ਨਿਊਯਾਰਕ, 15 ਨਵੰਬਰ (ਹ.ਬ.) : ਹਮੇਸ਼ਾ ਤੁਸੀਂ ਮਰੀਜ਼ਾਂ ਨੂੰ ਇਹ ਕਹਿੰਦੇ ਹੋਏ ਸੁਣਿਆ ਹੋਵੇਗਾ ਕਿ ਅੱਜ ਉਹ ਦਵਾਈ ਲੈਣਾ ਭੁੱਲ ਗਏ। ਕੁਝ ਲੋਕ ਇਸ ਗੱਲ ਨੂੰ ਲੁਕਾ ਲੈਂਦੇ ਹਨ, ਜਿਸ ਕਾਰਨ ਇਲਾਜ 'ਤੇ ਅਸਰ ਪੈਂਦਾ ਹੈ। ਹੁਣ ਇਸ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ। ਅਮਰੀਕਾ ਵਿਚ ਪਹਿਲੀ ਵਾਰ ਇੱਕ ਡਿਜੀਟਲ ਪਿਲ ਨੂੰ ਮਾਨਤਾ ਦਿੱਤੀ ਗਈ ਹੈ। ਜਿਸ ਨਾਲ ਇੱਕ ਸੈਂਸਰ ਜੁੜਿਆ ਹੁੰਦਾ ਹੈ। ਇਸ ਡਿਵਾਈਸ ਨਾਲ ਡਾਕਟਰ ਨੂੰ ਪਤਾ ਚਲ ਜਾਵੇਗਾ ਕਿ ਤੁਸੀਂ ਕਦੋਂ ਅਤੇ ਕਿਹੜੀ ਦਵਾਈ ਲਈ ਹੈ। ਦਰਅਸਲ, ਮਰੀਜ਼ ਦੀ ਬਿਮਾਰੀ ਦੇ ਹਿਸਾਬ ਨਾਲ ਡਾਕਟਰ ਦਵਾਈ ਦਾ ਡੋਜ਼ ਤਿਆਰ ਕਰਦੇ ਹਨ ਅਤੇ ਜੇਕਰ ਸਹੀ ਦਵਾਈ, ਸਹੀ ਸਮੇਂ 'ਤੇ ਨਹੀਂ ਲਈ ਗਈ ਤਾਂ ਮੁਸ਼ਕਲ ਵੱਧ ਜਾਂਦੀ ਹੈ।
ਸੋਮਵਾਰ ਨੂੰ ਫੂਡ ਐਂਡ ਡਰੱਗ ਐਡਮਨਿਸਟਰੇਸ਼ਨ ਨੇ ਇਸ ਡਿਵਾਈਸ 'ਤੇ ਮੋਹਰ ਲਗਾ ਦਿੱਤੀ। ਖ਼ਾਸ ਗੱਲ ਇਹ ਹੈ ਕਿ ਇਹ ਸਮੱਸਿਆ ਕਿਸੇ ਇਕ ਦੇਸ਼ ਦੀ ਨਹੀਂ ਹੈ। ਲੱਖਾਂ ਮਰੀਜ਼ਾਂ ਦੇ ਨਾਲ ਅਜਿਹੀ ਸਮੱਸਿਆ ਦੇਖਣ ਨੂੰ ਮਿਲਦੀ ਹੈ ਕਿ ਉਹ ਹਮੇਸ਼ਾ ਡਾਕਟਰ ਦੇ ਅਨੁਸਾਰ ਦਵਾਈ ਨਹੀ ਲੈਂ ਪਾਉਂਦਾ ਹੈ।
ਯੂਨੀਵਰਸਿਟੀ ਆਫ਼ ਪਿਟਸਬਰਗ ਮੈਡੀਕਲ ਸੈਂਟਰ ਦੇ ਹੈਲਥ ਪਲਾਨ ਡਿਵੀਜ਼ਨ ਦੇ ਚੀਫ਼ ਮੈਡੀਕਲ ਅਫ਼ਸਰ ਡਾ. ਵਿਲੀਅਮ ਨੇ ਕਿਹਾ ਕਿ ਹਰ ਮਰੀਜ਼ ਦੇ ਹਿਸਾਬ ਨਾਲ ਦਵਾਈ ਅਤੇ ਲਾਈਫਸਟਾਈਲ ਅਪਣਾਉਣ ਲਈ ਕਿਹਾ ਜਾਂਦਾ ਹੈ ਪਰ ਜੇਕਰ  ਉਹ ਉਸ ਤਰ੍ਹਾਂ ਨਹੀਂ ਕਰਦਾ ਹੈ ਤਾਂ ਮਰੀਜ ਦੀ ਮੁਸ਼ਕਲ ਵਧ ਸਕਦੀ ਹੈ ਅਤੇ ਖ਼ਰਚਾ ਵੀ ਵੱਧ ਜਾਂਦਾ ਹੈ। ਗੌਰਤਲਬ ਹੈ ਕਿ ਡਿਜੀਟਲ ਟੂਲ ਵਿਚ ਐਪਲੀਕੇਸ਼ਨ ਦੇ ਇਸਤੇਮਾਲ ਦੇ ਨਾਲ ਘੜੀ ਦੀ ਤਰ੍ਹਾਂ ਪਹਿਨਣ ਦੀ ਵੀ ਜ਼ਰੂਰਤ ਪੈਂਦੀ ਹੈ। ਕੁਝ ਮਾਹਰਾਂ ਦਾ ਕਹਿਣਾ ਹੈ ਕਿ ਇਸ ਡਿਵਾਈਸ ਨਾਲ ਬਜ਼ੁਰਗਾਂ ਨੂੰ ਫਾਇਦਾ ਹੋਵੇਗਾ ਜਿਨ੍ਹਾਂ ਦੇ ਲਈ ਸਹੀ ਸਮੇਂ 'ਤੇ ਦਵਾਈ ਲੈਣੀ ਕਾਫੀ ਜ਼ਰੂਰੀ ਹੁੰਦੀ ਹੈ। ਜਿਵੇਂ ਟੀਬੀ ਦੇ ਮਰੀਜ਼ਾਂ ਦੇ ਲਈ ਨਰਸਾਂ ਨੂੰ ਇਹ ਦੇਖਣਾ ਪੈਂਦਾ ਹੈ ਕਿ ਦਵਾਈ ਸਹੀ ਸਮੇਂ 'ਤੇ ਲਈ ਜਾ ਰਹੀ ਹੈ ਜਾਂ ਨਹੀਂ। 

ਚੀਨ 'ਚ ਗ੍ਰਿਫ਼ਤਾਰ ਖਿਡਾਰੀ ਛੇਤੀ ਪਰਤਣਗੇ ਅਮਰੀਕਾ : ਟਰੰਪ
ਏਅਰਫੋਰਸ ਵਨ, 15 ਨਵੰਬਰ (ਹ.ਬ.) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਅਪਣੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਨੂੰ ਦੁਕਾਨ ਵਿਚ ਚੋਰੀ ਦੇ ਦੋਸ਼ ਵਿਚ ਚੀਨ ਵਿਚ ਗ੍ਰਿਫ਼ਤਾਰ ਇਕ ਅਮਰੀਕੀ ਕਾਲਜ ਦੇ ਤਿੰਨ ਬਾਸਕਿਟਬਾਲ ਖਿਡਾਰੀਆਂ ਦੇ ਮਾਮਲੇ ਵਿਚ ਨਿੱਜੀ ਤੌਰ 'ਤੇ ਦਖ਼ਲ ਦੇਣ ਲਈ ਕਿਹਾ ਹੈ। 
ਅਮਰੀਕੀ ਰਾਸ਼ਟਰਪਤੀ ਨੇ ਉਮੀਦ ਜਤਾਈ ਕਿ ਖਿਡਾਰੀਆਂ ਨੂੰ ਛੇਤੀ ਹੀ ਵਾਪਸ ਘਰ ਭੇਜਿਆ ਜਾਵੇਗਾ। ਟਰੰਪ ਨੇ ਪੱਤਰਕਾਰਾਂ ਨੂੰ ਕਿਹਾ ਕਿ ਪਿਛਲੇ ਹਫ਼ਤੇ ਬੀਜਿੰਗ ਦੀ ਅਪਣੀ ਦੋ ਦਿਨ ਦੀ ਯਾਤਰਾ ਦੌਰਾਨ ਜਿਨਪਿੰਗ ਨਾਲ ਗੱਲਬਾਤ ਵਿਚ ਉਨ੍ਹਾਂ ਨੇ ਇਹ ਮੁੱਦਾ ਚੁੱਕਿਆ।  ਪੰਜ ਏਸ਼ੀਆਈ ਦੇਸ਼ਾਂ ਦੀ ਯਾਤਰਾ ਦੀ ਸਮਾਪਤੀ 'ਤੇ ਫਿਲੀਪੀਨ ਵਿਚ ਏਅਰਫੋਰਸ ਵਨ ਵਿਚ ਬੈਠਣ ਤੋਂ ਬਾਅਦ ਟਰੰਪ ਨੇ ਪੱਤਰਕਾਰਾਂ ਨੂੰ ਕਿਹਾ ਕਿ ਚੀਨ ਦੇ ਅਧਿਕਾਰੀ ਇਸ ਮੁੱਦੇ 'ਤੇ ਕੰਮ ਕਰ ਰਹੇ ਹਨ। ਸਟੋਰ ਤੋਂ ਚੋਰੀ ਕਰਨ ਦੇ ਸ਼ੱਕ ਵਿਚ ਇਨ੍ਹਾਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਬਾਅਦ ਵਿਚ ਜ਼ਮਾਨਤ 'ਤੇ ਛੱਡ  ਦਿੱਤਾ ਗਿਆ ਸੀ। ਉਨ੍ਹਾਂ ਨੂੰ ਹਾਂਗਝਾਊ ਵਿਚ ਹੀ ਰਹਿਣ ਲਈ ਕਿਹਾ ਗਿਆ ਹੈ। ਯੂਐਸ ਸਪੋਰਟਸ ਨੈਟਵਰਕ ਨੇ ਸੂਤਰਾਂ ਦੇ ਹਵਾਲੇ ਤੋਂ ਕਿਹਾ ਕਿ ਅਧਿਕਾਰੀਆਂ ਦੇ ਕੋਲ ਕਥਿਤ ਅਪਰਾਧਾਂ ਦਾ ਫੁਟੇਜ ਹੈ। 

ਹੋਰ ਖਬਰਾਂ »