ਓਕਲਾਹੋਮਾ, 13 ਨਵੰਬਰ (ਹ.ਬ.) : ਅਮਰੀਕਾ ਕੇ ਓਕਲਾਹੋਮਾ  ਵਿਚ ਇੱਕ ਮਹਿਲਾ ਨੂੰ ਅਪਣੀ ਹੀ ਧੀ ਦੇ ਨਾਲ ਵਿਆਹ ਕਰਨ ਦੇ ਮਾਮਲੇ ਵਿਚ ਦੋਸ਼ੀ ਪਾਇਆ ਗਿਆ ਹੈ। 44 ਸਾਲਾ ਮਹਿਲਾ ਪੈਟਰੀਸਿਆ ਸਪੈਨ ਨੇ ਅਪਣੀ 26 ਸਾਲਾ ਬੇਟੀ ਸਿਸਟੀ ਸਪੈਨ ਦੇ ਨਾਲ  2014 ਵਿਚ ਵਿਆਹ ਕੀਤਾ ਸੀ। ਮਹਿਲਾ ਨੇ ਮਾਰਚ 2016 ਵਿਚ ਕਾਮਾਂਨਸੇ ਕਾਊਂਟੀ ਵਿਚ ਧੀ ਦੇ ਨਾਲ ਵਿਆਹ ਕਰ ਲਿਆ ਸੀ। ਮਹਿਲਾ ਦੇ ਦੋਵੇਂ ਬੱਚਿਆਂ ਦੀ ਦੇਖਰੇਖ ਉਨ੍ਹਾਂ ਦੀ ਦਾਦੀ ਨੇ ਕੀਤੀ ਸੀ। 'ਦ ਇੰਡੀਪੈਂਡੈਂਟ' ਦੀ ਰਿਪੋਰਟ ਅਨੁਸਾਰ 5 ਮਹੀਨੇ ਬਾਅਦ ਹੀ ਚਾਈਲਡ ਵੈਲਫੇਅਰ ਇਨਵੈਸਟੀਗੇਸ਼ਨ ਦੇ ਦੌਰਾਨ ਅਥਾਰਿਟੀਜ਼ ਨੂੰ ਇਸ ਸਬੰਧ ਦੇ ਬਾਰੇ ਵਿਚ ਜਾਣਕਾਰੀ ਮਿਲੀ ਸੀ। ਪੈਟਰੀਸਿਆ ਦੀ ਧੀ ਸਿਸਟੀ ਨੇ ਮਾਂ 'ਤੇ ਧੋਖੇ ਨਾਲ ਵਿਆਹ ਕਰਨ ਦਾ ਦੋਸ਼ ਲਗਾਇਆ ਸੀ। ਅਦਾਲਤ ਨੇ ਪੈਟਰੀਸਿਆ ਨੂੰ ਦਸ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।
ਅਥਾਰਿਟੀਜ਼ ਮੁਤਾਬਕ 2008 ਵਿਚ ਮਹਿਲਾ ਨੇ ਅਪਣੇ ਪੁੱਤਰ ਨਾਲ ਵਿਆਹ ਕੀਤਾ ਸੀ। ਕੋਰਟ ਦੇ ਦਸਤਾਵੇਜ਼ਾਂ ਮੁਤਾਬਕ ਬੇਟੇ ਨੇ 15 ਮਹੀਨੇ ਬਾਅਦ ਇਸ ਨੂੰ ਗਲਤ ਦੱਸਦੇ ਹੋਏ ਪਟੀਸ਼ਨ ਦਾਇਰ ਕਰਕੇ ਇਸ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ। ਹਲਫ਼ਨਾਮੇ ਮੁਤਾਬਕ ਪੈਟਰੀਸਿਆ ਨੇ ਪੁਲਿਸ ਨੂੰ ਦੱਸਿਆ ਕਿ ਲੰਬੇ ਸਮੇਂ ਬਾਅਦ ਦੋਵਾਂ ਨੇ ਮਿਲਣ ਤੋਂ ਬਾਅਦ ਦੋਸਤੀ ਕਰ ਲਈ ਸੀ। ਸਥਾਨਕ ਮੀਡੀਆ ਦੀ ਰਿਪੋਰਟਾਂ ਦੇ ਅਨੁਸਾਰ ਪੈਟਰੀਸਿਆ ਅਤੇ ਮਿਸਟੀ ਦੇ ਸਬੰਧਾਂ ਦੇ ਉਜਾਗਰ ਹੋਣ ਤੋਂ ਬਾਅਦ ਉਨ੍ਹਾਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। 
ਮਿਸਟੀ ਨੇ ਦੱਸਿਆ ਕਿ ਉਸ ਦੀ ਮਾਂ ਨੇ ਉਸ ਨਾਲ ਧੋਖਾਧੜੀ ਕਰਕੇ ਵਿਆਹ ਕੀਤਾ ਹੈ। ਉਸ ਦੀ ਮਾਂ ਨੇ ਕਿਹਾ ਸੀ ਕਿ ਉਸ ਦੇ ਜਨਮ ਸਰਟੀਫਿਕੇਟ ਅਤੇ ਹੋਰ ਦਸਤਾਵੇਜ਼ਾਂ ਵਿਚ ਉਸ ਦਾ ਨਾਂ ਮਾਂ ਦੇ ਤੌਰ 'ਤੇ ਨਹੀਂ ਹੋਵੇਗਾ।  ਮਿਸਟੀ ਦੇ ਅਪੀਲ 'ਤੇ ਇਸ ਵਿਆਹ ਨੂੰ ਕੋਰਟ ਵਲੋਂ ਇਸ ਸਾਲ ਅਕਤੂਬਰ ਵਿਚ ਹੀ ਖਾਰਜ ਕਰ ਦਿੱਤਾ ਗਿਆ ਸੀ। ਗੌਰਤਲਬ ਹੈ ਕਿ ਅਮਰੀਕਾ ਦੇ ਓਕਲਾਹੋਮਾ ਸੂਬੇ ਵਿਚ  ਕਰੀਬੀ ਸਬੰਧੀ ਦੇ ਨਾਲ ਵਿਆਹ ਰਚਾਉਣ ਨੂੰ ਗੈਰ ਕਾਨੂੰਨੀ ਮੰਨਿਆ ਜਾਂਦਾ ਹੈ । ਅਜਿਹਾ ਕਰਨ 'ਤੇ ਦਸ ਸਾਲ ਦੀ ਕੈਦ ਹੋ ਸਕਦੀ ਹੈ।
 

ਹੋਰ ਖਬਰਾਂ »