ਜਲੰਧਰ, 14 ਨਵੰਬਰ (ਹ.ਬ.) : ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐਸਆਈ ਦਾ ਅਗਲਾ ਨਿਸ਼ਾਨਾ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਸਨ। ਇਸ ਦੇ ਲਈ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇਐਲਐਫ) ਦੇ ਚੀਫ਼ ਹਰਮਿੰਦਰ ਸਿੰਘ ਮਿੰਟੂ ਨੂੰ ਹੁਕਮ ਮਿਲ ਚੁੱਕੇ ਸੀ। ਇਸ ਟਾਰਗੈਟ ਕਿਲਿੰਗ ਨੂੰ ਪੂਰਾ ਕਰਨ ਦੇ ਲਈ ਤਿਆਰੀ ਕੀਤੀ  ਜਾ ਰਹੀ ਸੀ। ਸ਼ਾਰਪ ਸ਼ੂਟਰ ਸ਼ੇਰਾ ਅਤੇ ਰਮਨਜੀਤ ਸਿੰਘ ਨਾਲ ਵੀ ਸੰਪਰਕ ਕੀਤਾ ਗਿਆ ਸੀ। ਫੜੇ ਗਏ ਅੱਤਵਾਦੀਆਂ ਕੋਲੋਂ ਪੁਛਗਿੱਛ ਵਿਚ ਇਹ ਜਾਣਕਾਰੀ  ਮਿਲਣ ਤੋਂ ਬਾਅਦ ਦੋਵਾਂ ਦੀ ਸੁਰੱਖਿਆ ਰੀਵਿਊ ਕਰਨ ਦੇ ਲਈ ਡੀਜੀਪੀ ਸੁਰੇਸ਼ ਅਰੋੜਾ ਅਤੇ ਆਈਬੀ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖਿਆ ਹੈ। ਸੂਬੇ ਵਿਚ ਲਗਾਤਾਰ ਹੱਤਿਆਵਾਂ ਵਿਚ ਸਫ਼ਲ ਹੋਣ ਤੋਂ ਬਾਅਦ ਜੇਲ੍ਹ ਵਿਚ ਬੰਦ ਮਿੰਟੂ ਦੇ ਹੌਸਲੇ ਵਧ ਚੁੱਕੇ ਸੀ। ਪਾਕਿ ਦੀ ਖੁਫ਼ੀਆ ਏਜੰਸੀਆਂ ਤੋਂ ਇਲਾਵਾ ਯੂਕੇ, ਇਟਲੀ ਵਿਚ ਬੈਠੇ ਖਾਲਿਸਤਾਨੀ ਸਮਰਥਕ ਪੰਜਾਬ ਵਿਚ ਅੱਤਵਾਦ ਨੂੰ ਮੁੜ ਦੇਖਣਾ ਚਾਹੁੰਦੇ ਸੀ। 
ਨਾਭਾ ਜੇਲ੍ਹ ਮਾਮਲੇ ਵਿਚ ਗ੍ਰਿਫ਼ਤਾਰ ਹੋਣ ਤੋਂ ਬਾਅਦ ਵੀ ਮਿੰਟੂ ਦਾ ਨੈਟਵਰਕ ਸੂਬੇ ਵਿਚ ਪੂਰੀ ਤਰ੍ਹਾਂ ਨਾਲ ਫੇਲ੍ਹ ਹੋ ਚੁੱਕਾ ਸੀ। ਉਸ ਨੇ ਜੇਲ੍ਹ ਵਿਚ ਬੈਠ ਕੇ ਇਟਲੀ ਵਿਚ ਅਪਣੀ ਟੀਮ ਦੇ ਜ਼ਰੀਏ ਆਰਐਸਐਸ ਨੇਤਾ ਗਗਨੇਜਾ ਦੀ ਹੱਤਿਆ ਕਰਵਾਈ ਅਤੇ ਬਾਕੀ ਹੱÎਤਿਆਵਾਂ ਨੂੰ  ਅੰਜਾਮ ਦਿੱਤਾ। ਆਈਬੀ ਦੇ ਭਰੋਸੇਮੰਦ ਸੂਤਰਾਂ ਮੁਤਾਬਕ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐਸਆਈ ਨੂੰ ਅਪਣੇ ਸਪਨੇ ਸਾਕਾਰ ਹੁੰਦੇ ਦਿਖਣ ਲੱਗੇ ਸੀ। ਕਿਉਂਕਿ ਪੁਲਿਸ ਸ਼ਾਰਪ ਸ਼ੂਟਰਾਂ ਤੱਕ ਨਹੀਂ ਪਹੁੰਚ ਪਾ ਰਹੀ ਸੀ।  ਅਜਿਹੇ ਵਿਚ ਆਈਐਸਆਈ ਅਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਵਲੋਂ ਵੱਡੀ ਵਾਰਦਾਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਸੀ। ਇਸ ਦੇ ਤਹਿਤ ਉਨ੍ਹਾਂ ਦਾ ਨਿਸ਼ਾਨਾ ਜਗਦੀਸ਼ ਟਾਈਟਲਰ ਅਤੇ ਸੱਜਣ ਕੁਮਾਰ ਸਨ। 
ਪਾਕਿਸਤਾਨ ਦੀ ਖੁਫ਼ੀਆ ਏਜੰਸੀ ਨੇ ਮਿੰਟੂ ਨੂੰ ਕਮਾਂਡੋ ਜਿਹੀ ਟਰੇਨਿੰਗ ਦੇ ਕੇ ਪੰਜਾਬ ਵਿਚ ਤਬਾਹੀ ਕਰਨ ਦਾ ਕੰਮ ਸੌਂਪਿਆ ਸੀ। ਮਿੰਟੂ ਨੇ ਹੀ ਯੂਰਪ ਵਿਚ ਬੈਠੀ ਅਪਣੀ ਟੀਮ ਦੇ ਜ਼ਰੀਏ ਆਰਐਸਐਸ ਦੇ ਰੁਲਦਾ ਸਿੰਘ ਦੀ ਹੱÎਤਿਆ ਕਰਵਾਈ।  ਨਵੰਬਰ 2015 ਵਿਚ ਨਾਭਾ ਦੀ ਜੇਲ੍ਹ ਵਿਚ ਬੰਦ ਮਿੰਟੂ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿਚ ਬੰਦ ਜਗਤਾਰ ਸਿੰਘ ਹਵਾਰਾ ਦੇ ਸੰਪਰਕ ਵਿਚ ਵੀ ਆ ਚੁੱਕਾ ਸੀ।
ਪੰਜਾਬ ਵਿਚ ਲਗਾਤਾਰ ਹਿੰਦੂ ਨੇਤਾਵਾਂ ਦੀ ਹੱਤਿਆ ਦੇ ਮਾਮਲੇ ਵਿਚ ਪੁਲਿਸ ਨੇ ਸਭ ਤੋਂ ਪਹਿਲਾਂ ਜਗਦੀਸ਼ ਜੌਹਲ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਨੇ ਖੁਲਾਸਾ ਕੀਤਾ ਕਿ ਇਸ ਹੱਤਿਆ ਕਾਂਡ ਦੀ ਸਾਜ਼ਿਸ਼ ਨਾਭਾ ਜੇਲ੍ਹ ਵਿਚ ਬੰਦ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਚੀਫ਼ ਹਰਮਿੰਦਰ ਮਿੰਟੂ ਨੇ ਰਚੀ ਸੀ। ਇਸ ਤੋਂ ਬਾਅਦ ਸੱਤ ਨਵੰਬਰ ਨੂੰ ਪੁਲਿਸ ਨੇ ਰਮਨਦੀਪ ਸਿੰਘ, ਤਿਲਜੀਤ ਸਿੰਘ ਉਰਫ ਜਿੰਮੀ ਅਤੇ ਗੈਂਗਸਟਰ ਧਰਮਿੰਦਰ ਉਰਫ ਗੁਗਨੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ। ਪੰਜਵੀਂ ਗ੍ਰਿਫ਼ਤਾਰੀ ਹਰਦੀਪ ਸਿੰਘ ਉਰਫ ਸ਼ੇਰਾ ਭਲਵਾਨ ਦੀ ਹੋਈ ਜੋ ਕੇਐਲਐਫ ਦਾ ਸ਼ਾਰਪ ਸ਼ੂਟਰ ਸੀ।

ਹੋਰ ਖਬਰਾਂ »

ਅੰਤਰਰਾਸ਼ਟਰੀ