ਲੰਡਨ, 13 ਨਵੰਬਰ (ਹ.ਬ.) : ਬ੍ਰਿਟੇਨ ਵਿਚ ਬਰਮਿੰਘਮ ਵਿਚ ਹਿਟ ਐਂਡ ਰਨ ਦੀ ਕਥਿਤ ਘਟਨਾ ਵਿਚ ਭਾਰਤੀ ਮੂਲ ਦੀ ਇਕ ਔਰਤ ਦੀ ਮੌਤ ਹੋ ਗਈ ਹੈ। ਵੀਰਵਾਰ ਨੂੰ 62 ਸਾਲਾ ਕ੍ਰਿਸ਼ਣਾ ਦੇਵੀ ਨੂੰ ਸ਼ਹਿਰ ਦੇ ਹੈਂਡਸਵਰਥ ਇਲਾਕੇ ਵਿਚ ਗੱਡੀ ਨਾਲ ਟੱਕਰ ਹੋ ਗਈ। ਉਨ੍ਹਾਂ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਮਾਮਲੇ ਵਿਚ ਤਿੰਨ ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਪੁਛਗਿੱਛ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ। ਬੀਤੀ ਰਾਤ 47 ਸਾਲ ਦੇ ਚੌਥੇ ਦੋਸ਼ੀ ਨੇ ਥਾਣੇ ਵਿਚ ਸਮਰਪਣ ਕਰ ਦਿੱਤਾ। ਉਸ ਕੋਲੋਂ ਪੁਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਦਾ ਮੰਨਣਾ ਹੈ ਕਿ ਇਸ ਘਟਨਾ ਵਿਚ ਤਿੰਨ ਕਾਰਾਂ ਸ਼ਾਮਲ ਸੀ। ਇਸ ਵਿਚ ਇਕ ਕਾਰ ਵਿਚ ਅੱਗ ਲੱਗ ਗਈ ਸੀ। ਮਹਿਲਾ ਦੇ ਪਰਿਵਾਰ ਨੇ ਪੁਲਿਸ ਦੇ ਜ਼ਰੀਏ ਜਾਰੀ ਬਿਆਨ ਵਿਚ ਕਿਹਾ ਹੈ ਕਿ ਸਾਡੇ ਪਰਿਵਾਰ ਵਿਚ ਉਨ੍ਹਾਂ ਦੀ ਮੌਤ ਨਾਲ ਹੋਈ ਕਮੀ ਨੂੰ ਦੂਰ ਨਹੀਂ ਕੀਤਾ ਜਾ ਸਕਦਾ। ਲੇਕਿਨ ਅਸੀਂ ਅਪੀਲ ਕਰਦੇ ਹਾਂ ਕਿ ਇਸ ਹਾਦਸੇ ਦੇ ਬਾਰੇ ਵਿਚ ਕੋਈ ਵੀ ਜਾਣਕਾਰੀ ਕਿਸੇ ਦੇ ਕੋਲ ਵੀ ਹੋਵੇ ਤਾਂ ਮਦਦ ਦੇ  ਲਈ ਅੱਗੇ ਆਵੇ।

ਹੋਰ ਖਬਰਾਂ »