ਨਿਊਯਾਰਕ , 12 ਨਵੰਬਰ ( ਰਾਜ ਗੋਗਨਾ)-ਬੀਤੀ ਸ਼ਾਮ ਨਿਊਯਾਰਕ ਵਿਖੇ  ਇਕ ਕਾਰ ਸੜਕ ਹਾਦਸੇ ਚ' ਪੰਜਾਬੀ ਮੂਲ ਦੀ ਵਿਦਿਆਰਥਣ ਤਰਨਜੀਤ ਪਰਮਾਰ ਦੀ ਮੌਤ ਹੋ ਜਾਣ ਦੀ ਸੂਚਨਾ ਹੈ ਮਿਲੀ ਜਾਣਕਾਰੀ ਅਨੁਸਾਰ ਤਰਨਜੀਤ ਪਰਮਾਰ ਤੇ ਇੱਕ ਹੋਰ ਡਰਾਈਵਰ ਦੀਆਂ ਕਾਰਾਂ ਦਾ ਮਾਮੂਲੀ ਜਿਹਾ ਟਕਰਾ ਹੋ ਗਿਆ ਸੀ ਦੋਹਾਂ ਨੇ ਆਪਣੀਆਂ ਕਾਰਾਂ ਪਾਸੇ ਤੇ ਲਾ ਦਿੱਤੀਆਂ ਸਨ ਤੇ ਅਚਾਨਕ ਦੂਜਾ ਡਰਾਈਵਰ ਆਪਣੀ ਕਾਰ ਲੈ ਕੇ ਫਰਾਰ ਹੋ ਗਿਆ ਤੇ ਕਾਹਲੀ 'ਚ ਜਾਂਦਾ ਹੋਇਆ ਤਰਨਜੀਤ ਪਰਮਾਰ ਨੂੰ ਦਰੜ ਗਿਆ ਜਿਸਨੂੰ ਹਸਪਤਾਲ ਪੁਚਾਇਆ ਗਿਆ ਜਿਥੇ ਜਾ ਕੇ ਉਸ ਦੀ ਮੌਤ ਹੋ ਗਈ ਦੂਜਾ ਡਰਾਈਵਰ ਦੌੜ ਗਿਆ ਸੀ ਜਿਸਦੀ ਪੁਲਿਸ ਭਾਲ ਕਰ ਰਹੀ ਹੈ ਤਰਨਜੀਤ ਲਾਂਗਆਈਲੈਂਡ 'ਚ ਡੈਂਟਿਸਟ ਦੀ ਪੜਾਈ ਕਰ ਰਹੀ ਸੀ ਤੇ 19 ਸਾਲਾਂ ਦੀ ਹੋਣ ਵਾਲੀ ਸੀ ਇਹ ਘਟਨਾ ਸ਼ਾਮ ਨੂੰ 5 ਵਜੇ ਉਸਦਾ ਆਪਣੇ ਹੀ ਘਰ ਦੇ ਨੇੜੇ ਇ ਵਾਪਰੀ ਜਿਹੜਾ ਕਿ ਦੂਜੇ ਡਰਾਈਵਰ ਦੀ ਅਣਗਿਹਲੀ ਕਾਰਣ ਉਸਦੀ ਮੌਤ ਦਾ ਕਾਰਨ ਬਣੀ ਤਰਨਜੀਤ ਲੈਵੀਟਾਊਨ 'ਚ ਰਹਿੰਦੇ ਸਨ ਅਤੇ ਰਣਜੀਤ ਸਿੰਘ ਪਰਮਾਰ ਦੀ ਸਭ ਤੋਂ ਵੱਡੀ ਬੇਟੀ ਸੀ

ਹੋਰ ਖਬਰਾਂ »