ਟੇਹਾਮਾ ਕਾਊਂਟੀ (ਕੈਲੇਫ਼ੋਰਨੀਆ), 15 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਕੈਲੇਫ਼ੋਰਨੀਆ ਸੂਬੇ ਵਿਚ ਇਕ ਐਲੀਮੈਂਟਰੀ ਸਕੂਲ ਸਮੇਤ ਕਈ ਥਾਵਾਂ 'ਤੇ ਹੋਈ ਗੋਲੀਬਾਰੀ ਵਿਚ ਪੰਜ ਜਣਿਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਹਮਲਾਵਰ ਵੀ ਸ਼ਾਮਲ ਹੈ ਜੋ ਪੁਲਿਸ ਨਾਲ ਮੁਕਾਬਲੇ ਵਿਚ ਮਾਰਿਆ ਗਿਆ। ਐਲੀਮੈਂਟਰੀ ਸਕੂਲ ਵਿਖੇ ਕਿਸੇ ਬੱਚੇ ਦੇ ਮਾਰੇ ਜਾਣ ਦੀ ਖ਼ਬਰ ਨਹੀਂ ਪਰ ਇਕ ਜ਼ਖ਼ਮੀ ਹੋ ਗਿਆ। ਟੇਹਾਮਾ ਕਾਊਂਟੀ ਦੀ ਪੁਲਿਸ ਨੇ ਘਟਨਾ ਪਿੱਛੇ ਦਹਿਸ਼ਤੀ ਮਕਸਦ ਹੋਣ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ।

ਹੋਰ ਖਬਰਾਂ »