ਬੰਗਲਾਦੇਸ਼ : ਹਿੰਦੂ ਭਾਈਚਾਰੇ ਦੇ ਘਰਾਂ ਨੂੰ ਅੱਗ ਲਾਉਣ ਵਾਲੇ 13 ਅੜਿੱਕੇ

ਢਾਕਾ : 13 ਨਵੰਬਰ : (ਪੱਤਰ ਪ੍ਰੇਰਕ) : ਬੀਤੇ ਦਿਨੀਂ ਬੰਗਲਾਦੇਸ਼ 'ਚ 30 ਹਿੰਦੂ ਭਾਈਚਾਰੇ ਦੇ ਘਰਾਂ ਨੂੰ ਅੱਗ ਲਾਉਣ ਦੇ ਮਾਮਲੇ 'ਚ 53 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਦੱਸ ਦੀਏ ਕਿ ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਘੱਟਗਿਣਤੀ ਭਾਈਚਾਰੇ ਦੇ ਇੱਕ ਨੌਜਵਾਨ ਨੇ ਫੇਸਬੁੱਕ 'ਤੇ ਕੁਝ ਵਿਵਾਦਤ ਟਿੱਪਦੀ ਪੋਸਟ ਕਰ ਦਿੱਤੀ ਸੀ।ਪੁਲਿਸ ਨੇ ਕਿਹਾ ਕਿ ਇਸ ਘਟਨਾ ਨੂੰ ਦੇਸ਼ ਦੀ ਸਭ ਤੋਂ ਵੱਡੀ ਇਸਲਾਮਿਕ ਪਾਰਟੀ ਜ਼ਮਾਨਤ-ਏ- ਇਸਲਾਮੀ ਨੇ ਅੰਜ਼ਾਮ ਦਿੱਤਾ ਹੈ। ਪੁਲਿਸ ਨੇ ਹਿੰਦੂ ਭਾਈਚਾਰੇ 'ਤੇ ਹੋਏ ਇਸ ਹਮਲੇ ਨੂੰ ਅਗਾਮੀ ਸੰਸਦੀ ਚੋਣਾਂ ਤੋਂ ਪਹਿਲਾਂ ਦੇਸ਼ 'ਚ ਅਸ਼ਾਂਤੀ ਫੈਲਾਉਣ ਦੀ ਸਾਜ਼ਿਸ਼ ਦੱਸਿਆ। ਦੱਸ ਦੀਏ ਕਿ ਜਮਾਤ–ਏ -ਇਸਲਾਮੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜਿਆ ਦੀ ਅਗਵਾਈ ਵਾਲੀ ਵਿਰੋਧੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐਨਪੀ) ਦੀ ਮੁਖ ਸਹਿਯੋਗੀ ਪਾਰਟੀ ਹੈ। ਸ਼ਨੀਵਾਰ ਨੂੰ ਘਟਨਾ ਦਾ ਮੁਆਇਨਾ ਕਰਨ ਤੋਂ ਬਾਅਦ ਰੰਗਪੁਰ ਦੇ ਪੁਲਿਸ ਅਧਿਕਾਰੀ ਮਿਜਨੁਰ ਰਹਿਮਾਨ ਨੇ ਕਿਹਾ ਕਿ ਚੋਣਾਂ ਨੇੜੇ ਆਉਣ ਕਾਰਨ ਇਹ ਸੰਗਠਨ ਅਸ਼ਾਂਤੀ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਇਸ ਮਾਮਲੇ 'ਚ ਚਾਰ ਅਜਿਹੇ ਲੋਕਾਂ ਦੀ ਪਹਿਚਾਣ ਕੀਤੀ ਹੈ, ਜਿਨ੍ਹਾਂ ਨੇ ਹਮਲੇ ਦੌਰਾਨ ਮਾਹੌਲ ਖ਼ਰਾਬ ਕਰਨ ਦਾ ਕੰਮ ਕੀਤਾ ਹੈ। 
ਦੂਜੇ ਪਾਸੇ ਰੰਗਪੁਰ ਦੇ ਵਧੀਕ ਪੁਲਿਸ ਕਮਿਸ਼ਨਰ ਜਾਕਿਰ ਹੁਸੈਨ ਨੇ ਕਿਹਾ ਕਿ ਪੁਲਿਸ ਨੇ ਥਾਣੇ ਅਤੇ ਗੰਗਾਚਾਰਾ ਪੁਲਿਸ ਸਟੇਸ਼ਨ 'ਚ ਦੋ ਮਾਮਲੇ ਦਰਜ ਕੀਤੇ ਹਨ ਅਤੇ ਇਨ੍ਹਾਂ ਮਾਮਲਿਆਂ ਵਿੱਚ 53 ਲੋਕਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਰੰਗਪੁਰ ਦੇ ਪਿੰਡ ਠਾਕੁਰਪੁਰਾ 'ਚ ਅੱਗ ਲਾਉਣ ਵਾਲੀ ਭੀੜ ਨੂੰ ਤਿੱਤਰ-ਬਿਤਰ ਕਰਨ ਲਈ ਜਦੋਂ ਪੁਲਿਸ ਨੇ ਗੋਲੀ ਚਲਾਈ, ਉਦੋਂ ਇਸ ਗੋਲੀਬਾਰੀ 'ਚ ਇੱਕ ਵਿਅਕਤੀ ਹਲਾਕ ਹੋਇਆ। 

ਹੋਰ ਖਬਰਾਂ »