ਚੰਡੀਗੜ੍ਹ, 13 ਨਵੰਬਰ (ਹ.ਬ.) : ਸੁੱਕੇ ਨਾਰੀਅਲ ਤੋਂ ਤੇਲ ਕੱਢਿਆ ਜਾਂਦਾ ਹੈ। ਇਸ ਤੇਲ ਦੀ ਮਾਲਿਸ਼ ਚਮੜੀ ਅਤੇ ਵਾਲਾਂ ਦੇ ਲਈ ਬਹੁਤ ਚੰਗੀ ਹੁੰਦੀ ਹੈ। ਨਾਰੀਅਲ ਤੇਲ ਦੀ ਮਾਲਿਸ਼ ਨਾਲ ਦਿਮਾਗ ਵੀ ਠੰਡਾ ਰਹਿੰਦਾ ਹੈ। ਨਾਰੀਅਲ ਦਾ ਤੇਲ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। 
ਨਾਰੀਅਲ ਤੇਲ ਦੀ ਵਰਤੋਂ ਕਰਨ 'ਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਕਿਉਂਕਿ ਨਾਲ ਹੀ ਨਾਰੀਅਲ ਦਾ ਤੇਲ ਜੋੜਾਂ ਦੇ ਦਰਦ ਜਿਹੀ ਬਿਮਾਰੀਆਂ ਦੇ ਖ਼ਤਰੇ ਨੂੰ ਵੀ ਸਾਡੇ ਸਰੀਰ ਤੋਂ ਦੂਰ ਰੱਖਦਾ ਹੈ। ਨਾਰੀਅਲ ਦੇ ਤੇਲ ਵਿਚ ਭਰਪੂਰ ਮਾਤਰਾ ਵਿਚ ਫੈਟੀ ਐਸਿਟ ਪਾਇਆ ਜਾਂਦਾ ਹੈ ਜੋ ਸਾਡੇ ਸਰੀਰ ਅਤੇ ਦਿਮਾਗ ਦੇ ਲਈ ਫਾਇਦੇਮੰਦ ਹੁੰਦਾ ਹੈ। ਇਸ ਲਈ ਰੋਜ਼ਾਨਾ ਅਪਣੇ ਖਾਣੇ ਨੂੰ ਬਣਾਉਣ ਦੇ ਲਈ ਨਾਰੀਅਲ ਦੇ ਤੇਲ ਦੀ ਵਰਤੋਂ ਕਰੋ। ਨਾਰੀਅਲ ਤੇਲ ਵਿਚ ਭਰਪੂਰ ਮਾਤਰਾ ਵਿਚ ਕਾਰਬੋਹਾਈਡਰੇਟ ਮੌਜੂਦ ਹੁੰਦਾ ਹੈ, ਨਾਲ ਹੀ ਇਸ ਵਿਚ ਕੈਲੋਰੀ ਦੀ ਬਹੁਤ ਘੱਟ ਮਾਤਰਾ ਪਾਈ ਜਾਂਦੀ ਹੈ। ਜਿਸ ਨਾਲ ਤੁਹਾਡੀ ਭੁੱਖ ਹਮੇਸ਼ਾ ਕੰਟਰੋਲ ਵਿਚ ਰਹਿੰਦੀ ਹੈ।  ਇਸ ਦੇ ਸੇਵਨ ਨਾਲ ਐਂਜਾਈਮ  ਦੇ ਨਿਰਮਾਣ ਦੀ ਸਮਰਥਾ ਵੱਧ ਜਾਂਦੀ ਹੈ ਅਤੇ ਨਾਲ ਹੀ ਇਹ ਸਾਡੇ ਸਰੀਰ ਵਿਚ ਇੰਸੁਲਿਨ ਦੇ ਲੈਵਲ ਨੂੰ ਵਧਾਉਣ ਦਾ ਕੰਮ ਕਰਦਾ ਹੈ, ਜਿਸ ਦੇ ਕਾਰਨ ਇਸ ਦੀ ਵਰਤੋਂ ਨਾਲ ਸਾਡੇ ਸਰੀਰ ਵਿਚ ਸ਼ੂਗਰ ਦੀ ਮਾਤਰਾ ਹਮੇਸ਼ਾ ਕੰਟਰੋਲ ਵਿਚ ਰਹਿੰਦੀ ਹੈ।

ਹੋਰ ਖਬਰਾਂ »