ਨਵੀਂ ਦਿੱਲੀ : 13 ਨਵੰਬਰ : (ਪੱਤਰ ਪ੍ਰੇਰਕ) : ਏਅਰ ਇੰਡੀਆ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਧੀ ਸਵਾਤੀ ਨੂੰ ਏਅਰ ਹੋਸਟੇਸ ਦੇ ਕੰਮ ਤੋਂ ਹਟਾ ਕੇ ਗਰਾਊਂਡ ਡਿਊਟੀ 'ਤੇ ਲਗਾ ਦਿੱਤਾ ਹੈ। ਏਅਰ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿ ਇਹ ਫੈਸਲਾ ਜਹਾਜ਼ ਕੰਪਨੀ ਨੇ ਸੁਰੱਖਿਆ ਕਾਰਨਾਂ ਕਰਕੇ ਲਿਆ ਗਿਆ ਹੈ। ਦੱਸ ਦੀਏ ਕਿ ਸਵਾਤੀ ਏਅਰ ਇੰਡੀਆ ਦੇ ਜਹਾਜ਼ ਬੋਇੰਗ 787 ਅਤੇ 777 'ਚ ਏਅਰ ਹੋਸਟੇਸ ਸੀ, ਪਰ ਲਗਭਗ ਪਿਛਲੇ ਇਕ ਮਹੀਨੇ ਤੋਂ ਉਨ੍ਹਾਂ ਨੂੰ ਜਹਾਜ਼ ਕੰਪਨੀ ਦੇ ਦਫ਼ਤਰ ਸਥਿਤ ਏਕੀਕਰਨ ਵਿਭਾਗ 'ਚ ਕੰਮਕਾਰ ਸੌਂਪਿਆ ਗਿਆ ਹੈ। ਏਅਰ ਇੰਡੀਆ ਦੇ ਸੂਤਰਾਂ ਨੇ ਦੱਸਿਆ ਕਿ ਰਾਸ਼ਟਰਪਤੀ ਦੀ ਬੇਟੀ ਹੋਣ ਕਾਰਨ ਉਨ੍ਹਾਂ ਲਈ ਸੁਰੱਖਿਆ ਕਰਮੀਆਂ ਨਾਲ ਯਾਤਰਾ ਕਰਨਾ ਸੰਭਵ ਨਹੀਂ ਸੀ। ਕਈ ਯਾਤਰੀਆਂ ਦੀ ਸੀਟ ਘੇਰ ਲੈਣਾ ਮੁਸ਼ਕਲ ਹੁੰਦਾ ਹੈ। ਇਸ ਦੇ ਮੱਦੇਨਜ਼ਰ ਉਨ੍ਹਾਂ ਦਾ ਤਬਾਦਲਾ ਕਰਨ ਦਾ ਫੈਸਲਾ ਕੀਤਾ ਗਿਆ। ਜਹਾਜ਼ ਕੰਪਨੀ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਰਾਸ਼ਟਰਪਤੀ ਦੀ ਧੀ ਸਵਾਤੀ ਏਅਰ ਇੰਡੀਆ ਦੇ ਬੋਇੰਗ 787 ਅਤੇ ਬੋਇੰਗ 777 ਉਡਾਣਾਂ 'ਚ ਕੈਬਿਨ ਕਰੂ ਦੀ ਡਿਊਟੀ ਕਰਦੀ ਸੀ, ਪਰ ਸੁਰੱਖਿਆ ਕਾਰਨਾਂ ਕਰਕੇ ਹੁਣ ਉਨ੍ਹਾਂ ਨੂੰ ਏਅਰ ਇੰਡੀਆ ਦੇ ਦਫ਼ਤਰ 'ਚ ਤਾਇਨਾਤ ਕੀਤਾ ਗਿਆ ਹੈ। 
 

ਹੋਰ ਖਬਰਾਂ »