ਹੈਦਰਾਬਾਦ : 13 ਨਵੰਬਰ : (ਪੱਤਰ ਪ੍ਰੇਰਕ) : ਅਯੁੱਧਿਆ ਰਾਮ ਮੰਦਰ ਮਾਮਲੇ 'ਚ ਅਧਿਆਤਮਕ ਗੁਰੂ ਸ੍ਰੀ ਸ੍ਰੀ ਰਵੀਸ਼ੰਕਰ 'ਤੇ ਏਆਈਐਮਆਈਐਮ ਮੁਖੀ ਅਸਦੂਦੀਨ ਓਬੈਸੀ ਨੇ ਨਿਸ਼ਾਨਾ ਸਾਧਿਆ ਹੈ। ਓਬੈਸੀ ਨੇ ਰਵੀਸ਼ੰਕਰ ਨੂੰ ਝੂਠਾ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਆਲ ਇੰਡੀਆ ਮੁਸਲਿਮ ਪਰਸਨਲ ਬੋਰਡ ਦੇ ਮੈਂਬਰਾਂ ਨਾਲ ਕੋਈ ਮੁਲਾਕਾਤ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਰਨਾਂ ਕਰਕੇ ਉਨ੍ਹਾਂ ਨੂੰ ਨੋਬੇਲ ਪੁਰਸਕਾਰ ਨਹੀਂ ਮਿਲਣ ਵਾਲਾ। ਓਬੈਸੀ ਨੇ ਰਵੀਸ਼ੰਕਰ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਇਨ੍ਹਾਂ ਵੱਡੇ ਮਸਲਿਆਂ 'ਚ ਅਜਿਹੇ ਲੋਕਾਂ ਨੂੰ ਕਿਵੇਂ ਦ੍ਰਿੜਤਾ ਨਾਲ ਬੁਲਾਇਆ ਜਾ ਰਿਹਾ ਹੈ, ਉਨ੍ਹਾਂ ਕਿਹਾ ਕਿ ਇਹ ਕੋਈ ਮਜ਼ਾਕ ਹੈ? ਉਨ੍ਹਾਂ ਕਿਹਾ ਕਿ ਕੋਈ ਆਪਣੇ ਆਪ ਨੂੰ ਅਕਬਰ ਦਾ ਵੰਸਜ਼ ਦੱਸਦਾ ਹੈ ਤੇ ਕੋਈ ਮੁਗਲ ਦਾ, ਮੈਂ ਤਾਂ ਕਹਿੰਦਾ ਹਾਂ ਕਿ ਆਦਮ ਦਾ ਵੰਸਜ਼ ਹਾਂ ਤਾਂ ਕੀ ਪੂਰੀ ਸਲਤਨਤ ਮੇਰੀ ਹੋ ਗਈ। ਓਬੈਸੀ ਨੇ ਕਿਹਾ ਕਿ ਇਹ ਸਭ ਕਰਕੇ ਨੋਬੇਲ ਪੁਰਸਕਾਰ ਨਹੀਂ ਮਿਲਣ ਵਾਲਾ ਹੈ। ਉਨ੍ਹਾਂ ਕਿਹਾ ਕਿ ਜਿਹੜਾ ਐਨਜੀਟੀ ਨੇ ਉਨ੍ਹਾਂ ਨੂੰ 75 ਲੱਖ ਰੁਪਏ ਦਾ ਜ਼ੁਰਮਾਨਾ ਭਰਨ ਨੂੰ ਕਿਹਾ ਹੈ, ਉਹ ਭਰਨ ਤੇ ਫ਼ਿਰ ਗੱਲ ਕਰਨ।  ਇਸ ਤੋਂ ਪਹਿਲਾਂ ਆਪਣੇ ਅਯੁੱਧਿਆ ਦੌਰੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਹ 16 ਨਵੰਬਰ ਨੂੰ ਅਯੁੱਧਿਆ ਜਾਣਗੇ।  ਦੱਸ ਦੀਏ ਕਿ ਇਸ ਤੋਂ ਪਹਿਲਾਂ ਅਖਿਲ ਭਾਰਤੀ ਅਖਾੜਾ ਪ੍ਰੀਸ਼ਦ ਦੇ ਪ੍ਰਧਾਨ ਮਹੰਤ ਨਰੇਂਦਰ ਗਿਰੀ ਨੇ ਰਵੀਸ਼ੰਕਰ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਸੀ ਕਿ ਉਹ ਸੰਤ ਨਹੀਂ ਹਨ, ਜਿਹੜੀ ਉਨ੍ਹਾਂ ਦੀ ਗੱਲ ਮੰਨ ਹੀ ਲਈ ਜਾਵੇ।

ਹੋਰ ਖਬਰਾਂ »