ਚੰਡੀਗੜ੍ਹ, 20 ਨਵੰਬਰ (ਹ.ਬ.) : ਸੂਰਜਮੁਖੀ ਦੇ ਬੀਜ  ਸਿਹਤ ਦੇ ਲਈ ਬੇਹੱਦ ਫਾਇਦੇਬੰਦ ਹੁੰਦੇ ਹਨ।  ਬੀਜ ਵਿਚ ਜ਼ਰੂਰੀ ਫੈਟੀ ਐਸਿਡ, ਵਿਟਾਮਿਨ ਅਤੇ ਮਿਨਰਲ ਹੁੰਦੇ ਹਨ, ਜੋ ਸਾਡੇ ਸਰੀਰ ਦੇ ਲਈ ਬੇਹੱਦ ਮਹੱਤਵਪੂਰਣ ਹੁੰਦੇ ਹਨ ਅਤੇ ਇਸ ਲਈ ਇਨ੍ਹਾਂ ਕਿਸੇ ਨਾ ਕਿਸੇ ਰੂਪ ਵਿਚ ਆਹਾਰ ਵਿਚ ਸ਼ਾਮਲ ਕਰਨਾ ਜ਼ਰੂਰੀ ਹੈ। ਆਓ, ਸੂਰਜਮੁਖੀ ਦੇ ਬੀਜਾਂ ਨਾਲ ਮਿਲਣ ਵਾਲੇ ਸਿਹਤ ਲਾਭਾਂ ਦੇ ਬਾਰੇ ਵਿਚ ਜਾਣਦੇ ਹਾਂ।
ਸੂਰਜਮੁਖੀ ਦੇ ਬੀਜ ਵਿਚ ਫਾਈਬਰ ਵੀ ਭਰਪੂਰਾ ਮਾਤਰਾ ਵਿਚ ਹੁੰਦੀ ਹੈ। ਇਸ ਨੂੰ ਖਾਣ ਨਾਲ ਕਬਜ਼ ਤੋਂ ਰਾਹਤ ਮਿਲਦੀ ਹੈ। ਇਨ੍ਹਾਂ ਚੀਜ਼ਾਂ ਵਿਚ ਵਿਟਾਮਿਨ ਸੀ ਅਤੇ ਈ ਹੁੰਦਾ ਹੈ ਜੋ ਦਿਲ ਦੀ ਬਿਮਾਰੀਆਂ ਤੋਂ ਬਚਾਅ ਰੱਖਣ ਦਾ ਕੰਮ ਕਰਦਾ ਹੈ। ਵਿਟਾਮਿਨ ਈ ਕੋਲੈਸਟਰੋਲ ਨੂੰ ਕੰਟਰੋਲ ਕਰਦਾ ਹੈ ਜਿਸ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਘੱਟ ਹੁੰਦਾ ਹੈ। ਸੂਰਜਮੁਖੀ ਦੇ ਬੀਜਾਂ ਵਿਚ ਮੋਨੋ ਅਤੇ ਪੋਲੀਸੈਚਿਉਦਰੇਟਡ ਫੈਟਸ ਹੁੰਦੇ ਹਨ, ਜੋ ਕਿ ਇੱਕ ਚੰਗੇ ਫੈਟ ਮੰਨੇ ਜਾਂਦੇ ਹਨ। ਇਹ ਖਰਾਬ ਕੋਲੈਸਟਰੋਲ ਨੂੰ ਘਟਾਉਣ ਦਾ ਕੰਮ ਕਰਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਵਿਚ ਢੇਰ ਸਾਰਾ ਫਾਈਬਰ ਵੀ ਹੁੰਦਾ ਹੈ ਜੋ ਕੋਲੈਸਟਰੋਲ ਨੂੰ ਘਟਾਉਂਦਾ ਹੈ। 
ਸੂਰਜਮੁਖੀ ਦੇ ਬੀਜਾਂ ਵਿਚ ਮੈਗਨੀਸ਼ਿਅਮ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਇਸ ਨੂੰ ਖਾਣ ਨਾਲ ਹੱਡੀਆਂ ਵਿਚ ਮਜ਼ਬੂਤੀ ਅਤੇ ਲਚਕੀਲਾਪਣ ਆਉਂਦਾ ਹੈ। ਗਠੀਆ ਰੋਗ ਦੇ ਲਈ ਇਹ ਬਹੁਤ ਲਾਭਕਾਰੀ ਹੈ। ਬੀਜ ਕੈਂਸਰ ਦੀ ਰੋਕਥਾਮ ਦਾ ਵੀ ਕੰਮ ਕਰਦੇ ਹਨ। ਇਸ ਦੇ ਐਂਟੀਆਕਸੀਡੈਂਟ ਗੁਣ ਸਿਹਤ ਦੇ ਲਈ ਬਹੁਤ ਫਾਇਦੇਬੰਦ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.