਦੱਸਿਆ ਕਿ ਉਹ ਇਸ  ਸਮੇਂ ਵਿਜੀਲੈਂਸ ਵਿਭਾਗ ਪਠਾਨਕੋਟ ਵਿਚ ਤੈਨਾਤ ਹੈ। ਉਸ ਦੇ ਪਤੀ ਪੁਲਿਸ ਵਿਚ ਸਨ। ਪਤੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਜਗ੍ਹਾ 'ਤੇ ਹੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਲੰਗਾਹ ਨੇ ਉਸ ਨਾਲ ਰੇਪ ਕੀਤਾ ਸੀ।

ਹੋਰ ਖਬਰਾਂ »