ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਸਣੇ ਪੁੱਜਣਗੀਆਂ ਉੱਘੀਆਂ ਸ਼ਖ਼ਸੀਅਤਾਂ

ਰੱਖੜਾ, 14 ਨਵੰਬਰ (ਹਮਦਰਦ ਨਿਊਜ਼ ਸਰਵਿਸ)  : ਅਮਰੀਕਾ ਦੇ ਉੱਘੇ ਬਿਜ਼ਨਸਮੈਨ ਦਰਸ਼ਨ ਸਿੰਘ ਧਾਲੀਵਾਲ, ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਅਤੇ ਸਮਾਜ ਸੇਵੀ ਚਰਨਜੀਤ ਸਿੰਘ ਧਾਲੀਵਾਲ ਦੇ ਪਿਤਾ ਸਵ: ਸੂਬੇਦਾਰ ਕਰਤਾਰ ਸਿੰਘ ਧਾਲੀਵਾਲ ਦੀ 21ਵੀਂ ਬਰਸੀ 19 ਨਵੰਬਰ ਨੂੰ ਉਨ•ਾਂ ਦੇ ਜੱਦੀ ਪਿੰਡ ਰੱਖੜਾ ਜ਼ਿਲ•ਾ ਪਟਿਆਲਾ ਵਿਖੇ ਮਨਾਈ ਜਾ ਰਹੀ ਹੈ। ਇਸ ਮੌਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ, ਸੀਨੀਅਰ ਅਕਾਲੀ ਆਗੂਆਂ ਸਣੇ ਵੱਖ-ਵੱਖ ਸਿਆਸੀ ਪਾਰਟੀਆਂ, ਸਮਾਜ ਸੇਵੀ ਜੱਥੇਬੰਦੀਆਂ ਦੇ ਨੁਮਾਇੰਦੇ ਪੁੱਜ ਰਹੇ ਹਨ। 
ਦੱਸ ਦੇਈਏ ਕਿ ਸੂਬੇਦਾਰ ਬਾਪੂ ਕਰਤਾਰ ਸਿੰਘ ਦਾ ਜਨਮ ਪਿੰਡ ਰੱਖੜਾ (ਜ਼ਿਲ••ਾ ਪਟਿਆਲਾ) ਵਿਖੇ ਸਾਧਾਰਣ ਕਿਸਾਨ ਸ. ਵਜ਼ੀਰ ਸਿੰਘ ਦੇ ਘਰ 23 ਜੂਨ, 1914 ਨੂੰ ਹੋਇਆ ਸੀ। ਅਜੇ ਉਹ 17 ਸਾਲ ਦੀ ਭਰ ਉਮਰ ਜੁਆਨੀ ਵਿਚ ਹੀ ਸਨ ਕਿ ਫੌਜ ਵਿਚ ਭਰਤੀ ਹੋ ਗਏ। ਉਨ••ਾਂ ਨੇ ਸੰਸਾਰ ਦੀ ਦੂਜੀ ਵੱਡੀ ਜੰਗ ਵਿਚ ਹਿੱਸਾ ਲਿਆ ਤੇ ਯੁੱਧ ਵਿਚ ਬਹਾਦਰੀ ਨਾਲ ਲੜਨ ਸਦਕਾ ਸੂਬੇਦਾਰ ਦਾ ਖ਼ਿਤਾਬ ਹਾਸਲ ਕੀਤਾ। ਸ. ਕਰਤਾਰ ਸਿੰਘ ਜੀ ਦਾ ਵਿਆਹ ਮਾਤਾ ਜਸਵੰਤ ਕੌਰ ਨਾਲ 1945 ਵਿਚ ਹੋਇਆ ਅਤੇ 1952-53 ਵਿਚ ਸ. ਕਰਤਾਰ ਸਿੰਘ ਨੌਕਰੀ ਤੋਂ ਵਿਹਲੇ ਹੋ ਕੇ ਆਪਣੇ ਪਿੰਡ ਰੱਖੜਾ ਵਿਖੇ ਰਹਿਣ ਲੱਗੇ ਤੇ ਖੇਤੀਬਾੜੀ ਦੇ ਕਾਰਜ ਵਿਚ ਜੁੱਟ ਕੇ ਦਸਾਂ ਨਹੂੰਆਂ ਦੀ ਕਿਰਤ ਕਰਨ ਲੱਗੇ। ਸ. ਕਰਤਾਰ ਸਿੰਘ ਜੀ ਬੜੇ ਹੀ ਚੰਗੇ ਭਾਗਾਂ ਵਾਲੇ ਸਨ ਕਿ ਉਨ••ਾਂ ਦੇ ਘਰ ਤਿੰਨ ਹੋਣਹਾਰ ਸਪੁੱਤਰ ਪੈਦਾ ਹੋਏ, ਜਿਨ••ਾਂ ਦੇ ਨਾਂਅ ਲੜੀਵਾਰ ਸ. ਦਰਸ਼ਨ ਸਿੰਘ ਧਾਲੀਵਾਲ, ਸ. ਸੁਰਜੀਤ ਸਿੰਘ ਰੱਖੜਾ ਅਤੇ ਸ. ਚਰਨਜੀਤ ਸਿੰਘ ਧਾਲੀਵਾਲ ਹਨ। ਇਹ ਤਿੰਨ ਮਹਾਨ ਪਿਤਾ ਦੇ ਮਹਾਨ ਸਪੂਤ ਹਨ, ਜਿਨ••ਾਂ 'ਤੇ ਜਿੰਨਾਂ ਮਾਣ ਕਰੀਏ ਥੋੜ••ਾ ਹੈ। ਅੱਜ ਸ. ਦਰਸ਼ਨ ਸਿੰਘ ਧਾਲੀਵਾਲ ਦਾ ਨਾਂਅ ਅਮਰੀਕਾ 'ਚ ਚਕਮਦੇ ਸਿਤਾਰੇ ਵਾਂਗ ਰੌਸ਼ਨ ਹੈ ਤੇ ਉਹ ਅਮਰੀਕਾ 'ਚ ਪ੍ਰਸਿੱਧ ਅਤੇ ਨਾਮਵਰ ਸੱਜਣਾਂ ਵਿਚੋਂ ਇਕ ਹਨ। ਅਮਰੀਕਾ ਵਿਚ 500 ਤੋਂ ਵੱਧ ਗੈਸ ਸਟੇਸ਼ਨ ਅਤੇ ਹਜ਼ਾਰਾਂ ਹੋਰ ਗੈਸ ਸਟੇਸ਼ਨਾਂ ਨੂੰ ਤੇਲ ਸਪਲਾਈ ਕਰ ਕੇ ਸ. ਦਰਸ਼ਨ ਸਿੰਘ ਧਾਲੀਵਾਲ ਅਮਰੀਕਾ ਦੇ ਮੁੱਖ ਉਦਯੋਗਪਤੀਆਂ ਵਿਚ ਸ਼ਾਮਲ ਹਨ। ਪੰਜਾਬ ਦੇ ਸਾਬਕਾ ਜਲ ਸਪਲਾਈ ਅਤੇ ਸੈਨੀਏਸ਼ਨ ਤੇ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਪਿਛਲੇ ਸਮੇਂ ਦੌਰਾਨ ਆਪਣੀ ਉਦਾਰਤਾ ਅਤੇ ਸਮਾਜਕ ਸੇਵਾਵਾਂ ਨਾਲ ਪੰਜਾਬੀਆਂ ਨੂੰ ਮੋਹਿਆ ਹੈ। ਸ. ਸੁਰਜੀਤ ਸਿੰਘ ਰੱਖੜਾ ਪੰਜਾਬ ਸਰਕਾਰ ਵਿਚ ਕੈਬਨਿਟ ਮੰਤਰੀ ਵਜੋਂ ਵਿਚਰ ਕੇ ਸਮਾਜ ਸੇਵਾ ਤੇ ਲੋਕ ਸੇਵਾ ਵਿਚ ਨਾਮਣਾ ਖੱਟ ਕੇ ਆਪਣੇ ਪਿਤਾ ਦੇ ਦਰਸਾਏ ਮਾਰਗ 'ਤੇ ਚੱਲ ਕੇ ਉਨ••ਾਂ ਦਾ ਸੁਪਨਾ ਸਾਕਾਰ ਕਰ ਰਹੇ ਹਨ। ਬਾਪੂ ਕਰਤਾਰ ਸਿੰਘ ਜੀ ਦੇ ਤੀਜੇ ਛੋਟੇ ਸਪੁੱਤਰ ਸ. ਚਰਨਜੀਤ ਸਿੰਘ ਧਾਲੀਵਾਲ ਆਪਣੇ ਵੱਡੇ ਭਰਾ ਸ. ਦਰਸ਼ਨ ਸਿੰਘ ਧਾਲੀਵਾਲ ਦਾ ਸਮਾਜ ਸੇਵਾ ਵਿਚ ਹੱਥ ਵਟਾ ਕੇ ਮਾਣ ਮਹਿਸੂਸ ਕਰਦੇ ਹਨ। ਸ. ਚਰਨਜੀਤ ਸਿੰਘ ਨੇ ਦੇਸ਼-ਵਿਦੇਸ਼ ਦੇ ਕਾਰੋਬਾਰ ਨੂੰ ਸੰਭਾਲਣ ਦੇ ਨਾਲ ਨਾਲ ਸਮਾਜਿਕ ਖੇਤਰ ਨੂੰ ਵੀ ਤਰਜ਼ੀਹ ਦਿੱਤੀ ਹੈ।  

ਹੋਰ ਖਬਰਾਂ »

ਪੰਜਾਬ