ਪੈਰਿਸ, 15 ਨਵੰਬਰ (ਹ.ਬ.) : ਪਿਛਲੇ ਕੁਝ ਸਮੇਂ ਤੋਂ ਪੱਛਮੀ ਦੇਸ਼ ਅੱਤਵਾਦ ਦਾ ਕੇਂਦਰ ਬਣਦੇ ਦਿਖ ਰਹੇ ਹਨ। ਅਮਰੀਕਾ ਤੋਂ ਇਲਾਵਾ ਫਰਾਂਸ, ਜਰਮਨੀ ਅਤੇ ਇੰਗਲੈਂਡ ਵਿਚ ਲਗਾਤਾਰ ਅੱਤਵਾਦੀ ਘਟਨਾਵਾਂ ਹੋ ਰਹੀਆਂ ਹਨ। ਖ਼ਾਸ ਤੌਰ 'ਤੇ ਦੋ ਸਾਲ ਪਹਿਲਾਂ ਨਵੰਬਰ 'ਚ ਪੈਰਿਸ ਵਿਚ ਹੋਏ ਹਮਲੇ ਨੂੰ ਕੌਣ ਭੁੱਲ ਸਕਦਾ ਹੈ। ਜਦ 130 ਲੋਕਾਂ ਨੂੰ ਅੱਤਵਾਦ ਦਾ ਸ਼ਿਕਾਰ ਹੋਣਾ ਪਿਆ ਅਤੇ 350 ਤੋਂ ਜ਼ਿਆਦਾ ਲੋਕ ਇਸ ਹਮਲੇ ਵਿਚ ਜ਼ਖਮੀ ਹੋਏ। ਇਸ ਅੱਤਵਾਦੀ ਘਟਨਾ ਕਾਰਨ ਪੂਰੀ ਦੁਨੀਆ ਸਦਮੇ ਵਿਚ ਸੀ।
ਇਸ ਘਟਨਾ ਤੋਂ ਬਾਅਦ ਫਰਾਂਸ ਨੇ ਅੱਤਵਾਦੀਆਂ ਕੋਲੋਂ ਬਦਲਾ ਲੈਣ ਦੀ ਠਾਣੀ ਸੀ ਅਤੇ ਇਸ ਨੂੰ ਰਣਨੀਤੀ ਤਹਿਤ ਹੀ ਆਈਐਸ ਦੇ ਠਿਕਾਣਿਆਂ 'ਤੇ ਹਵਾਈ ਹਮਲੇ ਕੀਤੇ ਗਏ। ਸਿਰਫ ਹਵਾਈ ਹਮਲੇ ਹੀ ਨਹੀਂ ਇਸ ਅੱਤਵਾਦੀ ਹਮਲੇ ਤੋਂ ਬਾਅਦ ਹੀ ਫਰਾਂਸ ਨੇ ਦੇਸ਼ ਦੀ ਮਸਜਿਦਾਂ ਵਿਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਸੀ।
ਪੈਰਿਸ ਹਮਲੇ ਤੋਂ ਬਾਅਦ ਹੁਣ ਤੱਕ 200 ਤੋਂ ਜ਼ਿਆਦਾ ਮਸਜਿਦਾਂ ਵਿਚ ਛਾਪੇਮਾਰੀ ਕੀਤੀ ਗਈ। ਇਸੇ ਦੌਰਾਨ ਫਰੈਂਚ ਪੁਲਿਸ ਨੂੰ ਅਜਿਹਾ ਕੁਝ ਮਿਲਿਆ ਕਿ ਜਿਸ ਨੇ ਉਸ ਦੇ ਹੋਸ਼ ਉਡਾ ਦਿੱਤੇ। ਇਕ ਮਸਜਿਦ ਦੀ ਤਲਾਸ਼ੀ ਦੌਰਾਨ ਪੁਲਿਸ ਨੂੰ ਏਕੇ 47 ਦੀ ਗੋਲੀਆਂ ਦੇ ਨਾਲ ਆਈਐਸ ਨਾਲ ਜੁੜੇ  ਵੀਡੀਓ ਵੀ ਮਿਲੇ। ਇਸ ਦਸਤਾਵੇਜ਼ ਵਿਚ ਫਰਾਂਸ ਦੇ ਅੰਦਰ ਕਿਵੇਂ ਅੱਤਵਾਦ ਫੈਲਾਉਣਾ ਹੈ ਅਤੇ ਕਿਵੇਂ ਲੋਕਾਂ ਨੂੰ ਜੇਹਾਦ ਦੇ ਲਈ ਤਿਆਰ ਕਰਨਾ ਹੈ। ਇਸ ਦੀ ਪੂਰੀ ਜਾਣਕਾਰੀ ਦਿੱਤੀ ਗਈ ਸੀ।
ਪੁਲਿਸ ਨੂੰ ਇੱਥੇ ਉਨ੍ਹਾਂ ਅੱਤਵਾਦੀਆਂ ਨਾਲ ਜੁੜੀ ਆਡੀਓ ਰਿਕਾਰਡਿੰਗ ਵੀ ਮਿਲੀ ਜੋ ਜੇਹਾਦ ਦੇ ਨਾਂ 'ਤੇ ਲੜਦੇ ਹੋਏ ਮਾਰੇ ਗਏ ਹਨ।  ਇਸ ਛਾਪੇਮਾਰੀ ਦੌਰਾਨ ਪੁਲਿਸ ਨੇ 230 ਤੋਂ ਜ਼ਿਆਦਾ ਮੁਸਲਮਾਨਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ 2300 ਤੋਂ ਜ਼ਿਆਦਾ ਘਰਾਂ ਵਿਚ ਛਾਪਾ ਮਾਰਿਆ। ਇਸ ਦੌਰਾਨ ਪੁਲਿਸ ਨੂੰ 300 ਤੋਂ ਜ਼ਿਆਦਾ ਹਥਿਆਰ ਵੀ ਮਿਲੇ। ਜਿਨ੍ਹਾਂ ਲੁਕਾ ਕੇ ਰੱਖਿਆ ਗਿਆ ਸੀ। ਫਰਾਂਸ ਦੇ  ਅੰਦਰੂਨੀ ਮੰਤਰੀ ਬਰਨਾਲਡ ਨੇ ਕਿਹਾ ਕਿ ਪਿਛਲੇ 15 ਦਿਨਾਂ ਵਿਚ ਅਸੀਂ ਯੁੱਧ ਵਿਚ ਇਸਤੇਮਾਲ ਕੀਤੇ ਜਾਣ ਵਾਲੇ ਹਥਿਆਰ ਫੜੇ ਹਨ ਜੋ ਪਹਿਲਾਂ ਸਾਲ ਭਰ ਵਿਚ ਫੜੇ ਜਾਂਦੇ ਸੀ। ਇੰਨਾ ਹੀ ਨਹੀਂ ਮੰਤਰੀ ਨੇ ਕਿਹਾ ਕਿ ਕੁਝ ਲੋਕ ਧਰਮ ਦੀ ਆੜ ਵਿਚ ਅਪਣੀ ਅਸਲੀ ਪਛਾਣ ਲੁਕਾ ਰਹੇ ਹਨ। ਅਜਿਹੇ ਵਿਚ ਅਪਣੀ ਪਛਾਣ ਲੁਕਾਉਣ ਵਿਚ ਕਿਸੇ ਪਵਿੱਤਰ ਜਗ੍ਹਾ ਤੋਂ ਬਿਹਤਰ ਕੋਈ ਜਗ੍ਹਾ ਨਹੀਂ ਹੋ ਸਕਦੀ ਹੈ।

ਹੋਰ ਖਬਰਾਂ »