ਚੰਡੀਗੜ੍ਹ, 24  ਨਵੰਬਰ (ਹ.ਬ.) : ਮਿਸ ਵਰਲਡ ਮੁਕਾਬਲਾ ਹਰ ਸਾਲ ਮਹਿਲਾਵਾਂ ਦੇ ਲਈ ਕਰਵਾਇਆ ਜਾਂਦਾ ਹੈ। ਜੋ ਇੱਕ ਕੌਮਾਂਤਰੀ ਸੁੰਦਰਤਾ ਮੁਕਾਬਲਾ ਹੁੰਦਾ ਹੈ। ਇਸ ਸਾਲ ਮਿਸ ਵਰਲਡ ਦਾ ਖਿਤਾਬ ਭਾਰਤ ਦੀ ਮਾਨੁਸ਼ੀ ਛਿੱਲਰ ਨੇ ਅਪਣੇ ਨਾਂ ਕੀਤਾ ਹੈ। ਇਸ ਤੋਂ ਪਹਿਲਾਂ ਭਾਰਤ ਨੂੰ ਇਹ ਖਿਤਾਬ 17 ਸਾਲ ਪਹਿਲਾਂ ਸਾਲ 2000 ਵਿਚ ਬਾਲੀਵੁਡ ਅਦਾਕਾਰ ਪ੍ਰਿਅੰਕਾ ਚੋਪੜਾ ਨੇ ਦਿਵਾਇਆ ਸੀ। ਇਹ ਇੱਕ ਅਜਿਹਾ ਖਿਤਾਬ ਹੈ ਜੋ ਹਰ ਦੇਸ਼ ਦੇ ਲਈ ਬਹੁਤ ਮਾਇਨੇ ਰੱਖਦਾ ਹੈ। ਹਰ ਸਾਲ ਦੁਨੀਆ ਭਰ ਦੇ ਦੇਸ਼ਾ ਦੀ ਲੜਕੀਆਂ ਇਸ ਨੂੰ ਹਾਸਲ ਕਰਨ ਦੇ ਲਈ ਕੜੀ ਮਿਹਨਤ ਕਰਦੀਆਂ ਹਨ।
ਮਿਸ ਵਰਲਡ ਦਾ ਤਾਜ ਪਹਿਨਣ ਦਾ ਮਤਲਬ ਹੈ ਕਿ ਉਸ ਸਾਲ ਦੀ ਸਭ ਤੋਂ ਸੋਹਣੀ ਮੁਟਿਆਰ ਹੋਣ ਦਾ ਮਾਣ ਮਿਲਣਾ, ਨਾਲ ਹੀ ਇਸ ਤਾਜ ਨੂੰ ਪਹਿਨਣ ਵਾਲੀ ਮਹਿਲਾ ਦੀ ਕਿਸਮਤ ਵੀ ਬਦਲ ਜਾਂਦੀ ਹੈ, ਜਾਂ ਇੰਜ ਕਹੋ ਕਿ ਮਿਸ ਵਰਲਡ ਬਣਦੇ ਹੀ ਉਨ੍ਹਾਂ ਦੀ ਜ਼ਿੰਦਗੀ ਇਕ ਪਲ ਵਿਚ ਬਦਲ ਜਾਂਦੀ ਹੈ, ਪ੍ਰੰਤੂ ਕਿਵੇਂ? ਤਾਂ ਆਵੋ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਮਿਸ ਵਰਲਡ ਬਣਨ ਵਾਲੀ ਮਹਿਲਾ ਨੂੰ ਇਨਾਮ ਦੇ ਰੂਪ ਵਿਚ ਕੀ ਕੀ ਮਿਲਦਾ ਹੈ।
ਮਿਸ ਵਰਲਡ ਦੀ ਸਭ ਤੋਂ ਖ਼ਾਸ ਚੀਜ਼ ਹੁੰਦੀ ਹੈ ਉਸ ਦਾ ਤਾਜ, ਜੀ ਹਾਂ, ਇਹ ਤਾਜ ਬਹੁਤ ਕੀਮਤੀ ਹੁੰਦਾ ਹੈ। ਇਸ ਵਿਚ ਲੱਗੇ ਹੀਰੇ ਅਤੇ ਰਤਨ ਬਹੁਤ ਕੀਮਤੀ ਹੁੰਦੇ ਹਨ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਸ ਤਾਜ ਦੀ ਕੀਮਤ ਦੋ ਕਰੋੜ ਤੋਂ 5 ਕਰੋੜ ਦੇ ਵਿਚ ਹੁੰਦੀ ਹੈ। ਇਸ ਤਾਜ ਤੋਂ ਇਲਾਵਾ ਮਿਸ ਵਰਲਡ ਨੂੰ ਨਕਦ ਇਨਾਮ ਵੀ ਦਿੱਤਾ  ਜਾਂਦਾ ਹੈ। ਇਹ ਇਨਾਮ ਲਗਭਗ ਦਸ ਕਰੋੜ ਦੇ ਆਸ ਪਾਸ ਹੁੰਦਾ ਹੈ। ਤਾਜ ਅਤੇ ਨਕਦ ਇਨਾਮ ਦੇ ਨਾਲ ਹੀ ਮਿਸ ਵਰਲਡ ਨੂੰ ਟਰੈਵਲ ਅਲਾਊਂਸ ਵੀ ਮਿਲਦਾ ਹੈ। ਜਿਸ ਵਿਚ ਉਹ ਸਾਲ ਭਰ ਦੇ ਲਈ ਦੁਨੀਆ ਵਿਚ ਕਿਤੇ ਵੀ ਘੁੰਮ ਸਕਦੀ ਹੈ।
ਇਸ ਦੇ ਲਈ ਉਨ੍ਹਾਂ ਕਿਸੇ ਵੀ ਵਾਹਨ ਤੇ ਸਫਰ ਕਰਨ ਦੇ ਲਈ ਖ਼ਰਚ ਨਹੀਂ ਕਰਨਾ ਪੈਂਦਾ। ਮਿਸ ਵਰਲਡ ਬਣਨ ਤੋਂ ਬਾਅਦ ਵੱਡੇ ਵੱਡੇ ਬਰਾਂਡ ਉਨ੍ਹਾਂ ਸਪਾਂਸਰ ਕਰਦੇ ਹਨ। ਇਨ੍ਹਾਂ ਪ੍ਰੋਡਕਟ ਨੂੰ ਇਸਤੇਮਾਲ ਕਰਨ ਦੇ ਲਈ ਵੀ ਉਨ੍ਹਾਂ ਕੋਈ ਖ਼ਰਚ ਨਹੀਂ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਬਾਅਦ ਵਿਚ ਉਨ੍ਹਾਂ ਐਡ ਫ਼ਿਲਮ ਦੇ ਆਫ਼ਰ ਮਿਲਣੇ ਵੀ ਸ਼ੁਰੂ ਹੋ ਜਾਂਦੇ ਹਨ। ਗੌਰਤਲਬ ਹੈ ਕਿ ਇਸ ਸਾਲ ਮਿਸ ਵਰਲਡ ਬਦੀ ਮਾਨੁਸ਼ੀ ਛਿੱਲਰ ਤੋਂ ਪਹਿਲਾਂ ਭਾਰਤ ਦੀ ਰੀਤਾ, ਐਸ਼ਵਰਿਆ, ਡਾਇਨਾ ਹੇਡਨ, ਯੁਕਤਾ ਮੁਖੀ, ਪ੍ਰਿਅੰਕਾ ਚੋਪੜਾ ਨੇ ਇਸ ਖਿਤਾਬ ਨੂੰ ਅਪਣੇ ਨਾਂ ਕੀਤਾ ਸੀ। ਇਨ੍ਹਾਂ ਸਾਰਿਆਂ ਨੇ ਐਸ਼ਵਰਿਆ ਅਤੇ ਪ੍ਰਿਯੰਕਾ ਦੋ ਅਜਿਹੇ ਨਾਂ ਹਨ, ਜੋ ਬਾਲੀਵੁਡ ਵਿਚ ਦੂਜਿਆਂ ਦੇ ਲਈ ਅੱਜ ਵੀ ਮਿਸਾਲ ਬਣੀ ਹੋਈ ਹੈ। ਮਾਨੁਸ਼ੀ ਦੀ ਮੰਨੀਏ ਤਾਂ ਜੇਕਰ ਉਨ੍ਹਾਂ ਮੌਕਾ ਮਿਲਦਾ ਹੈ ਤਾ ਉਹ ਬਾਲੀਵੁਡ ਵਿਚ ਆਉਣ ਦੇ ਲਈ ਤਿਆਰ ਹੈ। ਹੁਣ ਦੇਖਣਾ ਹੋਵੋਗਾ ਕਿ ਮਾਨੁਸ਼ੀ ਬਾਲੀਵੁਡ ਵਿਚ ਕਦੋਂ ਐਂਟਰੀ ਕਰਦੀ ਹੈ।

ਹੋਰ ਖਬਰਾਂ »

ਚੰਡੀਗੜ