ਲੰਡਨ, 15 ਨਵੰਬਰ (ਹ.ਬ.) : ਬਰਤਾਨੀਆ 'ਚ ਭਾਰਤੀ ਮੂਲ ਦੇ ਇਕ 30 ਸਾਲਾ ਸਟੋਰ ਮੁਲਾਜ਼ਮ ਨੂੰ ਔਰਤ ਨਾਲ ਜਬਰ ਜਨਾਹ ਦੇ ਦੋਸ਼ ਵਿਚ ਕਰੀਬ ਅੱਠ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਮਹਿਲਾ ਜਦੋਂ ਆਪਣਾ ਮੋਬਾਈਲ ਫੋਨ ਚਾਰਜ ਕਰਨ ਉਸ ਦੀ ਦੁਕਾਨ ਵਿਚ ਗਈ ਤਾਂ ਦੋਸ਼ੀ ਨੇ ਉਸ ਨਾਲ ਜਬਰ ਜਨਾਹ ਕੀਤਾ। ਸਵਪਨਿਲ ਕੁਲਾਤ ਨੇ 40 ਸਾਲਾ ਇਕ ਮਹਿਲਾ ਨੂੰ ਦੁਕਾਨ ਦੇ ਅੰਦਰ ਬੰਦ ਕਰਕੇ ਉਸ ਨੂੰ ਕੁੱਟਿਆ ਤੇ ਉਸ ਨਾਲ ਜਬਰ ਜਨਾਹ ਕੀਤਾ। ਪੁਲਿਸ ਨੇ ਦੱਸਿਆ ਕਿ ਘਟਨਾ ਇਸੇ ਸਾਲ 19 ਮਾਰਚ ਦੀ ਹੈ। ਪੀੜਤਾ ਕਿਤੇ ਜਾ ਰਹੀ ਸੀ ਰਸਤੇ ਵਿਚ ਮੋਬਾਈਲ ਚਾਰਜ ਕਰਨ ਲਈ ਉਹ ਵਿਦਿੰਗਟਨ ਦੀ ਇਕ ਦੁਕਾਨ 'ਤੇ ਗਈ ਤੇ ਉਥੇ ਕੰਮ ਕਰ ਰਹੇ ਮੁਲਾਜ਼ਮ ਕੁਲਾਤ ਨੂੰ ਬੇਨਤੀ ਕੀਤੀ ਕਿ ਉਹ ਦੁਕਾਨ ਦੇ ਅੰਦਰ ਆ ਕੇ ਕੁਝ ਦੇਰ ਲਈ ਅਪਣਾ ਮੋਬਾਈਲ ਫੋਨ ਚਾਰਜ ਕਰ ਸਕਦੀ ਹੈ।
ਗਰੇਟਰ ਮਾਨਚੈਸਟਰ ਪੁਲਿਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਉਸ ਨੇ ਅਪਣਾ ਫੋਨ ਚਾਰਜ 'ਤੇ ਲਗਾਇਆ ਜਿਸ ਤੋਂ ਬਾਅਦ ਕੁਲਾਤ ਨੇ ਦੁਕਾਨ ਅੰਦਰੋਂ ਬੰਦ ਕਰ ਲਈ ਤੇ ਕਾਫੀ ਹਮਲਾਵਰ ਸਲੂਕ ਕੀਤਾ।  ਉਸ ਨੇ ਮਹਿਲਾ ਨਾਲ ਮਾਰਕੁੱਟ ਕੀਤੀ। ਰਿਪੋਰਟਾਂ ਮੁਤਾਬਕ ਦੋਸ਼ੀ ਨੇ ਉਸ ਮਹਿਲਾ ਨੂੰ ਸਾਰੀ ਰਾਤ ਅੰਦਰ ਬੰਦ ਰੱਖ ਕੇ ਜਬਰ ਜਨਾਹ ਕੀਤਾ। ਸਵੇਰੇ ਛੱਡੇ ਜਾਣ 'ਤੇ ਉਸ ਨੇ ਔਰਤ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ।

ਹੋਰ ਖਬਰਾਂ »