ਮੋਹਾਲੀ, 13 ਨਵੰਬਰ (ਹ.ਬ.) : ਨਾਭਾ ਜੇਲ੍ਹ ਤੋਂ ਭੱਜੇ ਗੈਂਗਸਟਰ ਵਿੱਕੀ ਗੌਂਡਰ ਅਤੇ ਉਸ ਦੇ ਸਾਥੀਆਂ ਦੀ ਭਾਲ ਵਿਚ ਐਤਵਾਰ ਸਵੇਰੇ ਫ਼ਿਲਮੀ ਸਟਾਈਲ ਵਿਚ ਅੰਮ੍ਰਿਤਸਰ ਦੀ ਸਪੈਸ਼ਲ ਸੈਲ ਨੇ ਮੋਹਾਲੀ ਵਿਚ ਛਾਪਾ ਮਾਰਿਆ। ਇਸ ਦੌਰਾਨ ਫੇਜ਼ ਦਸ ਸਥਿਤ ਹਾਊਸਫੈਡ ਕੰਪਲੈਕਸ ਦੇ ਇਕ ਫਲੈਟ ਨੂੰ ਹÎਥਿਆਰਾਂ ਨਾਲ ਲੈਸ ਟੀਮ ਨੇ ਘੇਰ ਲਿਆ। ਪੰਜ ਘੰਟੇ ਤੱਕ ਚੱਲੇ ਇਸ ਆਪਰੇਸ਼ਨ ਵਿਚ ਪੁਲਿਸ ਦੋ ਸ਼ੱਕੀਆਂ ਨੂੰ ਚੁੱਕ ਲੈ ਗਈ। ਮੌਕੇ 'ਤੇ ਪੁੱਜੇ ਅਧਿਕਾਰੀਆਂ ਨੇ ਮੀਡੀਆ ਨਾਲ ਗੱਲ ਕਰਨ ਤੋਂ ਸਾਫ ਮਨ੍ਹਾ ਕਰ ਦਿੱਤਾ। ਹਾਲਾਂਕਿ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਜਿਹੜੇ ਦੋ ਨੌਜਵਾਨਾਂ ਨੂੰ ਪੁਲਿਸ ਚੁੱਕ ਲੈ ਗਈ ਹੈ, ਉਹ ਫਲੈਟ ਵਿਚ ਸ਼ਨਿੱਚਰਵਾਰ ਰਾਤ ਨੂੰ ਆਏ ਸੀ। ਉਨ੍ਹਾਂ ਇਸ ਫਲੈਟ ਵਿਚ ਕਦੇ ਆਉਂਦ ਜਾਂਦੇ ਨਹੀਂ ਦੇਖਿਆ ਸੀ। ਜਾਣਕਾਰੀ ਮੁਤਾਬਕ ਸਪੈਸ਼ਲ ਟੀਮ ਅੰਮ੍ਰਿਤਸਰ ਨੇ ਕਿਸੇ ਸ਼ੱਕੀ ਨੂੰ ਪਹਿਲਾਂ ਚੁੱਕਿਆ ਸੀ। ਉਸ ਤੋਂ ਬਾਅਦ ਫੇਜ਼ ਦਸ ਸਥਿਤ ਪੀਸੀਏ ਸਟੇਡੀਅਮ ਸਾਹਮਣੇ ਸਥਿਤ ਹਾਊਸਫੈਡ ਕੰਪਲੈਕਸ ਵਿਚ ਐਤਵਾਰ ਸਵੇਰੇ ਕਰੀਬ ਪੰਜ ਵਜੇ ਸਿਵਲ ਡਰੈਸ ਵਿਚ ਟੀਮ ਦੀ ਗੱਡੀਆਂ ਆਉਣੀ ਸ਼ੁਰੂ ਹੋ ਗਈ ਸੀ। 20 ਗੱਡੀਆਂ ਵਿਚ ਉਥੇ 60 ਮੁਲਾਜ਼ਮ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਸੁਸਾਈਟੀ ਨੂੰ ਪੂਰੀ ਤਰ੍ਹਾਂ ਘੇਰ ਲਿਆ। ਨਾਲ ਹੀ ਟੀਮ ਨੂੰ ਲੀਡ ਕਰ ਰਹੇ ਅਫ਼ਸਰ ਨੇ ਦੋ ਟੀਮਾਂ ਬਣਾ ਲਈਆਂ। ਇਕ ਟੀਮ ਨੇ ਮੇਨ ਗੇਟ 'ਤੇ  ਨਜ਼ਰ ਰੱਖੀ ਤੇ ਦੂਜੀ ਨੇ ਪਿਛਲੇ ਗੇਟ 'ਤੇ ਨਜ਼ਰ ਰੱਖੀ। ਦੂਜੀ ਟੀਮ ਨੇ ਪਿਛਲੇ ਗੇਟ ਤੋਂ ਦਸ ਵਜੇ ਇਕ ਸ਼ੱਕੀ ਨੂੰ ਦਬੋਚ ਲਿਆ।

ਹੋਰ ਖਬਰਾਂ »

ਪੰਜਾਬ