ਜੰਮੂ ਕਸ਼ਮੀਰ : 13 ਨਵੰਬਰ : (ਪੱਤਰ ਪ੍ਰੇਰਕ) : ਜੰਮੂ ਕਸ਼ਮੀਰ 'ਚ ਪੱਥਰਬਾਜ਼ੀ ਦੀਆਂ ਘਟਨਾਵਾਂ 'ਚ 90 ਫੀਸਦ ਦੀ ਕਮੀ ਦਰਜ ਕੀਤੀ  ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜੰਮੂ ਡੀਜੀਪੀ ਨੇ ਸੋਮਵਾਰ ਨੂੰ ਇੱਕ ਸੰਬੋਧਨ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੱਥਰਬਾਜੀ ਦੀਆਂ ਘਟਨਾਵਾਂ ਨੂੰ ਘੱਟ ਕਰਨ ਦਾ ਪੂਰਾ ਸਿਹਰਾ ਕਸ਼ਮੀਰੀ ਲੋਕਾਂ ਨੂੰ ਜਾਂਦਾ ਹੈ, ਜਿਸ ਦੇ ਚੱਲਦਿਆਂ ਸਥਿਤੀ 'ਚ ਸੁਧਾਰ ਆਇਆ ਹੈ। ਉਨ੍ਹਾਂ ਕਿਹਾ ਕਿ ਇਕੱਲੇ ਐਨਆਈਏ ਦੇ ਛਾਪਿਆਂ ਜਾਂ ਕੇਵਲ ਨੋਟਬੰਦੀ ਕਰਕੇ ਹੀ ਇਨ੍ਹਾਂ ਘਟਨਾਵਾਂ 'ਚ ਬਦਲਾਅ ਨਹੀਂ ਆਇਆ, ਸਗੋਂ ਅੱਤਵਾਦੀ ਕਮਾਂਡਰਾਂ ਖਿਲਾਫ਼ ਸਖ਼ਤ ਕਾਰਵਾਈ ਕਰਕੇ ਵੀ ਪੱਥਰਾਬਾਜ਼ੀ ਦੀਆਂ ਘਟਨਾਵਾਂ ਘਟੀਆਂ ਹਨ।ਉਨ੍ਹਾਂ ਕਿਹਾ ਕਿ ਪਿਛਲੇ ਸਾਲ 40 ਤੋਂ 50 ਪੱਥਰਬਾਜ਼ੀ ਦੀਆਂ ਘਟਨਾਵਾਂ ਹੋਣਾ ਆਮ ਗੱਲ ਸੀ। ਉਨ੍ਹਾਂ ਕਿਹਾ ਕਿ ਬੀਤੇ ਸਾਲ ਦੀ ਤੁਲਨਾ 'ਚ ਇਸ ਸਾਲ ਪੱਥਰਬਾਜ਼ੀ ਦੀਆਂ ਘਟਨਾਵਾਂ 'ਚ 90 ਫੀਸਦ ਕਮੀ ਆਈ ਹੈ, ਇਹ ਵੱਡੀ ਗਿਰਾਵਟ ਹੈ। ਉਨ੍ਹਾਂ ਕਿਹਾ ਕਿ ਕਈ ਹਫ਼ਤੇ ਅਜਿਹੇ ਵੀ ਹਨ, ਜਿਨ੍ਹਾਂ 'ਚ ਪੱਥਰਬਾਜ਼ੀ ਦੀਆਂ ਘਟਨਾਵਾਂ ਨਹੀਂ ਵਾਪਰੀਆਂ, ਜਦਕਿ ਪਿਛਲੇ ਸਾਲ ਤੱਕ ਇੱਕ ਦਿਨ 'ਚ ਅਜਿਹੀਆਂ 50-50 ਘਟਨਾਵਾਂ ਹੁੰਦੀਆਂ ਸਨ, ਲੋਕਾਂ ਦੇ ਮਨਾਂ 'ਚ ਇਹ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ।
ਉਨ੍ਹਾਂ ਕਿਹਾ ਕਿ ਇਹ ਵੱਡਾ ਬਦਲਾਅ ਹੈ। ਇਹ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ ਕਿ ਘਾਟੀ 'ਚ ਹਾਲਾਤ ਤੇਜ਼ੀ ਨਾਲ ਸੁਧਰੇ ਹਨ। ਕਈ ਵਾਰ ਪੂਰੇ ਦਿਨ 'ਚ ਇਕ ਵੀ ਘਟਨਾ ਸਾਹਮਣੇ ਨਹੀਂ ਆਉਂਦੀ। ਇਹੀ ਨਹੀਂ ਕਈ ਵਾਰ ਪੂਰੇ ਹਫ਼ਤੇ ਹੀ ਅਜਿਹੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਕਾਨੂੰਨ ਵਿਵਸਥਾ ਦੀ ਸਥਿਤੀ 'ਚ ਲਗਾਤਾਰ ਸੁਧਾਰ ਹੋ ਰਿਹਾ ਹੈ ਅਤੇ ਇੱਥੇ ਰਹਿਣ ਵਾਲੇ ਹਰ ਵਿਅਕਤੀ ਨੂੰ ਇਸ ਸਬੰਧ 'ਚ ਮੁੱਢਲੀ ਜਾਣਕਾਰੀ ਹੈ। ਡੀਜੀਪੀ ਨੇ ਕਿਹਾ ਕਿ ਇੱਥੋਂ ਤੱਕ ਕਿ ਸ਼ੁੱਕਰਵਾਰ ਨੂੰ ਵੀ ਅਜਿਹੀਆਂ ਘਟਨਾਵਾਂ 'ਚ ਕਮੀ ਆਈ। ਬੀਤੇ ਸਾਲ ਸ਼ੁੱਕਰਵਾਰ ਤੱਕ 40 ਤੋਂ 50 ਫੀਸਦ ਤੱਕ ਪੱਥਰਬਾਜ਼ੀ ਦੀਆਂ ਘਟਨਾਵਾਂ ਦੇਖਣ ਨੂੰ ਮਿਲੀਆਂ ਸਨ, ਪਰ ਹਾਲ ਦੇ ਦਿਨਾਂ 'ਚ ਇੱਕ ਵੀ ਘਟਨਾ ਇਸ ਤਰ੍ਹਾਂ ਦੀ ਦੇਖਣ ਨੂੰ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਇਕੱਲੇ ਐਨਆਈਏ ਦੇ ਛਾਪਿਆਂ ਦੇ ਚੱਲਦਿਆਂ ਇਹ ਗਿਰਾਵਟ ਨਹੀਂ ਆਈ। 

ਹੋਰ ਖਬਰਾਂ »