ਜੋਹਾਨਸਬਰਗ, 20 ਨਵੰਬਰ (ਹ.ਬ.) : ਦੱਖਣੀ ਅਫ਼ਰੀਕਾ ਵਿਚ ਭਾਰਤ ਦੇ ਮਹਾਵਣਜ ਦੂਤ ਦੀ ਡਰਬਨ ਸਥਿਤ ਸਰਕਾਰੀ ਕੋਠੀ 'ਤੇ ਅੱਠ ਹਥਿਆਰਬੰਦ ਲੁਟੇਰਿਆਂ ਨੇ ਲੁੱਟਮਾਰ ਕੀਤੀ। ਉਨ੍ਹਾਂ ਨੇ ਬੰਦੂਕਾਂ ਦਿਖਾ ਕੇ ਪਤਨੀ ਅਤੇ ਬੱਚਿਆਂ ਤੇ ਘਰੇਲੂ ਸਟਾਫ਼ ਤੇ ਘਰ ਪੜ੍ਹਾਉਣ  ਆਏ ਅਧਿਆਪਕ ਨੂੰ ਵੀ ਬੰਦੀ ਬਣਾਈ ਰੱਖਿਆ। ਇਸ ਵਾਰਦਾਤ 'ਤੇ ਰੋਸ ਪ੍ਰਗਟ ਕਰਦੇ ਹੋਏ ਭਾਰਤ ਨੇ ਦੱਖਣੀ ਅਫ਼ਰੀਕਾ ਨੂੰ ਵਿਆਨਾ ਸੰਮੇਲਨ ਤਹਿਤ ਰਾਜਨੀਤਕ ਸਟਾਫ਼ ਤੇ ਉਨ੍ਹਾਂ ਦੀ ਜਾਇਦਾਦ ਦੀ ਰਾਖੀ ਕਰਨ ਦੀ ਜ਼ਿੰਮੇਵਾਰੀ ਯਾਦ ਦਿਵਾਈ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸ਼ਸ਼ਾਂਕ ਵਿਕਰਮ ਨਾਲ ਫੋਨ 'ਤੇ ਗੱਲਬਾਤ ਕਰਕੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਦਾ ਹਾਲਚਾਲ ਜਾਣਿਆ। ਅਫ਼ਰੀਕੀ ਲੁਟੇਰਿਆਂ ਨੇ ਸ਼ਸ਼ਾਂਕ ਵਿਕਰਮ ਦੇ ਪੰਜ ਸਾਲਾ ਪੁੱਤਰ 'ਤੇ ਬੰਦੂਕ ਤਾਣੀ ਹੋਈ ਸੀ। ਲੁਟੇਰੇ ਮੁੱਖ ਦਰਵਾਜ਼ਾ ਤੋੜਦੇ ਹੋਏ ਸਰਕਾਰੀ ਕੋਠੀ ਵਿਚ ਦਾਖ਼ਲ ਹੋ ਗਏ ਤੇ ਰਾਹ ਵਿਚ ਆਏ Îਇਕ ਗਾਰਡ 'ਤੇ ਵੀ ਉਨ੍ਹਾਂ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਪੂਰੀ ਇਮਾਰਤ ਨੂੰ ਤਹਿਸ ਨਹਿਸ ਕਰ ਦਿੱਤੀ। ਲੁਟੇਰਿਆਂ ਨੇ ਮੇਘਾ ਸਿੰਘ ਨੂੰ ਘੇਰ ਕੇ ਉਨ੍ਹਾਂ ਤੋਂ ਸੇਫ ਦੀ ਜਾਣਕਾਰੀ ਮੰਗੀ ਜੋ ਉਨ੍ਹਾਂ ਦੇ ਘਰ ਨਹੀਂ ਸੀ। ਮੌਕਾ ਵੇਖ ਕੇ ਮੇਘਾ ਅਪਣੇ ਵੱਡੇ ਪੁੱਤਰ ਨਾਲ ਬੈਡਰੂਮ ਵਿਚ ਭੱਜ ਗਈ ਤੇ ਸੁਰੱਖਿਆ ਅਲਾਰਮ ਵਜਾ ਦਿੱਤਾ।  ਇਸ ਨਾਲ ਉਨ੍ਹਾਂ ਦੇ ਪਤੀ ਸ਼ਸ਼ਾਂਕ ਨੂੰ ਹਮਲੇ ਦੀ ਖ਼ਬਰ ਮਲਿ ਗਈ। ਰਿਪੋਰਟ ਮੁਤਾਬਕ ਵਿਕਰਮ ਤੁਰੰਤ ਘਰ ਰਵਾਨਾ ਹੋ ਗਏ। ਉਹ ਸੁਰੱਖਿਆ ਅਧਿਕਾਰਾਂ ਦੇ ਪੁੱਜਣ ਤੋਂ ਪਹਿਲਾਂ ਹੀ ਘਰ ਪੁੱਜ ਗਏ।  ਹਾਲਾਂਕਿ ਇਸ ਦੌਰਾਨ ਕਿਸੇ ਨੂੰ ਵੀ ਸਰੀਰਕ ਸੱਟ ਨਹੀਂ ਲੱਗੀ। ਬੰਧਕ ਬਣਾਏ ਗਏ ਸਾਰੇ ਲੋਕ ਠੀਕ ਹਨ ਪਰ ਅਜੇ ਵੀ ਡਰੇ ਹੋਏ ਹਨ। ਭਾਰਤੀ ਮੂਲ ਦੇ ਅੱਠ ਲੋਕ ਡਰਬਨ ਵਿਚ ਰਹਿੰਦੇ ਹਨ।

ਹੋਰ ਖਬਰਾਂ »