ਨਵੀਂ ਦਿੱਲੀ, 15 ਨਵੰਬਰ (ਹ.ਬ.) : ਜਿੰਦਰ ਮਾਹਲ ਨੇ ਡਬਲਿਊਡਬਲਿਊਈ ਦੇ ਸਾਬਕਾ ਵਰਲਡ ਚੈਂਪੀਅਨ ਟ੍ਰਿਪਲ ਐਚ ਦੇ ਲਾਈਵ ਈਵੈਂਟਸ ਦੇ ਲਈ ਚੈਲੰਜ ਨੂੰ ਸਵੀਕਾਰ ਕਰ ਲਿਆ ਹੈ। ਇਨ੍ਹਾਂ ਦੋਵਾਂ ਦੇ ਵਿਚ ਨੌਂ ਦਸੰਬਰ ਨੂੰ ਦਿੱਲੀ ਵਿਚ ਮੁਕਾਬਲਾ ਹੋਵੇਗਾ। ਟ੍ਰਿਪਲ ਐਚ ਨੇ ਜਿੰਦਰ ਮਾਹਲ ਨੂੰ ਚੈਲੰਜ ਦਿੰਦੇ ਹੋਏ ਲਿਖਿਆ ਸੀ 'ਜਿੰਦਰ ਮਾਹਲ.. ਮੇਰੇ ਕੋਲ ਤੁਹਾਡੇ ਲਈ ਸਿਰਫ ਇੱਕ ਹੀ ਸਵਾਲ ਹੈ...'। ਇਸ ਚੈਲੰਜ 'ਤੇ ਜਿੰਦਰ ਨੇ ਕਿਹਾ ਕਿ ਮੇਰੇ ਲਈ ਟ੍ਰਿਪਲ ਐਚ ਦੇ ਖ਼ਿਲਾਫ਼ ਲੜਨਾ ਕਿਸੇ ਮਾਣ ਨਾਲੋਂ ਘੱਟ ਨਹੀਂ ਹੈ ਪਰ ਮੈਂ ਉਨ੍ਹਾਂ ਦੀ ਹਾਲਤ ਬੁਰੀ ਕਰ ਦੇਵਾਂਗਾ ਕਿਉਂਕਿ ਮੈਨੂੰ ਭਾਰਤ ਵਿਚ ਅਪਣੇ ਲੋਕਾਂ ਦਾ ਸਮਰਥਨ ਮਿਲੇਗਾ। 
 

ਹੋਰ ਖਬਰਾਂ »