ਪਾਣੀਪਤ : 28 ਨਵੰਬਰ : (ਪੱਤਰ ਪ੍ਰੇਰਕ) : ਹਰਿਆਣਵੀ ਡਾਂਸਰ ਸਪਨਾ ਚੌਧਰੀ ਬਿਗ ਬੌਸ-11 ਤੋਂ ਬੇਘਰ ਹੋਣ ਤੋਂ ਬਾਅਦ ਬੀਤੇ ਦਿਨ ਆਪਣੇ ਘਰ ਪਹੁੰਚੀ। ਘਰ ਪਹੁੰਚਣ 'ਤੇ ਮਾਪਿਆਂ ਨੇ ਇਸ ਦਾ ਸਵਾਗਤ ਕੀਤਾ। ਘਰ ਪਹੁੰਚ ਕੇ ਸਪਨਾ ਸਭ ਤੋਂ ਪਹਿਲਾਂ ਆਪਣੀ ਮਾਂ ਨੂੰ ਮਿਲੀ ਅਤੇ ਗਲੇ ਲਗਾ ਕੇ ਕਾਫ਼ੀ ਭਾਵੁਕ ਹੋਈ। ਦੱਸਣਾ ਬਣਦਾ ਹੈ ਕਿ ਇਹ ਹਰਿਆਣਵੀ ਡਾਂਸਰ ਸਪਨਾ ਚੌਧਰੀ ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਨਜਫ਼ਰਗੜ੍ਹ ਦੀ ਰਹਿਣ ਵਾਲੀ ਹੈ।ਮਾਂ ਤੇ ਭਾਈ ਨੇ ਇਸ ਤਰ੍ਹਾਂ ਕੀਤਾ ਸਵਾਗਤ : ਮੀਡੀਆ ਰਿਪੋਰਟਾਂ ਮੁਤਾਬਕ ਬਿਗ ਬੌਸ-11 ਦੀ ਘਰ ਵਾਪਸੀ ਹੋਣ ਤੋਂ ਬਾਅਦ ਸਪਨਾ ਆਪਣੇ ਘਰ ਪਹੁੰਚੀ ਤਾਂ ਉਨ੍ਹਾਂ ਦੀ ਮਾਂ ਨੇ ਹੱਥਾਂ 'ਚ ਥਾਲੀ ਸਜਾਈ ਹੋਈ ਸੀ ਤੇ ਉਸ ਦਾ ਇੰਤਜ਼ਾਰ ਕਰ ਰਹੀ ਸੀ। ਸਪਨਾ ਦੀ ਮਾਂ ਨੇ ਉਨ੍ਹਾਂ ਨੂੰ ਟੀਕਾ ਲਾਇਆ ਤੇ ਆਰਤੀ ਉਤਾਰ ਕੇ ਆਪਣੀ ਬੇਟੀ ਦਾ ਸਵਾਗਤ ਕੀਤਾ, ਸਪਨਾ ਨੇ ਘਰ ਪਹੁੰਚ ਕੇ ਰਿਲੈਕਸ ਮਹਿਸੂਸ ਕੀਤਾ।ਸਪਨਾ ਦੀ ਮਾਂ ਨੀਲਮ ਚੌਧਰੀ ਨੇ ਸਖ਼ਤ ਲਹਿਜੇ 'ਚ ਕਿਹਾ ਕਿ ਹੁਣ ਤੋਂ ਸਪਨਾ ਨਾਇਟ ਸ਼ੋਅ ਵੀ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਸਪਨਾ ਦੇ ਸਾਰੇ ਸਟੇਜ਼ ਸ਼ੋਅ ਹੁਣ ਦਿਨ 'ਚ ਹੀ ਹੋਣਗੇ। ਨਾਲ ਹੀ ਉਨ੍ਹਾਂ ਕਿਹਾ ਕਿ ਸਪਨਾ ਦਾ ਡਾਂਸ ਕਾਰਨ ਹੀ ਨਾਂ ਚਮਕਿਆ ਹੈ। ਹਰਿਆਣਵੀ ਬੋਲੀ 'ਚ ਲੜਦੀ ਸੀ ਸਪਨਾ : ਬਿਗ ਬੌਸ-11 ਦੇ ਘਰ 'ਚ ਜਦੋਂ ਸਪਨਾ ਕਿਸੇ ਵੀ ਪ੍ਰਤੀਯੋਗੀ ਨਾਲ ਲੜਦੀ ਸੀ ਤਾਂ ਸਪਨਾ ਸਿੱਧਿਆਂ ਆਪਣੀ ਹਰਿਆਣਵੀ ਬੋਲੀ ਵਿੱਚ ਲੋਕਾਂ ਨੂੰ ਖਰੀਆਂ-ਖਰੀਆਂ ਸੁਣਾਉਂਦੀ ਸੀ। ਸਪਨਾ ਘਰ 'ਚ ਮੌਜੂਦ ਜ਼ਿਆਦਾਤਰ ਹਿੰਦੀ ਤੇ ਹਰਿਆਣਵੀ ਬੋਲੀ ਹੀ ਵਰਤਦੀ ਸੀ। 
 

ਹੋਰ ਖਬਰਾਂ »

ਹਮਦਰਦ ਟੀ.ਵੀ.