ਪੰਜਾਬ ਨੂੰ ਸਮਰਪਿਤ ਕੀਤੀ ਜਾਵੇਗੀ ਹੱਡੀਆਂ ਦਾ ਕੈਂਸਰ ਚੈਕਅਪ ਕਰਨ ਵਾਲੀ ਪਹਿਲੀ ਬੱਸ

ਮੋਗਾ, 14 ਨਵੰਬਰ (ਹਮਦਰਦ ਨਿਊਜ਼ ਸਰਵਿਸ) : ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਦੇ ਗਲੋਬਲ ਰਾਜਦੂਤ ਕੁਲਵੰਤ ਸਿੰਘ ਧਾਲੀਵਾਲ ਵਲੋਂ ਆਪਣੀ ਸਵਰਗਵਾਸੀ ਮਾਤਾ ਸੁਖਚਰਨ ਕੌਰ ਧਾਲੀਵਾਲ ਦੀ ਯਾਦ ਵਿੱਚ ਵਿੰਡਸਰ ਗਾਰਡਨ, ਫਿਰੋਜ਼ਪੁਰ ਰੋਡ, ਮੋਗਾ ਵਿਖੇ 'ਮਾਲਵਾ ਕੈਂਸਰ ਜਾਂਚ ਕੈਂਪ' 16 ਨਵੰਬਰ ਨੂੰ ਲਗਵਾਇਆ ਜਾ ਰਿਹਾ ਹੈ। ਇਸ ਮੌਕੇ ਹੱਡੀਆਂ ਦਾ ਕੈਂਸਰ ਚੈੱਕਅੱਪ ਕਰਨ ਵਾਲੀ ਪਹਿਲੀ ਬੱਸ ਪੰਜਾਬ ਨੂੰ ਸਮਰਪਿਤ ਕੀਤੀ ਜਾਵੇਗੀ।  ਕੈਂਪ ਦੌਰਾਨ ਛਾਤੀ, ਬੱਚੇਦਾਨੀ, ਮੂੰਹ, ਗਦੂਦਾਂ ਅਤੇ ਹੱਡੀਆਂ ਦੇ ਕੈਂਸਰ ਦੀ ਜਾਂਚ ਤੋਂ ਇਲਾਵਾ ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਹੋਰ ਬਿਮਾਰੀਆਂ ਦਾ ਚੈੱਕਅਪ ਵੀ ਕੀਤਾ ਜਾਵੇਗਾ। ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ।  ਵਰਲਡ ਕੈਂਸਰ ਕੇਅਰ ਵੱਲੋਂ ਸਾਲ 2019 ਤੱਕ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚ 1500 ਮੁਫ਼ਤ ਕੈਂਪ ਲਗਾਉਣ ਦਾ ਟੀਚਾ ਹੈ।

ਹੋਰ ਖਬਰਾਂ »