ਲੰਡਨ, 15 ਨਵੰਬਰ (ਹ.ਬ.) : ਆਸਟ੍ਰੇਲੀਆ ਵਿਚ ਸਮਲਿੰਗੀ ਵਿਆਹ ਦੇ ਪੱਖ ਵਿਚ ਲੋਕਾਂ ਨੇ ਮਤਦਾਨ ਕੀਤਾ ਹੈ ਜਿਸ ਵਿਚ 61.6 ਫ਼ੀਸਦੀ ਲੋਕਾਂ ਨੇ ਸਮਲਿੰਗੀ ਵਿਆਹ ਦਾ ਸਮਰਥਨ ਕੀਤਾ ਹੈ। ਦੀ ਆਸਟ੍ਰੇਲੀਅਨ ਬਿਉਰੋ ਆਫ਼ ਸਟੈਟਿਕਸ ਦੇ ਮੁਤਾਬਕ ਸਮਲਿੰਗੀ ਵਿਆਹ ਨੂੰ ਲੈ ਕੇ ਸਰਵੇ ਕਰਾਇਆ ਗਿਆ ਜਿਸ ਵਿਚ 79.5 ਫ਼ੀਸਦੀ ਲੋਕ ਸ਼ਾਮਲ ਹੋਏ ਸੀ। ਇਸ ਦੇ ਲਈ ਸਰਕਾਰ ਨੇ 8 ਹਫ਼ਤੇ ਤੱਕ ਪੋਸਟਲ ਸਰਵੇ ਚਲਾਇਆ ਸੀ।
ਇਸ ਸਰਵੇ ਵਿਚ ਇਕ ਕਰੋੜ 27 ਲੱਖ ਲੋਕ ਸ਼ਾਮਲ ਹੋਏ ਸੀ। ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ  ਮੈਲਕਮ ਟਰਨਬੁਲ ਨੇ ਕਿਹਾ ਸੀ ਕਿ ਜੇਕਰ ਲੋਕਾਂ ਦੀ ਰਾਏ  ਸਮਲਿੰਗੀ ਵਿਆਹ ਦੇ ਪੱਖ ਵਿਚ ਆਉਂਦੀ ਹੈ ਤਾਂ ਇਸ ਸਾਲ ਦੇ ਅੰਤ ਤੱਕ ਇਸ ਨੂੰ ਕਾਨੂੰਨੀ ਮਾਨਤਾ ਦਿੱਤੀ ਜਾ ਸਕਦੀ ਹੈ। ਸਰਵੇ ਦੇ ਨਤੀਜੇ ਆਉਣ ਤੋਂ ਬਾਅਦ ਟਰਨਬੁਲ ਨੇ ਕਿਹਾ ਕਿ ਲੋਕਾਂ ਨੇ ਇਨਸਾਫ਼ ਦੇ ਪੱਖ ਵਿਚ ਸਹਿਮਤੀ ਦਿੱਤੀ ਹੈ,  ਇਹ ਸਹਿਮਤੀ ਪ੍ਰਤੀਬੱਧਤਾ ਦੇ ਲਈ ਹੈ ਅਤੇ ਅਪਣੇ ਪਿਆਰ ਦੇ ਲਈ ਹੈ। 
ਟਰਨਬੁਲ ਨੇ ਟਵੀਟ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਸਮਲਿੰਗੀ ਵਿਆਹਾਂ ਦੇ ਲਈ ਕ੍ਰਿਸਮਸ ਤੱਕ ਕਾਨੂੰਨ ਬਣ ਜਾਵੇਗਾ।  ਸਰਵੇ ਦੇ ਨਤੀਜੇ ਦੇਖਣ ਲਈ ਲੋਕ ਬੁਧਵਾਰ ਸਵੇਰ ਤੋਂ ਹੀ ਇਕੱਠੇ ਹੋਣੇ ਸ਼ੁਰੂ ਹੋ ਗਏ ਸੀ। ਸਿਡਨੀ ਦੇ ਪ੍ਰਿੰਸ ਅਲਫਰੇਡ ਪਾਰਕ 'ਚ ਜਮ੍ਹਾ ਹੋਏ ਲੋਕਾਂ ਵਿਚੋਂ ਰੈਨਬੋ ਝੰਡਾ ਚੁੱਕੇ ਇਕ ਵਿਅਕਤੀ ਨੇ ਕਿਹਾ ਕਿ ਗੇ ਅਤੇ ਲੈਸਬੀਅਨ ਆਸਟ੍ਰੇਲੀਅਨ ਦੇ ਤੌਰ 'ਤੇ ਇਹ ਸਾਡੇ ਲਈ ਮਾਣ ਵਾਲੀ ਪਲ ਹੈ। ਆਖਰਕਾਰ 'ਚ ਅਪਣੇ ਦੇਸ਼ 'ਤੇ ਮਾਣ ਕਰ ਸਕਦਾ ਹਾਂ।

ਹੋਰ ਖਬਰਾਂ »