ਅਹਿਮਦਾਬਾਦ : 13 ਨਵੰਬਰ : (ਪੱਤਰ ਪ੍ਰੇਰਕ) : ਪਟੇਲ ਰਾਖਵੇਂਕਰਨ ਅੰਦੋਲਨ ਕਮੇਟੀ ਦੀ ਕੋਰ ਕਮੇਟੀ ਬੈਠਕ ਤੋਂ ਪਹਿਲਾਂ ਪਟੇਲ ਆਗੂ ਹਾਰਦਿਕ ਪਟੇਲ ਦਾ ਅਸ਼ਲੀਲ ਵੀਡੀਓ ਵਾਇਰਲ ਹੋਣ ਨਾਲ ਸੂਬੇ ਦੀ ਸਿਆਸਤ ਗਰਮਾ ਗਈ ਹੈ। ਦੱਸ ਦੀਏ ਕਿ ਹਾਰਦਿਕ ਨੇ ਇਸ ਤਰ੍ਹਾਂ ਦਾ ਵੀਡੀਓ ਆਉਣ ਦੇ ਸੰਕੇਤ ਪਹਿਲਾਂ ਹੀ ਦੇ ਦਿੱਤੇ ਸਨ। ਸੋਮਵਾਰ ਨੂੰ ਗਾਂਧੀਨਗਰ 'ਚ ਪਟੇਲ ਕਮੇਟੀ ਦੀ ਬੈਠਕ ਹੋਣੀ ਸੀ, ਜਿਸ 'ਚ ਕਾਂਗਰਸ ਵੱਲੋਂ ਰਾਖਵੇਂਕਰਨ 'ਤੇ ਚਰਚਾ ਹੋਣੀ ਸੀ। ਪਰ ਇਸ ਤੋਂ ਪਹਿਲਾਂ ਹੀ ਯੂ- ਟਿਊਬ 'ਤੇ ਪਟੇਲ ਆਗੂ ਹਾਰਦਿਕ ਪਟੇਲ ਦੇ ਕਥਿਤ ਵੀਡੀਓ ਦੇ ਵਾਇਰਲ ਹੋਣ ਨਾਲ ਸੂਬੇ ਦੀ ਸਿਆਸਤ ਨੇ ਇੱਕ ਨਵਾਂ ਮੋੜ ਲੈ ਲਿਆ ਹੈ।
ਇਹ ਵੀਡੀਓ ਅਸ਼ਵਨੀ ਸਾਂਗਲੇਸ਼ਵਰੀਆ ਨੇ ਪੋਸਟ ਕਰਦਿਆਂ ਦੱਸਿਆ ਕਿ ਇਹ ਓਟੀ ਦੇ ਇੱਕ ਹੋਟਲ ਦਾ ਹੈ। ਵੀਡੀਓ 'ਚ ਹਾਰਦਿਕ ਲੜਕੀ ਨਾਲ ਅਜਿਹਾ ਦਿਸ ਰਿਹਾ ਹੈ ਕਿ ਉਹ ਕਿਸੇ ਨੌਕਰੀ ਜਾਂ ਟਿੰਟਰਵਿਊ ਦੇ ਸਿਲਸਿਲੇ 'ਚ ਗੱਲਬਾਤ ਕਰ ਰਹੇ ਹੋਵੇ। ਇਸ ਤੋਂ ਇਲਾਵਾ ਵੀਡੀਓ 'ਚ ਉਨ੍ਹਾਂ ਦਰਮਿਆਨ ਫ਼ਰਕ ਵੀ ਦਿਖ਼ਾਈ ਦੇ ਰਿਹਾ ਹੈ। ਇਸ ਵੀਡੀਓ ਨੂੰ ਲੈ ਕੇ ਹਾਰਦਿਕ ਨੇ ਸੱਤਾਧਾਰੀ ਧਿਰ ਭਾਜਪਾ 'ਤੇ ਪਲਟਵਾਂ ਵਾਰ ਕਰਦਿਆਂ ਕਿਹਾ ਕਿ ਕਾਂਗਰਸ ਆਗੂ ਅਹਿਮਦ ਪਟੇਲ ਨੂੰ ਅੱਤਵਾਦੀ ਸਾਬਤ ਕਰਨ ਦਾ ਯਤਨ ਕਰਨ ਦੇ ਨਾਲ-ਨਾਲ ਭਾਜਪਾ ਉਸ ਦਾ ਇਹ ਵੀਡੀਓ ਵੀ ਜਾਰੀ ਕਰਨ ਵਾਲੀ ਸੀ, ਪਰ ਉਹ ਦਾਅ ਉਲਟਾ ਪੈ ਗਿਆ।
ਉਨ੍ਹਾਂ ਸ਼ੱਕ ਜਤਾਇਆ ਕਿ ਉਨ੍ਹਾਂ ਖਿਲਾਫ਼ ਬੈਂਕਾਕ 'ਚ ਕਰੀਬ 100 ਵੀਡੀਓ ਤਿਆਰ ਕੀਤੇ ਗਏ। ਇਹ ਉਸੇ ਔਰਤ ਦੇ ਆਤਮ ਸਲਮਾਨ ਨਾਲ ਖ਼ਿਲਵਾੜ ਹੈ। ਹਾਰਦਿਕ ਨੇ ਕਿਹਾ ਕਿ ਰਾਜ 'ਚ ਗੰਦੀ ਰਾਜਨੀਤੀ ਦੀ ਸ਼ੁਰੂਆਤ ਹੋ ਗਈ ਹੈ। ਮਹਿਲਾ ਦੀ ਜਾਸੂਸੀ, ਹੱਤਿਆ ਤੇ ਸੀਡੀ ਜਾਰੀ ਕਰਨ ਦਾ ਕੰਮ ਕੌਣ ਕਰਦਾ ਹੈ, ਸਭ ਜਾਣਦੇ ਹਨ। ਉਨ੍ਹਾਂ ਕਿਹਾ ਕਿ ਪਟੇਲ ਰਾਖਵੇਂਕਰਨ ਕੋਰ ਕਮੇਟੀ 'ਚ ਚੋਣ 'ਚ ਸਮਰਥਨ ਦੇਣ 'ਤੇ ਚਰਚਾ ਹੋ ਰਹੀ ਸੀ, ਪਰ ਠੀਕ ਉਸ ਤੋਂ ਪਹਿਲਾਂ ਇਹ ਵੀਡੀਓ  ਜਾਰੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਟੇਲ ਅੰਦੋਲਨ ਮਜ਼ਬੂਤੀ ਨਾਲ ਚੱਲ ਰਿਹਾ ਹੈ ਅਤੇ ਅਸੀਂ ਸਮਾਜ ਲਈ ਲੜਦੇ ਰਹਾਂਗੇ। ਉਨ੍ਹਾਂ ਕਿਹਾ ਕਿ ਇਸ ਤਰੀਕੇ ਨਾਲ ਕੰਮ ਕਰਨ ਦੇ ਚੱਲਦਿਆਂ ਭਾਜਪਾ ਨੂੰ 50 ਸੀਟਾਂ ਤੋਂ ਇੱਕ ਵੀ ਸੀਟ ਜ਼ਿਆਦਾ ਨਹੀਂ ਮਿਲਣ ਵਾਲੀ। 

ਹੋਰ ਖਬਰਾਂ »