ਸਿਓਲ, 20 ਨਵੰਬਰ (ਹ.ਬ.) : ਕੌਮਾਂਤਰੀ ਭਾਈਚਾਰੇ ਦੇ ਦਬਾਅ ਦੇ ਬਾਵਜੂਦ ਲਗਾਤਾਰ ਮਿਜ਼ਾਈਲ ਪ੍ਰੀਖਣ ਕਰਨ ਵਾਲੇ ਉਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੀ ਸਿਹਤ ਖਰਾਬ ਦੱਸੀ ਜਾ ਰਹੀ ਹੈ। ਦਰਅਸਲ, ਮੀਡੀਆ ਰਿਪੋਰਟਾਂ ਮੁਤਾਬਕ ਉਤਰ ਕੋਰੀਆ ਨੇ ਬੀਤੇ ਦੋ ਮਹੀਨੇ ਵਿਚ ਕੋਈ ਵੀ ਬੈਲੀਸਟਿਕ ਮਿਜ਼ਾਈਲ ਲਾਂਚ ਨਹੀਂ ਕੀਤੀ ਹੈ। ਜਿਸ ਕਾਰਨ ਉਹ ਇਸ ਨੇਤਾ ਦੀ ਸਿਹਤ ਨੂੰ ਲੈ ਕੇ ਕਿਆਸ ਲਗਾਏ ਜਾਣੇ ਸ਼ੁਰੂ ਹੋ ਚੁੱਕੇ ਹਨ।
ਡੇਲੀ ਸਟਾਰ ਮੁਤਾਬਕ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਨਾਲ ਲਗਾਤਾਰ ਜ਼ੁਬਾਨੀ ਜੰਗ ਕਰਨ, ਦੋ ਵਾਰ ਜਾਪਾਨ ਦੇ ਉਪਰ ਤੋਂ ਮਿਜ਼ਾਈਲ ਲਾਂਚ ਕਰਨ ਅਤੇ ਅਪਣੇ ਪਰਮਾਣੂ ਹਥਿਆਰ ਪ੍ਰੋਗਰਾਮ ਨੂੰ ਤੇਜ਼ੀ ਨਾਲ ਵਧਾਉਣ ਵਾਲੇ ਕਿਮ ਜੋਂਗ ਨੇ ਬੀਤੇ 60 ਦਿਨਾਂ ਤੋਂ ਚੁੱਪ ਵੱਟ ਰੱਖੀ ਹੈ। ਹਾਲ ਦੀ ਤਸਵੀਰਾਂ ਵਿਚ ਸਾਫ ਦਿਖਦਾ ਹੈ ਕਿ ਕਿਮ ਦਾ ਵਜ਼ਨ ਮੁੜ ਵਧ ਗਿਆ ਹੈ ਅਤੇ ਉਨ੍ਹਾਂ ਚਲਣਾ ਫਿਰਨਾ ਮੁਸ਼ਕਲ ਹੋ ਗਿਆ ਹੈ। ਹਾਲ ਹੀ ਵਿਚ ਜਦ 33 ਸਾਲ ਦੇ ਕਿਮ ਅਪਣੀ ਪਤਨੀ ਦੇ ਨਾਲ ਕੌਸਮੈਟਿਕ ਫੈਕਟਰੀ ਪੁੱਜੇ ਸੀ ਤਾਂ ਉਹ ਠੀਕ ਤਰ੍ਹਾਂ ਚਲ ਨਹੀਂ ਪਾ ਰਹੇ ਸੀ ਅਤੇ ਉਨ੍ਹਾਂ ਵਾਰ ਵਾਰ ਫੋਲਡਿੰਗ ਚੇਅਰ ਦੀ ਜ਼ਰੂਰਤ ਪੈ ਰਹੀ ਸੀ। ਇਸ ਤੋਂ ਇਲਾਵਾ ਜਦ ਕਿਮ ਫੈਕਟਰੀ ਪੁੱਜੇ ਤਾਂ ਉਹ ਗਰਮੀ ਨਾਲ ਲਥਪਥ ਹੋ ਗਏ। ਡੇਲੀ ਸਟਾਰ ਦਾ ਦਾਅਵਾ ਹੈ ਕਿ ਕਿਮ ਜੋਂਗ ਗਠੀਆ, ਡਾਇਬਟੀਜ਼, ਦਿਲ ਦੀ ਬਿਮਾਰੀ ਅਤੇ ਹਾਈਪਰਟੈਂਸ਼ਨ ਨਾਲ ਜੂਝ ਰਹੇ ਹਨ। ਤਿੰਨ ਸਾਲ ਪਹਿਲਾਂ ਕੁਝ ਜਾਸੂਸਾਂ ਦੁਆਰਾ ਤਿਆਰ ਕੀਤੀ ਗਈ ਰਿਪੋਰਟ ਵਿਚ ਵੀ ਦਾਅਵਾ ਕੀਤਾ ਗਿਆ ਕਿ ਉਤਰ ਕੋਰੀਆ ਦਾ ਨੇਤਾ ਬਣਨ ਤੋਂ ਬਾਅਦ ਕਿਮ ਦਾ 40 ਕਿਲੋ ਵਜ਼ਨ ਵਧ ਗਿਆ ਹੈ। ਸਾਲ 2011 ਵਿਚ ਕਿਮ ਜੋਂਗ ਇਲ ਨੂੰ ਦਿਲ ਦਾ ਦੌਰਾ ਪੈਣ ਕਾਰਨ  ਦੇਹਾਂਤ ਹੋਣ ਤੋਂ ਬਾਅਦ ਉਨ੍ਹਾਂ ਦੇ ਬੇਟੇ ਕਿਮ ਜੋਂਗ ਉਨ ਨੂੰ ਦੇਸ਼ ਦੀ ਸੱਤਾ ਦਿੱਤੀ ਗਈ ਸੀ। ਤਦ ਤੋਂ ਦੱਖਣੀ ਕੋਰੀਆਈ ਏਜੰਸੀਆਂ ਦਾਅਵਾ ਕਰਦੀਆਂ ਹਨ ਕਿ ਕਿਮ ਜੌਂਗ ਉਨ ਨੀਂਦ ਦੀ ਬਿਮਾਰੀ ਨਾਲ ਜੂਝ ਰਹੇ ਹਨ।

ਹੋਰ ਖਬਰਾਂ »