ਕਿਹਾ, ਇਸ ਸਮੱਸਿਆ ਦੇ ਹੱਲ ਦਾ ਸਿਰਫ਼ ਇਹੀ ਇੱਕ ਰਸਤਾ

ਮੁੰਬਈ, 13 ਨਵੰਬਰ (ਹ.ਬ.) : ਫ਼ਿਲਮੀ ਹੀਰੋ ਰਿਸ਼ੀ ਕਪੂਰ ਨੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫ਼ਰੰਸ ਦੇ ਮੁਖੀ ਫਾਰੂਕ ਅਬਦੁੱਲਾ ਦੇ ਪੀਓਕੇ ਨੂੰ ਲੈ ਕੇ ਦਿੱਤੇ ਬਿਆਨ ਦਾ ਸਮਰਥਨ ਕੀਤਾ ਹੈ। ਰਿਸ਼ੀ ਕਪੂਰ ਨੇ ਕਿਹਾ ਕਿ ਜੰਮੂ ਕਸ਼ਮੀਰ ਸਾਡਾ ਹੈ ਅਤੇ ਪੀਓਕੇ ਪਾਕਿਸਤਾਨ ਦਾ। ਨਾਲ ਹੀ ਕਪੂਰ ਨੇ ਕਿਹਾ ਕਿ ਮਰਨ ਤੋਂ ਪਹਿਲਾਂ ਉਹ ਇੱਕ ਵਾਰ ਪਾਕਿਸਤਾਨ ਜਾ ਕੇ ਬੱਚਿਆਂ ਨੂੰ ਉਨ੍ਹਾਂ ਦੀ ਜੜ੍ਹਾਂ ਦਿਖਾਉਣੀ ਚਾਹੁੰਦੇ ਹਨ। ਰਿਸ਼ੀ ਕਪੂਰ ਨੇ ਐਤਵਾਰ ਨੂੰ ਟਵੀਟ ਕਰਕੇ ਕਿਹਾ ਕਿ ਫਾਰੂਕ ਅਬਦੁੱਲਾ ਜੀ ਸਲਾਮ! ਅੱਜ ਮੈਂ ਤੁਹਾਡੇ ਨਾਲ ਹਾਂ। ਜੰਮੂ-ਕਸ਼ਮੀਰ ਸਾਡਾ ਹੈ ਅਤੇ ਪੀਓਕੇ ਉਨ੍ਹਾਂ ਦਾ। ਮੈਂ ਮੰਨਦਾ ਹਾਂ ਕਿ ਇਸ ਸਮੱਸਿਆ ਨੂੰ ਹੱਲ ਕਰਨ ਦਾ ਸਿਰਫ ਇਹੀ ਰਸਤਾ ਹੈ।  ਮੈਂ 65 ਸਾਲ ਦਾ ਹੋ ਚੁੱਕਾ ਹਾਂ। ਮਰਨ ਤੋਂ ਪਹਿਲਾਂ ਪਾਕਿਸਤਾਨ ਜਾਣਾ ਚਾਹੁੰਦਾ ਹਾਂ। ਬੱਚਿਆਂ ਨੂੰ ਅਪਣੀ ਜੜ੍ਹਾਂ ਦਿਖਾਉਣਾ ਚਾਹੁੰਦਾ ਹਾਂ। ਬਸ ਕਰਵਾ ਦੇਵੋ ਜੈ ਮਾਤਾ ਦੀ। ਰਿਸ਼ੀ ਕਪੂਰ ਦਾ ਜੱਦੀ ਘਰ ਪਾਕਿਸਤਾਨ ਦੇ ਪਿਸ਼ਾਵਰ ਵਿਚ ਹੈ। ਉਹ ਪ੍ਰਿਥਵੀਰਾਜ ਕਪੂਰ ਦੇ ਪੋਤੇ ਅਤੇ ਰਾਜ ਕਪੂਰ ਦੇ ਬੇਟੇ ਹਨ। ਨਾ ਸਿਰਫ ਪ੍ਰਿਥਵੀ ਰਾਜ ਬਲਕਿ ਰਾਜ ਕਪੂਰ ਦਾ ਜਨਮ ਵੀ ਪਿਸ਼ਾਵਰ ਵਿਚ ਹੀ ਹੋਇਆ ਸੀ। ਵੰਡ ਤੋਂ ਬਾਅਦ ਪ੍ਰਿਥਵੀਰਾਜ ਕਪੂਰ ਮੁੰਬਈ ਆ ਗਏ ਸੀ। ਅਬਦੁੱਲਾ ਨੇ ਕਿਹਾ ਸੀ ਕਿ ਪੀਓਕੇ ਪਾਕਿਸਤਾਨ ਦਾ ਹਿੱਸਾ ਹੈ ਅਤੇ ਇਹ ਬਦਲਣ ਵਾਲਾ ਨਹੀਂ ਹੈ, ਚਾਹੇ ਭਾਰਤ ਅਤੇ ਪਾਕਿਸਤਾਨ ਇਕ ਦੂਜੇ ਦੇ ਖ਼ਿਲਾਫ਼ ਕਿੰਨੀ ਵੀ ਜੰਗ ਕਿਉਂ ਨਾ ਲੜ ਲੈਣ।

ਹੋਰ ਖਬਰਾਂ »