ਅਮਰੀਕਾ ਨੇ ਲਸ਼ਕਰ-ਏ-ਤੋਇਬਾ ਨੂੰ ਕੀਤਾ ਹਕਾਨੀ ਨੈਟਵਰਕ ਤੋਂ ਵੱਖ

ਵਾਸ਼ਿੰਗਟਨ : 14 ਨਵੰਬਰ : (ਪੱਤਰ ਪ੍ਰੇਰਕ) : ਅਮਰੀਕੀ ਕਾਂਗਰਸ ਨੇ ਰਾਸ਼ਟਰੀ ਰੱਖਿਆ ਅਥਾਰਟੀ ਐਕਟ (ਐਨਡੀਏ 2018) ਤੋਂ ਉਸ ਪ੍ਰਾਵਧਾਨ ਨੂੰ ਹਟਾ ਦਿੱਤਾ ਹੈ, ਜਿਸ ਨੇ ਅਮਰੀਕਾ ਦੇ ਰੱਖਿਆ ਮੰਤਰੀ ਨੂੰ ਇਹ ਯਕੀਨੀ ਕਰਨ ਲਈ ਕਿਹਾ ਸੀ ਕਿ ਪਾਕਿਸਤਾਨ ਨੇ ਲਸ਼ਕਰ-ਏ- ਤੋਇਬਾ (ਐਲਈਟੀ) ਅਤੇ ਹਕਾਨੀ ਨੈਟਵਰਕ ਦੋਵਾਂ ਦੀਆਂ ਸਰਗਰਮੀਆਂ ਨੂੰ ਸੁਚੱਜੇ ਢੰਗ ਨਾਲ ਰੋਕਣ ਲਈ ਕਦਮ ਚੁੱਕੇ ਹਨ। ਪਾਕਿਸਤਾਨੀ ਅਖ਼ਬਾਰ 'ਡਾਨ' ਦੀ ਖ਼ਬਰ ਮੁਤਾਬਕ, ਨਵੇਂ ਬਿਲ 'ਚ ਇਹ ਜ਼ਰੂਰਤ ਕੇਵਲ ਹਕਾਨੀ ਨੈਟਵਰਕ ਤੱਕ ਹੀ ਸੀਮਤ ਕਰ ਦਿੱਤੀ ਸੀ, ਜਿਹੜੀ ਕਿ ਪੂਰੀ ਤਰਾਂ ਨਾਲ ਅਫ਼ਗਾਨਿਸਤਾਨ 'ਤੇ ਧਿਆਨ ਕੇਂਦਰਿਤ ਕਰਨ ਲਈ ਵਾਸ਼ਿੰਗਟਨ ਦੀ ਇੱਛਾ ਨੂੰ ਜ਼ਾਹਿਰ ਕਰਦੀ ਹੈ। ਮਤਲਬ ਇਹ ਹੈ ਕਿ ਅਮਰੀਕਾ ਦਾ ਪੂਰਾ ਧਿਆਨ ਹਕਾਨੀ ਨੈਟਵਰਕ 'ਤੇ ਹੈ, ਜਿਹੜਾ ਅਫਗਾਨਿਸਤਾਨ 'ਚ ਅਮਰੀਕੀ ਫੌਜ ਨਾਲ ਟੱਕਰ ਲੈ ਰਿਹਾ ਹੈ।
ਦੱਸ ਦੀਏ ਕਿ ਅਮਰੀਕੀ ਕਾਂਗਰਸ ਨੇ ਅਫ਼ਗਾਨਿਸਤਾਨ 'ਚ ਹਕਾਨੀ ਨੈਟਵਰਕ ਅਤੇ ਲਸ਼ਕਰ-ਏ-ਤੋਇਬਾ ਖਿਲਾਫ਼ ਚਲਾਏ ਜਾ ਰਹੇ ਅਮਰੀਕੀ ਅਭਿਆਨਾਂ ਨੂੰ ਸਮਰਥਨ ਦੇਣ ਦੇ ਇਵਜ਼ 'ਚ ਪਾਕਿਸਤਾਨ ਨੂੰ ਗੱਠਜੋੜ ਸਹਾਇਤਾ (ਸੀਐਸਐਫ਼) ਰਾਹੀਂ 70 ਕਰੋੜ ਡਾਲਰ ਦੀ ਸਹਾਇਤਾ ਰਾਸ਼ੀ ਦਿੱਤੀ ਹੈ। ਵੈਸੇ ਦੱਸ ਦੀਏ ਕਿ ਸੰਯੁਕਤ ਰਾਜ ਅਮਰੀਕਾ ਲਸ਼ਕਰ-ਏ-ਤੋਇਬਾ ਨੂੰ ਇੱਕ ਅੱਤਵਾਦੀ ਸੰਗਠਨ ਮੰਨਦਾ ਹੈ। ਉਨਾਂ ਇਹ ਵੀ ਮੰਨਿਆ ਕਿ ਇਸ ਅੱਤਵਾਦੀ ਸਮੂਹ ਦਾ ਮੁੱਖ ਨਜ਼ਰੀਆ ਕਸ਼ਮੀਰ ਹੈ, ਅਫ਼ਗਾਨਿਸਤਾਨ ਨਹੀਂ। ਪਰ ਹਕਾਨੀ ਨੈਟਵਰਕ ਨੂੰ ਲਸ਼ਕਰ-ਏ-ਤੋਇਬਾ ਨਾਲ ਜੋੜਨ ਤੋਂ ਇਹ ਸੰਕੇਤ ਜਾ ਰਿਹਾ ਸੀ ਕਿ ਅਮਰੀਕਾ ਨਾ ਕੇਵਲ ਤਾਲਿਬਾਨ ਖਿਲਾਫ਼ ਯੁੱਧ ਜਿੱਤਣ 'ਚ ਪਾਕਿਸਤਾਨ ਦੀ ਮੱਦਦ ਕਰਨਾ ਚਾਹੁੰਦਾ ਹੈ, ਸਗੋਂ ਕਸ਼ਮੀਰ 'ਤੇ ਇਸਲਾਮਾਬਾਦ ਦੀ ਸਥਿਤੀ ਨੂੰ ਵੀ ਬਦਲਣਾ ਚਾਹੁੰਦਾ ਹੈ। ਕਿਉਂਕਿ ਅਮਰੀਕਾ ਪਹਿਲਾਂ ਤੋਂ ਹੀ ਲਸ਼ਕਰ ਨੂੰ ਅੱਤਵਾਦੀ ਸੰਗਠਨ ਮੰਨਦਾ ਹੈ, ਇਸ ਲਈ ਵਾਸ਼ਿੰਗਟਨ ਲਗਾਤਾਰ ਇਸਲਾਮਾਬਾਦ ਨੂੰ ਭਾਰਤ ਉਪਰ ਹਮਲੇ ਕਰਨ ਤੋਂ ਗੁਰੇਜ਼ ਕਰਨ ਲਈ ਕਹਿੰਦਾ ਰਹੇਗਾ।

ਹੋਰ ਖਬਰਾਂ »