ਉਜਰਤ ਦਰ ਵਧਾ ਕੇ 14 ਡਾਲਰ ਪ੍ਰਤੀ ਘੰਟਾ ਕਰਨ ਦੇ ਇਵਜ਼ ਵਿਚ ਇਕ ਫ਼ੀ ਸਦੀ ਟੈਕਸ ਛੋਟ ਮਿਲੇਗੀ


ਟੋਰਾਂਟੋ, 15 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਵਿਚ ਨਵੇਂ ਸਾਲ ਤੋਂ ਘੱਟੋ ਘੱਟ ਉਜਰਤ ਦਰ 14 ਡਾਲਰ ਪ੍ਰਤੀ ਘੰਟਾ ਹੋ ਜਾਵੇਗੀ ਅਤੇ ਇਸ ਕਾਰਨ ਕਾਰੋਬਾਰੀਆਂ 'ਤੇ ਪੈਣ ਵਾਲਾ ਆਰਥਿਕ ਬੋਝ ਘਟਾਉਣ ਲਈ ਸੂਬਾ ਸਰਕਾਰ ਨੇ ਛੋਟੇ ਕਾਰੋਬਾਰੀਆਂ ਲਈ ਕਾਰਪੋਰੇਟ ਟੈਕਸ ਦੀ ਦਰ 4.5 ਫ਼ੀ ਸਦੀ ਤੋਂ ਘਟਾ ਕੇ 3.5 ਫ਼ੀ ਸਦੀ ਕਰ ਦਿਤੀ ਹੈ। ਵਿੱਤ ਮੰਤਰੀ ਚਾਰਲਸ ਸੌਸਾ ਨੇ ਮੰਗਲਵਾਰ ਨੂੰ ਇਹ ਯੋਜਨਾ ਪੇਸ਼ ਕਰਦਿਆਂ ਕਿਹਾ, ''ਅਸੀਂ ਆਪਣੀ ਵਚਨਬੱਧਤਾ ਤੋਂ ਪਿੱਛੇ ਨਹੀਂ ਹਟਾਂਗੇ। ਉਜਰਤ ਦਰਾਂ ਵਿਚ ਵਾਧੇ ਲਈ ਹੋਰ ਉਡੀਕ ਨਹੀਂ ਕੀਤੀ ਜਾ ਸਕਦੀ।'' ਸੂਬਾ ਸਰਕਾਰ ਵੱਲੋਂ ਪਹਿਲੀ ਜਨਵਰੀ 2019 ਤੋਂ ਘੱਟੋ ਘੱਟ ਉਜਰਤ ਦਰ 15 ਡਾਲਰ ਪ੍ਰਤੀ ਘੰਟਾ ਕੀਤੇ ਜਾਣ ਦੀ ਯੋਜਨਾ ਹੈ।

ਹੋਰ ਖਬਰਾਂ »