ਨਵੀਂ ਦਿੱਲੀ : 13 ਨਵੰਬਰ : (ਪੱਤਰ ਪ੍ਰੇਰਕ) : ਬਿਨਾਂ ਪਾਸਪੋਰਟ ਤੇ ਵੀਜ਼ੇ ਤੋਂ ਭਾਰਤ ਦਾਖ਼ਲ ਹੋਏ ਪਾਕਿ ਨਾਗਰਿਕ ਮੁਹੰਮਦ ਹਨੀਫ਼ ਤੋਂ ਹੁਣ ਆਰਮੀ ਇੰਟੈਲੀਜੈਂਸ ਟੀਮ ਪੁੱਛਗਿੱਛ ਕਰ ਰਹੀ ਹੈ। ਹੁਣ ਤੱਕ ਦੀ ਪੁੱਛਗਿੱਛ 'ਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਸਾਹਮਣੇ ਆਏ ਹਨ। ਦਰਅਸਲ ਕਰਾਚੀ ਦੇ ਰਹਿਣ ਵਾਲੇ ਮੁਹੰਮਦ ਹਨੀਫ਼ ਨੂੰ ਕੋਟਾ ਦੇ ਸੁਲਤਾਨਪੁਰ ਤੋਂ ਇੱਕ ਸਥਾਨਕ ਹਿਸਟਰੀਸ਼ੀਟਰ ਖਾਲਿਫ਼ ਹੁਸੈਨ ਦੇ ਘਰੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਬੀਤੇ ਦਿਨੀਂ ਦੋਸ਼ੀ ਮੁਹੰਮਦ ਅਨੀਫ਼ ਨੂੰ ਕੋਰਟ 'ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਪੰਜ ਦਿਨਾਂ ਲਈ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਪੁੱਛਗਿੱਛ 'ਚ ਸਾਹਮਣੇ ਆਇਆ ਕਿ ਹਨੀਫ਼ ਪਹਿਲਾਂ ਵੀ ਕਈ ਵਾਰ ਭਾਰਤ ਆ ਚੁੱਕਿਆ ਹੈ। ਇਹੀ ਨਹੀਂ ਹਨੀਫ਼ ਨੂੰ ਸਾਲ 2006 ਦੌਰਾਨ ਹੋਏ ਟਰੇਨ ਬੰਬ ਧਮਾਕੇ ਦੇ ਦੋਸ਼ 'ਚ ਅਹਿਮਦਾਬਾਦ ਤੋਂ ਕਈ ਪਾਕਿਸਤਾਨੀਆਂ ਸਮੇਤ ਕਾਬੂ ਕੀਤਾ ਸੀ। ਇਸ ਤੋਂ ਬਾਅਦ ਉਹ 11 ਮਹੀਨਿਆਂ ਤੱਕ ਜੇਲ੍ਹ 'ਚ ਰਿਹਾ। ਬਾਅਦ 'ਚ ਉਸ ਨੂੰ ਡਿਪੋਰਟ ਕਰ ਦਿੱਤਾ ਗਿਆ ਸੀ। ਗੌਰਤਲਬ ਹੈ ਕਿ ਬਿਨਾਂ ਪਾਸਪੋਰਟ ਅਤੇ ਵੀਜ਼ੇ ਤੋਂ ਇਹ ਦੋਸ਼ੀ ਨੇਪਾਲ ਦੇ ਰਸਤਿਓਂ ਭਾਰਤ ਪਹੁੰਚਿਆ। ਇੱਥੇ ਸਭ ਤੋਂ ਪਹਿਲਾਂ ਉਹ ਦਿੱਲੀ ਅਤੇ ਫ਼ਿਰ ਅਜਮੇਰ ਗਿਆ। ਇਸ ਤੋਂ ਬਾਅਦ ਕੋਟਾ ਦੇ ਸੁਲਤਾਨਪੁਰ ਹਿਸਟਰੀਸੀਟਰ ਖਾਲਿਕ ਹੁਸੈਨ ਕੋਲ ਪਹੁੰਚਿਆ।  
 

ਹੋਰ ਖਬਰਾਂ »