ਮਰਖਮ, 24 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਮਰਖਮ ਦੇ ਸਟੱਫਵਿਲੇ ਹਸਪਤਾਲ ਨੇ ਸ਼ਹਿਰ ਦੇ ਸਿੱਖ ਭਾਈਚਾਰੇ ਨੂੰ ਸਿਜਦਾ ਕੀਤਾ ਹੈ ਜਿਨ•ਾਂ ਨੇ 2.25 ਲੱਖ ਡਾਲਰ ਨਾਲ ਹਸਪਤਾਲ ਦੀ ਸਹਾਇਤਾ ਕੀਤੀ। ਹਸਪਤਾਲ ਦੇ ਜਣੇਪਾ ਅਤੇ ਬਾਲ ਸੇਵਾਵਾਂ ਵਿਭਾਗ ਵਿਚ ਸਿੱਖ ਭਾਈਚਾਰੇ ਦੇ ਸ਼ੁਕਰਗੁਜ਼ਾਰ ਹੋਣ ਬਾਰੇ ਵਿਸ਼ੇਸ਼ ਚਿੰਨ• ਟੰਗਿਆ ਗਿਆ ਹੈ। ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਹਾੜੇ ਮੌਕੇ ਫ਼ੰਡਰੇਜ਼ਿੰਗ ਸਮਾਗਮ ਕਰਵਾਇਆ ਸੀ ਜਿਸ ਦੌਰਾਨ ਮਰਖਮ ਸਟੱਫਵਿਲੇ ਹਸਪਤਾਲ ਲਈ 2.25 ਲੱਖ ਡਾਲਰ ਦੀ ਰਕਮ ਇਕੱਤਰ ਕੀਤੀ ਗਈ।
ਐਨੀ ਵੱਡੀ ਰਕਮ ਇਕੱਠੀ ਕਰਨ ਵਿਚ ਸਥਾਨਕ ਗੁਰਦਵਾਰਾ ਸਾਹਿਬ ਅਤੇ ਇਸ ਦੇ ਆਗੂ ਗੋਬਿੰਦਰ ਸਿੰਘ ਰੰਧਾਵਾ ਨੇ ਅਹਿਮ ਭੂਮਿਕਾ ਅਦਾ ਕੀਤੀ। ਸ਼ਹਿਰ ਦੇ 50 ਤੋਂ ਵੱਧ ਕਾਰੋਬਾਰੀਆਂ, ਹਸਪਤਾਲ ਦੇ ਸਟਾਫ਼ ਅਤੇ ਸਿੱਖ ਭਾਈਚਾਰੇ ਦੇ Âਕੱਠ ਨੂੰ ਸੰਬੋਧਨ ਕਰਦਿਆਂ ਉਨ•ਾਂ ਕਿਹਾ ਕਿ ਕੈਨੇਡਾ ਨੇ ਸਾਡੇ ਵਾਸਤੇ ਦਰਵਾਜ਼ੇ ਖੋਲ•ੇ ਅਤੇ ਬਾਹਵਾਂ ਉਲਾਰ ਕੇ ਹਰੇਕ ਦਾ ਸਵਾਗਤ ਕੀਤਾ। 100 ਸਾਲ ਤੋਂ ਵੱਧ ਸਮੇਂ ਤੋਂ ਸਿੱਖ ਕੈਨੇਡਾ ਵਿਚ ਰਹਿ ਰਹੇ ਹਨ ਅਤੇ ਅਸੀਂ ਬੱਚਿਆਂ ਦਾ ਭਵਿੱਖ ਰੁਸ਼ਨਾਉਣ ਲਈ ਹਰ ਸੰਭਵ ਯਤਨ ਕਰਦੇ ਰਹਾਂਗੇ।

ਹੋਰ ਖਬਰਾਂ »