ਚੰਡੀਗੜ੍ਹ, 14 ਨਵੰਬਰ (ਹ.ਬ.) : ਕ੍ਰਿਕਟਰ ਯੁਵਰਾਜ ਸਿੰਘ ਦੇ ਭਰਾ ਜ਼ੋਰਾਵਰ ਦੀ ਪਤਨੀ ਅਕਾਂਕਸ਼ਾ ਨੂੰ ਮਾਣਹਾਨੀ ਕੇਸ ਵਿਚ ਜ਼ਿਲ੍ਹਾ ਅਦਾਲਤ ਵਿਚ ਬਤੌਰ ਦੋਸ਼ੀ ਪੇਸ਼ ਹੋਣ ਦੇ ਲਈ ਸੰਮਨ ਜਾਰੀ ਕੀਤੇ ਗਏ ਹਨ। ਇਹ ਦੋਸ਼ ਯੁਵੀ ਦੀ ਮਾਂ ਨੇ ਲਗਾਏ ਹਨ।  ਉਨ੍ਹਾਂ ਨੇ ਸ਼ਿਕਾਇਤ ਵਿਚ ਕਿਹਾ ਸੀ ਕਿ ਅਕਾਂਕਸ਼ਾ ਨੇ ਉਨ੍ਹਾਂ ਦੇ ਪਰਿਵਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਸ ਨੇ 2016 ਵਿਚ ਇਕ ਟੀਵੀ ਸੀਰੀਅਲ ਵਿਚ ਉਨ੍ਹਾਂ ਦੇ ਪਰਿਵਾਰ ਦੇ ਬਾਰੇ ਵਿਚ ਗਲਤ ਕਿਹਾ ਸੀ, ਜਿਸ ਕਾਰਨ ਉਨ੍ਹਾ ਦਾ ਅਕਸ ਖਰਾਬ ਹੋਇਆ ਹੈ। ਯੁਵਰਾਜ ਦੇ ਭਰਾ ਦੇ ਵਕੀਲ ਨੇ ਕਿਹਾ ਕਿ ਹੁਣ ਅਕਾਂਕਸ਼ਾ ਨੂੰ ਬਤੌਰ ਦੋਸ਼ੀ ਕੋਰਟ ਵਿਚ ਆਉਣਾ ਹੋਵੇਗਾ। ਮਾਮਲੇ ਦੀ ਅਗਲੀ ਸੁਣਵਾਈ 20 ਦਸੰਬਰ ਨੂੰ ਹੋਵੇਗੀ। ਯੁਵਰਾਜ ਦੇ ਭਰਾ ਜ਼ੋਰਾਵਰ ਅਤੇ ਅਕਾਂਕਸ਼ਾ ਦਾ ਵਿਆਹ 27 ਫਰਵਰੀ 2014 ਨੂੰ ਹੋਇਆ ਸੀ।   ਦੋਵਾਂ ਦੇ ਵਿਚ ਅਪ੍ਰੈਲ 2015 ਤੋਂ ਤਲਾਕ ਦਾ ਕੇਸ ਚਲ ਰਿਹਾ ਹੈ। ਦੋਵੇਂ ਧਿਰਾਂ ਵਿਚ ਸਮਝੌਤੇ ਦੇ ਤਹਿਤ ਕੇਸ ਅੱਗੇ ਵਧ ਰਿਹਾ ਹੈ।

ਹੋਰ ਖਬਰਾਂ »

ਰਾਸ਼ਟਰੀ